ਅਯੁੱਧਿਆ— 5 ਅਗਸਤ 2020 ਯਾਨੀ ਕਿ ਅੱਜ ਦਾ ਦਿਨ ਬੇਹੱਦ ਖ਼ਾਸ ਹੋਣ ਵਾਲਾ ਹੈ। ਅੱਜ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਣਗੇ। ਲੋਕ ਆਪਣੇ ਘਰਾਂ 'ਚ ਟੀ. ਵੀ. ਸਕ੍ਰੀਨ 'ਤੇ ਨਜ਼ਰਾਂ ਟਿਕਾ ਕੇ ਬੈਠੇ ਹਨ ਅਤੇ ਭੂਮੀ ਪੂਜਣ ਦੇ ਇਤਿਹਾਸਕ ਪਲਾਂ ਦੇ ਗਵਾਹ ਬਣਨਾ ਚਾਹੁੰਦੇ ਹਨ। ਅਜਿਹੇ ਵਿਚ ਪੂਰੇ ਦੇਸ਼ 'ਚ ਉਤਸਵ ਦਾ ਮਾਹੌਲ ਹੈ। ਆਖ਼ਰਕਾਰ ਜਿਸ ਦੀ ਲੰਬੇ ਸਮੇਂ ਤੋਂ ਉਡੀਕ ਸੀ, ਉਹ ਦਿਨ, ਉਹ ਘੜੀ ਆ ਹੀ ਗਈ ਹੈ। ਇਸ ਸ਼ੁੱਭ ਕੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਡੀਕ ਕੀਤੀ ਜਾ ਰਹੀ ਹੈ।

ਰਾਮ ਮੰਦਰ ਦੇ ਨਿਰਮਾਣ ਲਈ ਸ਼ੁੱਭ ਮਹੂਰਤ 32 ਸੈਕਿੰਟ ਦਾ ਹੈ, ਜੋ ਕਿ ਦੁਪਹਿਰ 12 ਵੱਜ ਕੇ 44 ਮਿੰਟ 8 ਸੈਕਿੰਟ ਤੋਂ 12 ਵੱਜ ਕੇ 44 ਮਿੰਟ 40 ਸੈਕਿੰਟ ਦਰਮਿਆਨ ਹੈ। ਇਸ ਮਹੂਰਤ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਂਦੀ ਦੀ ਇੱਟ ਨਾਲ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਰਾਮ ਮੰਦਰ ਦੇ ਨਿਰਮਾਣ ਲਈ ਰੱਖੀ ਜਾਣ ਵਾਲੀ ਨੀਂਹ ਲਈ 32 ਸਕਿੰਟ ਬੇਹੱਦ ਖ਼ਾਸ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ 'ਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਵੀ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ: ਹਰੇ ਰੰਗ ਦੇ ਕੱਪੜੇ ਪਹਿਨੇ ਰਾਮ ਲਾਲ ਹੋਏ ਬਿਰਾਜਮਾਨ, ਦੇਖੋ ਪਹਿਲੀ ਝਲਕ
ਹਰੇ ਰੰਗ ਦੇ ਕੱਪੜੇ ਪਹਿਨੇ ਰਾਮ ਲਲਾ ਹੋਏ ਬਿਰਾਜਮਾਨ, ਦੇਖੋ ਪਹਿਲੀ ਝਲਕ
NEXT STORY