ਰੋਹਤਕ (ਦੀਪਕ ਭਾਰਦਵਾਜ)- ਡੇਰਾ ਮੁਖੀ ਰਾਮ ਰਹੀਮ 40 ਦਿਨ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੁਨਾਰੀਆ ਜੇਲ੍ਹ ਵਾਪਸ ਪਰਤ ਗਏ ਹਨ। ਉਹ ਸ਼ੁੱਕਰਵਾਰ 4.52 ਵਜੇ ਜੇਲ੍ਹ ਪਹੁੰਚ ਗਏ, ਕਿਉਂਕਿ 5 ਵਜੇ ਤੱਕ ਉਨ੍ਹਾਂ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਹਾਜ਼ਰੀ ਦੇਣੀ ਸੀ। ਇਸ ਦੌਰਾਨ ਪੁਲਸ ਦੀ ਭਾਰੀ ਸੁਰੱਖਿਆ ਉੱਥੇ ਤਾਇਨਾਤ ਰਹੀ ਅਤੇ ਬੈਰੀਕੇਟ ਲਗਾ ਕੇ ਜੇਲ੍ਹ ਦੇ ਲਗਭਗ ਇਕ ਕਿਲੋਮੀਟਰ ਦੂਰ ਤੱਕ ਕਿਸੇ ਵੀ ਅਣਜਾਣ ਵਿਅਕਤੀ ਨੂੰ ਜੇਲ੍ਹ ਕੰਪਲੈਕਸ 'ਚ ਆਉਣ ਨਹੀਂ ਦਿੱਤਾ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਰਿਆਣਾ ਪੁਲਸ ਲੈਣ ਲਈ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਵਾਨਾ ਆਸ਼ਰਮ 'ਚ ਪਹੁੰਚੀ ਸੀ। ਸਖ਼ਤ ਸੁਰੱਖਿਆ ਵਿਚਾਰੇ ਰਹੀਮ ਰਹੀਮ ਦੀਆਂ ਗੱਡੀਆਂ ਦਾ ਕਾਫ਼ਲਾ ਸੁਨਾਰੀਆ ਜੇਲ੍ਹ ਪਹੁੰਚਿਆ।
ਇਹ ਵੀ ਪੜ੍ਹੋ : ਖ਼ਤਮ ਹੋਈ ਰਾਮ ਰਹੀਮ ਦੀ ਪੈਰੋਲ, ਜੇਲ੍ਹ ਜਾਣ ਤੋਂ ਪਹਿਲਾਂ PM ਮੋਦੀ ਨੂੰ ਲੈ ਕੇ ਕਹੀ ਇਹ ਗੱਲ
ਉੱਥੇ ਹੀ ਦੂਜੇ ਪਾਸੇ ਰਾਮ ਰਹੀਮ ਦੇ ਪੈਰੋਕਾਰ ਵੀ ਉੱਥੇ ਪਹੁੰਚ ਗਏ ਅਤੇ ਦਰਸ਼ਨ ਦੀ ਆਸ ਲਏ ਹੱਥ ਜੋੜ ਕੇ ਖੜ੍ਹੇ ਹੋ ਗਏ। ਰਾਮ ਰਹੀਮ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਗਲਤ ਹਨ ਅਤੇ ਉਹ ਉਨ੍ਹਾਂ ਲਈ ਭਗਵਾਨ ਹਨ। ਭਗਵਾਨ ਨੂੰ ਪਹਿਲੇ ਹੀ ਪਤਾ ਸੀ ਕਿ ਅਜਿਹਾ ਵੀ ਹੋਵੇਗਾ, ਇਸ ਲਈ ਉਹ ਜਦੋਂ ਚਾਹੇ ਜੇਲ੍ਹ ਤੋਂ ਬਾਹਰ ਆ ਜਾਣਗੇ। ਪੈਰੋਕਾਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਉਨ੍ਹਾਂ ਲਈ ਭਗਵਾਨ ਅਤੇ ਉਨ੍ਹਾਂ ਦੀ ਗੱਡੀ ਦਾ ਦਰਸ਼ਨ ਮਾਤਰ ਹੀ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ, ਐਤਵਾਰ ਨੂੰ CBI ਨੇ ਕੀਤਾ ਸੀ ਗ੍ਰਿਫ਼ਤਾਰ
NEXT STORY