ਨੈਸ਼ਨਲ ਡੈਸਕ: ਸਾਰੇ ਦੇਸ਼ ਵਿਚ ਅੱਜ ਰਾਮਨੌਮੀ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਚਾਲੇ ਪੱਛਮੀ ਬੰਗਾਲ ਦੇ ਹਾਵੜਾ ਵਿਚ ਸ਼ੋਭਾਯਾਤਰਾ 'ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਪਥਰਾਅ ਦੀ ਘਟਨਾ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਹੈ। ਕਈ ਗੱਡੀਆਂ ਵਿਚ ਅੱਗ ਲਗਾ ਦਿੱਤੀ ਗਈ ਹੈ। ਨਾਲ ਹੀ ਕਈ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਹਫ਼ੜਾ-ਦਫੜੀ ਮੱਚ ਗਈ ਹੈ। ਮੌਕੇ 'ਤੇ ਪੁਲਸ ਬਲ ਨੂੰ ਭੇਜਿਆ ਗਿਆ ਹੈ, ਜਿਨ੍ਹਾਂ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਹੰਗਾਮਾ ਕਰਨ ਵਾਲਿਆਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਹਨ। ਫਿਲਹਾਲ ਪੁਲਸ ਪ੍ਰਸ਼ਾਸਨ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਰੋਕ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਲੋਕਾਂ ਨੇ ਰਾਮਨੌਮੀ 'ਤੇ ਕੱਢੀ ਸ਼ੋਭਾਯਾਤਰਾ, ਦਿੱਲੀ ਪੁਲਸ ਨੇ ਵਧਾਈ ਸੁਰੱਖਿਆ
ਗੁਜਰਾਤ ਵਿਚ ਰਾਮਨੌਮੀ ਦੇ ਜੁਲੂਸ 'ਤੇ ਪਥਰਾਅ
ਇਸ ਤੋਂ ਪਹਿਲਾਂ ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਫਤਿਹਪੁਰਾ ਇਲਾਕੇ ਵਿਚ ਰਾਮਨੌਮੀ ਦੇ ਜਲੂਸ 'ਤੇ ਵੀਰਵਾਰ ਨੂੰ ਪਥਰਾਅ ਕੀਤਾ ਗਿਆ। DSP ਯਸ਼ਪਾਲ ਜਗਨਿਆ ਨੇ ਕਿਹਾ ਕਿ ਇਸ ਦੌਰਾਨ ਕੁੱਝ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ, ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ। ਜੁਲੂਸ ਪੁਲਸ ਸੁਰੱਖਿਆ ਵਿਚ ਪਹਿਲਾਂ ਤੋਂ ਨਿਰਧਾਰਿਤ ਰਸਤੇ ਤੋਂ ਕੱਢਿਆ ਗਿਆ। ਘਟਨਾ ਦਾ ਪਤਾ ਲਗਦਿਆਂ ਹੀ DSP ਜਗਨਿਆ ਤੇ ਹੋਰ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਬਜਰੰਗ ਦਲ ਦੇ ਇਕ ਆਗੂ ਨੇ ਦੋਸ਼ ਲਗਾਇਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਦੀ ਜਾਣਕਾਰੀ ਦੇ ਬਾਵਜੂਦ ਜੁਲੂਸ ਦੌਰਾਨ ਕਿਤੇ ਵੀ ਪੁਲਸ ਨਹੀਂ ਦਿਖੀ। ਹਰ ਸਾਲ ਇਸੇ ਰਸਤੇ ਤੋਂ ਜੁਲੂਸ ਕੱਢਿਆ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੋਕ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਲੋਕਾਂ ਨੇ ਰਾਮਨੌਮੀ 'ਤੇ ਕੱਢੀ ਸ਼ੋਭਾਯਾਤਰਾ, ਦਿੱਲੀ ਪੁਲਸ ਨੇ ਵਧਾਈ ਸੁਰੱਖਿਆ
NEXT STORY