ਝਾਰਖੰਡ— ਗਿਰੀਡੀਹ, ਚਤਰਾ ਤੋਂ ਬਾਅਦ ਹੁਣ ਰਾਮਗੜ੍ਹ 'ਚ ਭੁੱਖ ਨਾਲ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਮਾਂਡੂ ਪ੍ਰਖੰਡ ਦੇ ਕੁੰਦਰੀਆ ਬਸਤੀ ਦੇ 40 ਸਾਲਾ ਚਿੰਤਾਮਨ ਮਲਹਾਰ ਦੀ ਭੁੱਖ ਨਾਲ ਮੌਤ ਹੋ ਗਈ ਹੈ। ਵੀਰਵਾਰ ਨੂੰ ਮੌਤ ਦੀ ਖਬਰ ਮਿਲਦੇ ਹੀ ਮਕਾਨ ਮਾਲਕ ਪਿੰਡ ਅਤੇ ਪੀੜਤ ਪਰਿਵਾਰ ਨੂੰ 15 ਕਿਲੋ ਚੌਲ, ਆਲੂ ਅਤੇ ਨਕਦ 5,000 ਰੁਪਏ ਦਿੱਤੇ।
ਜਾਣਕਾਰੀ ਮੁਤੈਬਕ ਮ੍ਰਿਤਕ ਦੇ ਲੜਕੇ ਮਲਹਾਰ ਦਾ ਕਹਿਣਾ ਹੈ ਕਿ ਘਰ 'ਚ ਅਨਾਜ ਨਹੀਂ ਸੀ ਅਤੇ ਪੈਸੇ ਵੀ ਨਹੀਂ ਸਨ। ਵੀਰਵਾਰ ਨੂੰ ਦਿਨ ਦੇ 11 ਵਜੇ ਪਿਤਾ ਬੇਹੋਸ਼ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਕਹਿਣਾ ਹੈ ਕਿ ਚਿੰਤਾਮਨ ਦੀ ਮੌਤ ਭੁੱਖ ਨਾਲ ਹੋਈ ਹੈ। ਉਹ ਜੰਗਲ 'ਚ ਰਹਿੰਦੇ ਸਨ ਅਤੇ ਉਸ ਦਾ ਆਧਾਰ ਕਾਰਡ ਤੋਂ ਲੈ ਕੇ ਹੋਰ ਸਭ ਕੁਝ ਬਣਿਆ ਹੋਇਆ ਹੈ ਪਰ ਕੁਝ ਮਿਲਦਾ ਨਹੀਂ ਹੈ, ਨਾ ਹੀ ਪਾਣੀ ਦੀ ਸਹੂਲਤ ਹੈ।
ਦੱਸ ਦੇਈਏ ਕਿ ਮਾਂਡੂ ਦੇ ਮਕਾਨ ਮਾਲਕ ਲਲਨ ਕੁਮਾਰ ਨੇ ਭੁੱਖ ਨਾਲ ਮੌਤ ਦੀ ਗੱਲ ਨੂੰ ਇਨਕਾਰ ਕਰਦੇ ਹੋਏ ਕਿਹਾ ਕਿ ਰਾਤ 'ਚ ਭੋਜਨ ਖਾਣ ਤੋਂ ਬਾਅਦ ਚਿੰਤਾਮਨ ਦੀ ਸਿਹਤ ਖਰਾਬ ਹੋ ਗਈ ਅਤੇ ਦੂਜੇ ਦਿਨ ਹਸਪਤਾਲ ਲੈ ਜਾਣ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਸੰਸਕਾਰ ਕਰਨ ਲਈ 5,000 ਰੁਪਏ ਦਿੱਤੇ ਗਏ ਹਨ, ਮ੍ਰਿਤਕ ਦੇ ਦੋ ਲੜਕੇ ਬਾਹਰ ਕਮਾਉਂਦੇ ਹਨ ਅਤੇ ਪੈਸੇ ਭੇਜਦੇ ਹਨ। ਉਸ ਨਾਲ ਘਰ ਚਲਦਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿਰੀਡੀਹ ਅਤੇ ਚਤਰਾ 'ਚ ਭੁੱਖ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਪਰ ਪ੍ਰਸ਼ਾਸਨ ਦੀ ਜਾਂਚ ਰਿਪੋਰਟ 'ਚ ਇਸ ਦੀ ਮੌਤ ਭੁੱਖ ਨਾਲ ਮੰਨੀ ਗਈ, ਜਦਕਿ ਬੀਮਾਰੀ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ।
ਸ਼੍ਰੀਨਗਰ : ਪੁਲਸ ਟੀਮ 'ਤੇ ਅੱਤਵਾਦੀ ਹਮਲਾ, 2 ਜਵਾਨਾਂ ਸਣੇ 5 ਜ਼ਖਮੀ
NEXT STORY