ਅਲੀਗੜ੍ਹ/ਬੁਲੰਦਸ਼ਹਿਰ (ਯੂ. ਪੀ.), (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਦੇ ਰਾਜ ਸਭਾ ਮੈਂਬਰ ਰਾਮਜੀ ਲਾਲ ਸੁਮਨ ਦੇ ਕਾਫਲੇ ’ਤੇ ਐਤਵਾਰ ਨੂੰ ਗਭਾਨਾ ਟੋਲ ਬੂਥ ’ਤੇ ਕਰਨੀ ਸੈਨਾ ਦੇ ਵਰਕਰਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਾਫਲੇ ’ਤੇ ਟਾਇਰ ਅਤੇ ਪੱਥਰ ਸੁੱਟੇ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ। ਇਸ ਘਟਨਾ ਵਿਚ ਰਾਮਜੀ ਲਾਲ ਸੁਮਨ ਵਾਲ-ਵਾਲ ਬਚ ਗਏ। ਦੱਸਿਆ ਗਿਆ ਕਿ ਜਦੋਂ ਇਹ ਹਮਲਾ ਹੋਇਆ ਤਾਂ ਸੁਮਨ ਦਾ ਕਾਫਲਾ ਆਗਰਾ ਤੋਂ ਬੁਲੰਦਸ਼ਹਿਰ ਦੇ ਸੁਨਹੇਰਾ ਪਿੰਡ ਜਾ ਰਿਹਾ ਸੀ।
ਘਟਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ’ਚ ਕੀਤਾ ਅਤੇ ਸੁਮਨ ਨੂੰ ਸੁਰੱਖਿਅਤ ਥਾਂ ’ਤੇ ਲੈ ਗਈ। ਪੁਲਸ ਨੇ ਇਸ ਮਾਮਲੇ ਵਿਚ ਕਈ ਪ੍ਰਦਰਸ਼ਨਕਾਰੀਆਂ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਸੁਮਨ ਨੇ ਇਸ ਹਮਲੇ ਨੂੰ ਸੂਬੇ ਵਿਚ ਵਿਗੜਦੀ ਕਾਨੂੰਨ ਵਿਵਸਥਾ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸੁਮਨ ਦੇ ਕਾਫਲੇ ’ਤੇ ਇਹ ਹਮਲਾ ਰਾਣਾ ਸਾਂਗਾ ਨੂੰ ਲੈ ਕੇ ਉਨ੍ਹਾਂ ਦੀ ਟਿੱਪਣੀ ਤੋਂ ਬਾਅਦ ਹੋਇਆ, ਜਿਸ ਨੂੰ ਕਰਨੀ ਸੈਨਾ ਨੇ ਅਪਮਾਨ ਵਜੋਂ ਲਿਆ ਸੀ। ਸੂਬਾ ਪ੍ਰਧਾਨ ਦੁਰਗੇਸ਼ ਸਿੰਘ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਸੁਮਨ ਵੱਲੋਂ ਮੁਆਫ਼ੀ ਮੰਗਣ ਤੱਕ ਅਜਿਹੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਖੁਫੀਆ ਏਜੰਸੀ ਦਾ ਵੱਡਾ ਖੁਲਾਸਾ, ਕ੍ਰਿਪਟੋਕਰੰਸੀ ਰਾਹੀਂ ਹੋ ਰਹੀ ਅੱਤਵਾਦੀਆਂ ਨੂੰ ਫੰਡਿੰਗ
NEXT STORY