ਅਯੁੱਧਿਆ (ਭਾਸ਼ਾ): ਰਾਮ ਨਗਰੀ ਅਯੁੱਧਿਆ ਵਿਚ ਵੀਰਵਾਰ ਨੂੰ ਭਗਵਾਨ ਰਾਮ ਦਾ ਜਨਮ ਦਿਨ ਮਤਲਬ ਰਾਮਨੌਮੀ ਦਾ ਤਿਉਹਾਰ ਸਖ਼ਤ ਸੁਰੱਖਿਆ ਵਿਚਾਲੇ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਤਕਰੀਬਨ 10 ਲੱਖ ਸ਼ਰਧਾਲੂਆਂ ਨੇ ਅੱਜ ਸਵੇਰੇ ਸਰਯੂ ਨਦੀ ਵਿਚ ਪਵਿੱਤਰ ਡੁਬਕੀ ਲਗਾਈ ਤੇ ਬਾਅਦ ਵਿਚ ਕਨਕ ਭਵਨ, ਹਨੂੰਮਾਨਗੜ੍ਹੀ ਤੇ ਨਾਗੇਸ਼ਵਰਨਾਥ ਸਮੇਤ ਸਮੂਹ ਮੁੱਖ ਮੰਦਰਾਂ ਦੇ ਦਰਸ਼ਨ ਕੀਤੇ। ਹਿੰਦੂ ਪੰਚਾਂਗ ਦੇ ਚੇਤਰ ਮਹੀਨੇ ਵਿਚ ਸ਼ੁਕਲ ਪਕਸ਼ ਦੀ ਨੌਮੀ ਨੂੰ ਮਨਾਏ ਜਾਣ ਵਾਲੇ ਭਗਵਾਨ ਰਾਮ ਦੇ ਜਨਮ ਉਤਸਵ ਦਾ ਸਵਾਗਤ ਕਰਨ ਲਈ ਭਗਤਾਂ ਦਾ ਹਜੂਮ ਮੌਜੂਦ ਉਮੜਿਆ।
ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ
ਵਧੀਕ ਐੱਸ.ਪੀ. ਮਧੂਬਨ ਸਿੰਘ ਨੇ ਦੱਸਿਆ, "ਭਗਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਅਯੁੱਧਿਆ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪੁਲਸ ਤੇ ਨੀਮ ਫੌਜੀ ਬਲ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਰਾਮਨੌਮੀ ਮੇਲੇ ਦੇ ਇਸ ਵੱਡੇ ਧਾਰਮਿਕ ਆਯੋਜਨ ਲਈ ਕੋਈ ਵੱਡਾ ਖ਼ਤਰਾ ਨਹੀਂ ਹੈ, ਪਰ ਅਸੀਂ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਪ੍ਰਬੰਧ ਕੀਤਾ ਹੈ।"
ਇਹ ਖ਼ਬਰ ਵੀ ਪੜ੍ਹੋ - ਰੋਕ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਲੋਕਾਂ ਨੇ ਰਾਮਨੌਮੀ 'ਤੇ ਕੱਢੀ ਸ਼ੋਭਾਯਾਤਰਾ, ਦਿੱਲੀ ਪੁਲਸ ਨੇ ਵਧਾਈ ਸੁਰੱਖਿਆ
ਅਯੁੱਧਿਆ ਵਿਚ ਸਵੇਰੇ-ਸਵੇਰੇ ਸੂਰਜ ਨੂੰ ਅਰਕ ਦੇਣ ਦੇ ਨਾਲ ਰਾਮਨੌਮੀ ਤਿਉਹਾਰ ਦੀ ਸ਼ੁਰੂਆਤ ਹੋਈ। ਮੰਨਿਆ ਜਾਂਦਾ ਹੈ ਕਿ ਦੁਪਹਿਰ ਦੇ ਸਮੇਂ ਜਦ ਭਗਵਾਨ ਰਾਮ ਦਾ ਜਨਮ ਹੋਇਆ ਸੀ ਤਾਂ ਅਯੁੱਧਿਆ ਦੇ ਸਾਰੇ ਮੰਦਰਾਂ ਵਿਚ ਵਿਸ਼ੇਸ਼ ਪੂਜਾ ਅਰਾਧਨਾ ਕੀਤੀ ਗਈ ਸੀ। ਰਾਮਨੌਮੀ 'ਤੇ ਲੋਕਾਂ ਨੇ ਭਗਵਾਨ ਰਾਮ ਨੂੰ ਸਮਰਪਿਤ ਭਗਤੀ ਗੀਤ ਗਾਏ ਤੇ ਉਨ੍ਹਾਂ ਦੇ ਜਨਮ ਦਾ ਜਸ਼ਨ ਮਨਾਉਣ ਲਈ ਰਾਮ ਲਲਾ ਦੀਆਂ ਪ੍ਰਤੀਮਾਵਾਂ ਨੂੰ ਝੂਲਾ ਝੁਲਾਇਆ। ਕਈ ਮੰਦਰਾਂ ਤੋਂ ਰਾਮ, ਉਨ੍ਹਾਂ ਦੀ ਪਤਨੀ ਸੀਤਾ, ਭਰਾ ਲਕਸ਼ਮਨ ਤੇ ਭਗਤ ਹੰਨੂਮਾਨ ਦੀ ਰੱਥ ਯਾਤਰਾ ਕੱਢੀ ਗਈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਅਚਨਚੇਤ ਦੌਰਾ, ਮਜ਼ਦੂਰਾਂ ਨਾਲ ਕੀਤੀ ਗੱਲਬਾਤ
ਲੱਖਾਂ ਦੀ ਗਿਣਤੀ ਵਿਚ ਲੋਕ ਪਵਿੱਤਰ ਨਦੀ ਸਰਯੂ ਦੇ ਕੰਢੇ ਇਕੱਤਰ ਹੋਏ ਤੇ ਪਵਿੱਤਰ ਇਸ਼ਨਾਨ ਕੀਤਾ ਤੇ ਹੋਰ ਲੋਕਾਂ ਨੇ ਵਰਤ ਰੱਖਿਆ। ਇਸ ਵਿਚਾਲੇ, ਰਾਮਨੌਮੀ ਮੌਕੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਰਾਮ ਜਨਮਭੂਮੀ ਵਿਚ ਤਾਜ਼ੇ ਫੁੱਲਾਂ ਨਾਲ ਸ਼ਾਨਦਾਰ ਸਜਾਵਟ ਕੀਤੀ ਸੀ। ਮੁੱਖ ਪੁਜਾਰੀ ਅਚਾਰਯਾ ਸਤੇਂਦਰ ਦਾਸ ਵੱਲੋਂ ਵਿਸ਼ੇਸ਼ ਪੂਜਾ ਅਰਾਧਨਾ ਕੀਤੀ ਗਈ ਤੇ ਰਾਮਲਲਾ ਨੇ ਹਰੇ ਰੰਗ ਦੇ ਵਸਤਰ ਧਾਰਣ ਕੀਤੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ
NEXT STORY