ਰੋਹਤਕ, (ਬਿਊਰੋ)- ਜ਼ਿਲੇ ਦੀ ਸੁਨਾਰੀਆ ਜੇਲ ’ਚ ਕਤਲ ਅਤੇ ਰੇਪ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀਰਵਾਰ ਨੂੰ 21 ਦਿਨ ਦੀ ਫਰਲੋ ਤੋਂ ਬਾਅਦ ਵਾਪਸ ਜੇਲ ਪਹੁੰਚ ਗਿਆ ਹੈ।
ਰਾਮ ਰਹੀਮ 9 ਅਪ੍ਰੈਲ ਨੂੰ 21 ਦਿਨ ਦੀ ਫਰਲੋ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਹੁਣ ਇਹ ਮਿਆਦ ਪੂਰੀ ਹੋਣ ਤੋਂ ਬਾਅਦ ਸ਼ਾਮ 5 ਵਜੇ ਦੇ ਕਰੀਬ ਰੋਹਤਕ ਦੀ ਸੁਨਾਰੀਆ ਜੇਲ ਪਹੁੰਚਾ।
ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਤੱਕ 13 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਗੁਰਮੀਤ ਰਾਮ ਰਹੀਮ ਨੂੰ ਪਹਿਲਾਂ 2 ਜਨਵਰੀ, 2025 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਵਿੱਚੋਂ ਉਸਨੇ 10 ਦਿਨ ਸਿਰਸਾ ਡੇਰੇ ਵਿੱਚ ਅਤੇ 20 ਦਿਨ ਯੂਪੀ ਦੇ ਬਰਨਾਵਾ ਵਿੱਚ ਬਿਤਾਏ ਸਨ। ਪਰ ਇਸ ਵਾਰ 21 ਦਿਨਾਂ ਦੀ ਛੁੱਟੀ ਦੌਰਾਨ, ਉਹ ਸਿਰਸਾ ਡੇਰੇ ਵਿੱਚ ਰਿਹਾ ਅਤੇ ਪੈਰੋਕਾਰਾਂ ਨੂੰ ਮਿਲਿਆ। ਨਾਲ ਹੀ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ।
'ਹਰ ਅੱਤਵਾਦੀ ਨੂੰ ਚੁਣ-ਚੁਣ ਕੇ ਮਾਰਾਂਗੇ', ਪਹਿਲਗਾਮ ਦੇ ਦਹਿਸ਼ਤਗਰਦਾਂ ਨੂੰ ਅਮਿਤ ਸ਼ਾਹ ਦੀ ਚਿਤਾਵਨੀ
NEXT STORY