ਅੰਬਾਲਾ- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਹਿਲੇ ਫਰਲੋ ਅਤੇ ਉਸ ਤੋਂ ਬਾਅਦ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ ਦੀ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਨਹੀਂ ਹੈ। ਉਨ੍ਹਾਂ ਨੇ ਇਸ ਵਿਸ਼ੇ 'ਤੇ ਬੋਲਦੇ ਹੋਏ ਕਿਹਾ ਕਿ ਨਾ ਤਾਂ ਅਜਿਹੀ ਕੋਈ ਫ਼ਾਈਲ ਉਨ੍ਹਾਂ ਕੋਲ ਆਈ ਹੈ ਅਤੇ ਨਾ ਹੀ ਅਜਿਹੀ ਕੋਈ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਵਿਜ ਨੇ ਇਹ ਵੀ ਕਿਹਾ ਕਿ ਖੁਫ਼ੀਆ ਵਿਭਾਗ ਮੁੱਖ ਮੰਤਰੀ ਕੋਲ ਹੈ ਪਰ ਆਮ ਤੌਰ 'ਤੇ ਹਰਿਆਣਾ ਦੀ ਪੁਲਸ ਰਾਮ ਰਹੀਮ ਨੂੰ ਸੁਰੱਖਿਆ ਦੇ ਰਹੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਕਿਉਂ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ, CM ਖੱਟੜ ਨੇ ਦੱਸੀ ਵਜ੍ਹਾ
ਉੱਥੇ ਹੀ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੇ ਜਾਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ,''ਇਕ ਵਿਅਕਤੀ ਨੂੰ ਖ਼ਤਰੇ ਦੇ ਖ਼ਦਸ਼ੇ ਦੇ ਆਧਾਰ 'ਤੇ ਸੁਰੱਖਿਆ ਦਿੱਤੀ ਜਾਂਦੀ ਹੈ। ਇਕ ਕੈਦੀ ਭਾਵੇਂ ਉਹ ਜੇਲ੍ਹ 'ਚ ਹੋਵੇ ਜਾਂ 'ਫਰਲੋ' 'ਤੇ ਬਾਹਰ ਹੋਵੇ, ਉਸ ਨੂੰ ਜੇਕਰ ਖ਼ਤਰਾ ਹੈ ਤਾਂ ਸਰਕਾਰ ਦਾ ਕਰਤੱਵ ਹੈ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ। ਅਜਿਹਾ ਨਹੀਂ ਹੈ ਕਿ ਉਸ ਨੇ (ਰਾਮ ਰਹੀਮ) ਜ਼ੈੱਡ ਪਲੱਸ ਸੁਰੱਖਿਆ ਮੰਗੀ ਹੈ, ਜਦੋਂ ਤੱਕ ਉਸ ਨੂੰ ਖ਼ਤਰੇ ਦਾ ਖ਼ਦਸ਼ਾ ਹੈ, ਉਦੋਂ ਤੱਕ ਸੁਰੱਖਿਆ ਦੇਣਾ ਸਾਡਾ ਕਰਤੱਵ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹੈੱਡ ਕਾਂਸਟੇਬਲ ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਖ਼ੁਦਕੁਸ਼ੀ
NEXT STORY