ਬਰੇਲੀ— ਬਰੇਲੀ 'ਚ ਦੋ ਸਮੁਦਾਇ ਇਕ ਵਿਅਕਤੀ ਦੀ ਮੌਤ ਦੇ ਬਾਅਦ ਉਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਇਕ-ਦੂਜੇ ਦੇ ਆਹਮਣੇ-ਸਾਹਮਣੇ ਆ ਗਏ। ਦੋਹਾਂ ਪੱਖਾਂ ਦਾ ਦਾਅਵਾ ਸੀ ਕਿ ਮ੍ਰਿਤਕ ਉਨ੍ਹਾਂ ਦੇ ਸੰਪਰਦਾਇ ਤੋਂ ਹੈ, ਇਸ ਲਈ ਅੰਤਿਮ ਸੰਸਕਾਰ ਉਨ੍ਹਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। ਅਜਿਹੇ 'ਚ ਝਗੜਾ ਵਧਦਾ ਦੇਖ ਕੇ ਇਹ ਫੈਸਲਾ ਲਿਆ ਗਿਆ ਕਿ ਵਿਅਕਤੀ ਨੂੰ ਦਫਨਾਇਆ ਜਾਵੇ ਪਰ ਉਥੇ ਜਿੱਥੇ ਲਾਸ਼ਾਂ ਸਾੜੀਆਂ ਜਾਂਦੀਆਂ ਹਨ।
ਬੁੱਧਵਾਰ ਨੂੰ ਮੁਰਾਦਾਬਾਦ ਜ਼ਿਲੇ ਦੇ ਕਾਠਘਰ ਇਲਾਕੇ 'ਚ ਰਿਜ਼ਵਾਨ ਉਰਫ ਚਮਨ ਦੀ ਅਣੋਖੀ ਸ਼ਵ-ਯਾਤਰਾ ਕੱਢੀ ਗਈ। ਇਸ ਸ਼ਵ-ਯਾਤਰਾ 'ਚ 'ਰਾਮ ਨਾਮ ਸਤਿਅ ਹੈ' ਦੇ ਨਾਲ-ਨਾਲ 'ਅੱਲਾਹ ਅਕਬਰ' ਦੇ ਨਾਅਰੇ ਲਗਾਏ ਗਏ ਅਤੇ ਦੋਹਾਂ ਸਮੁਦਾਇ ਨਾਲ ਮਿਲ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁਰਾਦਾਬਾਦ ਦੇ ਐਸ.ਪੀ ਸੁਰੇਸ਼ ਕੁਮਾਰ ਗੁਪਤਾ ਨੇ ਕਿਹਾ ਕਿ 'ਦਾਸ ਸਰਾਏ ਵਾਸੀ ਰਾਮ ਕਿਸ਼ਨ ਸੈਨੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਮ੍ਰਿਤਕ ਉਨ੍ਹਾਂ ਦੇ ਪਰਿਵਾਰ ਦਾ ਹੈ ਅਤੇ ਉਹ 2009 ਤੋਂ ਲਾਪਤਾ ਹੋ ਗਿਆ ਸੀ। ਸੈਨੀ ਦੇ ਪਰਿਵਾਰ ਮੁਤਾਬਕ ਉਸ ਨੂੰ 2014 'ਚ ਅਸਲਤਪੁਰ ਕੋਲ ਦੇਖਿਆ ਗਿਆ ਸੀ। ਦੂਜੇ ਪਾਸੇ ਅਸਲਤਪੁਰ ਵਾਸੀ ਸੁਭਾਨ ਅਲੀ ਦੇ ਪਰਿਵਾਰ ਨੇ ਵੀ ਦਾਅਵਾ ਕੀਤਾ ਕਿ ਉਹ ਲੋਕ ਮਾਨਸਿਕ ਰੂਪ ਤੋਂ ਬੀਮਾਰ ਇਸ ਵਿਅਕਤੀ ਦੀ ਦੇਖਭਾਲ ਪਿਛਲੇ 5 ਸਾਲ ਤੋਂ ਕਰ ਰਹੇ ਹਨ ਅਤੇ ਉਸ ਦਾ ਨਾਮ ਰਿਜ਼ਵਾਨ ਰੱਖ ਚੁੱਕੇ ਹਨ। ਦੋਹਾਂ ਪੱਖਾਂ 'ਚ ਜਦੋਂ ਝਗੜਾ ਵਧਿਆ ਤਾਂ ਪੰਚਾਇਤ ਬੁਲਾਈ ਗਈ ਸੀ ਅਤੇ ਫੈਸਲਾ ਹੋਇਆ ਕਿ ਦੋਹੇਂ ਪਰਿਵਾਰ ਮਿਲ ਕੇ ਇਸ ਦਾ ਧਿਆਨ ਰੱਖਣਗੇ ਅਤੇ ਮਹੀਨੇ 'ਚ 15-15 ਦਿਨ ਇਹ ਦੋਹੇਂ ਪਰਿਵਾਰਾਂ ਦੇ ਨਾਲ ਰਹੇਗਾ। ਕੁੰਦਨ ਸੈਨੀ ਕਹਿੰਦੇ ਹਨ ਕਿ ਸਾਨੂੰ ਸ਼ੱਕ ਨਹੀਂ ਰਿਹਾ ਕਿ ਉਹ ਸਾਡਾ ਭਰਾ ਨਹੀਂ ਹੈ ਭਲੇ ਹੀ ਉਹ ਸੁਭਾਨ ਅਲੀ ਦੇ ਪਰਿਵਾਰ ਨਾਲ ਰਹਿ ਚੁੱਕਿਆ ਹੈ। ਅਜਿਹੇ 'ਚ ਉਸ ਦੀ ਲਾਸ 'ਤੇ ਕਿਸੇ ਹੋਰ ਦਾ ਹੱਕ ਨਹੀਂ ਹੈ।
ਰਿਜਵਾਨ ਦੀ ਵੱਡੀ ਭੈਣ ਕਹਿੰਦੀ ਹੈ ਕਿ ਸੈਨੀ ਪਰਿਵਾਰ ਝੂਠ ਬੋਲ ਰਿਹਾ ਹੈ ਅਤੇ ਰਿਜਵਾਨ ਸਾਡਾ ਭਰਾ ਸੀ। ਮੌਤ ਦੇ ਬਾਅਦ ਮਾਮਲਾ ਥਾਣੇ ਪੁੱਜ ਗਿਆ। ਡੀ.ਐਸ.ਪੀ ਗੁਪਤਾ ਨੇ ਕਿਹਾ ਕਿ ਜਦੋਂ ਉਹ ਸੈਨੀ ਪਰਿਵਾਰ ਦੇ ਇੱਥੇ ਸਨ ਤਾਂ ਉਸ ਦੀ ਤਬੀਅਤ ਵਿਗੜੀ। ਜ਼ਿਲਾ ਹਸਪਤਾਲ ਲੈ ਜਾਇਆ ਗਿਆ ਤਾਂ ਉਥੇ ਡਾਕਟਰ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਸ ਦੇ ਬਾਅਦ ਦੋਹਾਂ ਪਰਿਵਾਰ 'ਚ ਝਗੜਾ ਸ਼ੁਰੂ ਹੋ ਗਿਆ। ਅੰਤ ਇਹ ਫੈਸਲਾ ਲਿਆ ਗਿਆ ਕਿ ਦੋਹੇਂ ਪੱਖ ਆਪਣੇ-ਆਪਣੇ ਹਿਸਾਬ ਨਾਲ ਅੰਤਿਮ ਸੰਸਕਾਰ ਕਰ ਲੈਣ।
ਲਾਭ ਅਹੁਦਾ ਮਾਮਲਾ: ਹਾਈ ਕੋਰਟ ਵੱਲੋਂ 'ਆਪ' ਦੇ 20 ਵਿਧਾਇਕਾਂ ਨੂੰ ਵੱਡੀ ਰਾਹਤ
NEXT STORY