ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੜੀ ਤਹਿਸੀਲ ਦੀ ਰਹਿਣ ਵਾਲੀ ਮੁਸਲਿਮ ਕੁੜੀ ਦੀ ਪਹਾੜੀ ਭਾਸ਼ਾ 'ਚ ਗਾਏ ਰਾਮ ਭਜਨ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਉਸ ਦਾ ਇਹ ਗੀਤ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ 'ਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਲਜ 'ਚ ਪੜ੍ਹਾਈ ਕਰਨ ਵਾਲੀ 19 ਸਾਲਾ ਸੈਯਦਾ ਬਤੂਰ ਜ਼ੇਹਰਾ, ਸਈਅਦ ਭਾਈਚਾਰੇ ਤੋਂ ਆਉਂਦੀ ਹੈ ਅਤੇ ਉਹ ਗਾਇਕ ਜ਼ੁਬਿਨ ਨੌਟਿਆਲ ਵਲੋਂ ਗਾਏ 'ਭਜਨ' ਤੋਂ ਪ੍ਰੇਰਿਤ ਹੈ। ਜ਼ੇਹਰਾ ਨੇ ਕੁਪਵਾੜਾ 'ਚ ਪੱਤਰਕਾਰਾਂ ਨੂੰ ਕਿਹਾ,''ਹਾਲ 'ਚ ਮੈਂ ਰਾਮ ਭਜਨ ਗਾਇਆ ਸੀ, ਜੋ ਵਾਇਰਲ ਹੋ ਗਿਆ।'' ਉਹ ਇੱਥੇ ਪੁਲਸ ਵਿਭਾਗ ਵਲੋਂ ਆਯੋਜਿਤ ਜਨਤਾ ਦਰਬਾਰ 'ਚ ਪੁਲਸ ਡਾਇਰੈਕਟਰ ਜਨਰਲ ਆਰ.ਆਰ. ਸਵੈਨ ਨੂੰ ਮਿਲਣ ਆਈ ਸੀ।
ਜ਼ੇਹਰਾ ਨੇ ਦੱਸਿਆ ਕਿ ਜ਼ੁਬਿਨ ਨੌਟਿਆਲ ਵਲੋਂ ਹਿੰਦੀ 'ਚ ਗਾਏ ਰਾਮ 'ਭਜਨ' ਨੇ ਮੈਨੂੰ ਉਸ ਦਾ ਪਹਾੜੀ ਵਰਜਨ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ,'ਮੈਂ ਯੂ-ਟਿਊਬ 'ਤੇ ਜ਼ੁਬਿਨ ਨੌਟਿਆਲ ਵਲੋਂ ਗਾਏ ਹਿੰਦੀ ਭਜਨ ਨੂੰ ਸੁਣਿਆ। ਪਹਿਲੀ ਵਾਰ ਮੈਂ ਇਸ ਨੂੰ ਹਿੰਦੀ 'ਚ ਗਾਇਆ ਅਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ। ਇਸ ਤੋਂ ਬਾਅਦ ਮੈਂ ਇਸ ਨੂੰ ਆਪਣੀ ਪਹਾੜੀ ਭਾਸ਼ਾ 'ਚ ਗਾਉਣ ਬਾਰੇ ਸੋਚਿਆ। ਮੈਂ ਵੱਖ-ਵੱਖ ਸਰੋਤਾਂ ਤੋਂ ਇਸ ਚਾਰ ਲਾਈਨ ਦੇ ਭਜਨ ਦਾ ਅਨੁਵਾਦ ਕੀਤਾ ਅਤੇ ਗਾ ਕੇ ਆਨਲਾਈਨ ਪੋਸਟ ਕੀਤਾ।'' ਜ਼ੇਹਰਾ ਨੇ ਕਿਹਾ ਕਿ ਉਹ ਮੁਸਲਿਮ ਹੁੰਦੇ ਹੋਏ ਭਜਨ ਗਾਉਣ 'ਚ ਕੁਝ ਵੀ ਗਲਤ ਨਹੀਂ ਮੰਨਦੀ। ਉਸ ਨੇ ਕਿਹਾ,''ਸਾਡੇ ਉੱਪ ਰਾਜਪਾਲ ਹਿੰਦੂ ਹਨ ਪਰ ਉਹ ਵਿਕਾਸ ਕੰਮਾਂ 'ਚ ਧਰਮਾਂ ਦੇ ਆਧਾਰ 'ਤੇ ਸਾਡੇ ਨਾਲ ਭੇਦਭਾਵ ਨਹੀਂ ਰਕਦੇ। ਸਾਡੇ ਇਮਾਮ ਹੁਸੈਨ ਨੇ ਵੀ ਪੈਗੰਬਰ ਦੇ ਪੈਰੋਕਾਰਾਂ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨ ਲਈ ਕਿਹਾ ਹੈ। ਆਪਣੇ ਦੇਸ਼ ਨਾਲ ਪਿਆਰ ਕਰਨਾ ਆਸਥਾ ਦਾ ਇਕ ਹਿੱਸਾ ਹੈ।'' ਜ਼ੇਹਰਾ ਨੇ ਕਿਹਾ,''ਉੱਪ ਰਾਜਪਾਲ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੰਮੂ ਕਸ਼ਮੀਰ ਨੂੰ ਪਹਿਲ ਦੇ ਰਹੇ ਹਨ। ਇਹ ਸਾਡਾ ਕਰਤੱਵ ਹੈ ਕਿ ਉਨ੍ਹਾਂ ਨਾਲ ਸਹਿਯੋਗ ਕਰੀਏ, ਕਿਉਂਕਿ ਮੇਰਾ ਮੰਨਣਾ ਹੈ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਰਾ-ਭਰਾ ਹਨ।'' ਅਯੁੱਧਿਆ 'ਚ ਬਣ ਰਹੇ ਰਾਮ ਮੰਦਰ 'ਚ ਰਾਮਲਲਾ ਦਾ ਪ੍ਰਾਣ ਪ੍ਰਤਿਸ਼ਾ ਸਮਾਗਮ 22 ਜਨਵਰੀ ਨੂੰ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ
NEXT STORY