ਉੱਤਰ ਪ੍ਰਦੇਸ਼—ਉੱਨਾਵ ਰੇਪ ਕੇਸ 'ਚ ਸੀ.ਬੀ.ਆਈ. ਦੇ ਮੁਖ ਗਵਾਹ ਯੂਨੁਸ ਦੀ ਸ਼ੱਕੀ ਹਾਲਤ 'ਚ ਮੌਤ ਦੇ ਬਾਅਦ ਸ਼ਨੀਵਾਰ ਦੇਰ ਰਾਤੀ ਜ਼ਿਲਾ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦੇ ਬਾਅਦ ਯੂਨੁਸ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ, ਜਿੱਥੇ ਤਿੰਨ ਡਾਕਟਰਾਂ ਦੇ ਪੈਨਲ ਨੇ ਯੂਨੁਸ ਦਾ ਪੋਸਟਮਾਰਟਮ ਕੀਤਾ। ਯੁਨੂਸ ਦੇ ਪਰਿਵਾਰਕ ਮੈਂਬਰ ਮੁੱਖਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਦੇ ਬਾਅਦ ਲਖਨਊ ਪੁੱਜੇ, ਜਿੱਥੇ ਸੀ.ਐਮ ਯੋਗੀ ਨਾਲ ਮੁਲਾਕਾਤ ਨਾ ਹੋਣ 'ਤੇ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੀ.ਐਮ ਘਰ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਯੂਨੁਸ ਦੇ ਪਰਿਵਾਰਕ ਮੈਬਰਾਂ ਨੂੰ ਹਿਰਾਸਤ 'ਚ ਲੈ ਕੇ ਹਜਰਤਗੰਜ ਕੋਤਵਾਲੀ ਲੈ ਗਈ।
ਕਬਰ 'ਚੋਂ ਲਾਸ਼ ਕੱਢਣ ਦਾ ਕੰਮ ਮੁਸਲਿਮ ਧਰਮਗੁਰੂ ਕਾਜੀ ਸਾਹਿਬ ਦੀ ਦੇਖ ਰੇਖ 'ਚ ਕੀਤਾ ਗਿਆ। ਇਸ ਤੋਂ ਪਹਿਲਾਂ ਦਿਨ 'ਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਯੂਨੁਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਪੋਸਟਮਾਰਟਮ ਲਈ ਲਾਸ਼ ਕੱਢਣ ਦੀ ਮਨਜ਼ੂਰੀ ਮੰਗੀ ਸੀ, ਜਿੱਥੇ ਪਰਿਵਾਰਕ ਮੈਂਬਰ ਇਸ ਦਾ ਵਿਰੋਧ ਕਰ ਰਹੇ ਸਨ। ਯੂਨੁਸ ਦੇ ਭਰਾ ਜਾਨ ਮੋਹਮੰਦ ਨੇ ਕਿਹਾ ਸੀ, ਪ੍ਰਸ਼ਾਸਨ ਸਾਡੇ 'ਤੇ ਦਬਾਅ ਬਣਾ ਰਿਹਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕਬਰ 'ਚੋਂ ਲਾਸ਼ ਕੱਢ ਕੇ ਪੋਸਟਮਾਰਟਮ ਕਰਵਾਇਆ ਜਾਵੇ ਕਿਉਂਕਿ ਇਹ ਸ਼ਰੀਅਤ ਖਿਲਾਫ ਹੈ।
ਸੀ.ਬੀ.ਆਈ. ਦੇ ਮੁਖ ਗਵਾਹ ਰਹੇ ਯੂਨੁਸ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਆਸ਼ੂਤੋਸ਼ ਨੇ ਦੱਸਿਆ ਕਿ ਪੋਸਟਮਾਰਟਮ 'ਚ ਅਜੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ।
ਤਲਾਕ ਦੀ ਅਰਜ਼ੀ ਪੈਂਡਿੰਗ ਹੋਣ 'ਤੇ ਵੀ ਜਾਇਜ਼ ਹੈ ਦੂਜਾ ਵਿਆਹ: ਸੁਪਰੀਮ ਕੋਰਟ
NEXT STORY