ਪਟਨਾ—ਬਿਹਾਰ ਦੇ ਮਸ਼ਹੂਰ ਗੋਵਿੰਦ ਭੋਗ ਚੌਲਾਂ ਤੋਂ ਅਯੁੱਧਿਆ 'ਚ ਰਾਮਲੱਲਾ ਦਾ ਪ੍ਰਸ਼ਾਦ ਬਣੇਗਾ। ਭਗਵਾਨ ਤੋਂ ਇਲਾਵਾ ਭਗਤਾਂ ਲਈ ਭੋਜਨ-ਪ੍ਰਸ਼ਾਦ ਵੀ ਗੋਵਿੰਦ ਭੋਗ ਚੌਲਾਂ ਤੋਂ ਹੀ ਤਿਆਰ ਕੀਤਾ ਜਾਵੇਗਾ। ਇਹ ਵਿਵਸਥਾ ਪਟਨਾ ਦੇ ਮਹਾਵੀਰ ਮੰਦਰ ਟਰੱਸਟ ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਵੀਰਵਾਰ ਨੂੰ ਪਟਨਾ ਤੋਂ 60 ਕੁਇੰਟਲ ਗੋਵਿੰਦ ਭੋਗ ਚੌਲ ਅਯੁੱਧਿਆ ਭੇਜੇ ਗਏ। ਮਹਾਵੀਰ ਟਰੱਸਟ ਦੇ ਸਕੱਤਰ ਆਚਾਰੀਆ ਕਿਸ਼ੋਰ ਕੁਣਾਲ ਨੇ ਦੱਸਿਆ ਹੈ ਕਿ 1 ਦਸੰਬਰ ਨੂੰ 'ਵਿਵਾਹ (ਵਿਆਹ) ਪੰਚਮੀ' ਦੇ ਦਿਨ ਤੋਂ ਰਾਮ ਰਸੋਈ ਦੀ ਸ਼ੁਰੂਆਤ ਹੋਵੇਗੀ। ਹੁਣ 6 ਟਰੱਕ ਚੌਲ ਕੈਮੂਰ ਦੇ ਮੋਕਰੀ ਪਿੰਡ ਤੋਂ ਮੰਗਵਾਏ ਗਏ ਹਨ। ਰਾਮ ਰਸੋਈ ਅਤੇ ਭਗਵਾਨ ਦੇ ਪ੍ਰਸ਼ਾਦ ਦੀ ਸੇਵਾ ਲਗਾਤਾਰ ਚੱਲਦੀ ਰਹੇਗੀ। ਦੱਸਣਯੋਗ ਹੈ ਕਿ ਰਾਮਲੱਲਾ ਦੇ ਪੱਖ 'ਚ ਫੈਸਲਾ ਆਉਣ ਤੋਂ ਬਾਅਦ ਆਚਾਰੀਆਂ ਕੁਣਾਲ ਨੇ ਮੰਦਰ ਨਿਰਮਾਣ ਲਈ 10 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
ਮਾਨਤਾ: ਪਹਾੜੀ 'ਤੇ ਸਥਿਤ ਮਾਤਾ ਮੁੰਡੇਸ਼ਵਰੀ ਸਥਾਨ ਤੋਂ ਖੇਤਾ 'ਚ ਪਾਣੀ ਆਉਦੈ-
ਕੈਮੂਰ 'ਚ ਮੁੰਡੇਸ਼ਵਰੀ ਮਾਤਾ ਦੇ ਮੰਦਰ ਦੇ ਹੇਠਾ ਸਥਿਤ ਮੋਕਰੀ ਪਿੰਡ ਦਾ ਗੋਵਿੰਦ ਭੋਗ ਚਾਵਲ ਸਭ ਤੋਂ ਸੁਗੰਧਿਤ ਮੰਨਿਆ ਜਾਂਦਾ ਹੈ। ਲੋਕਾਂ ਦੀ ਮਾਨਤਾ ਹੈ ਕਿ ਪਹਾੜ 'ਤੇ ਮਾਤਾ ਮੁੰਡੇਸ਼ਵਰੀ ਦਾ ਮੰਦਰ ਸਥਿਤ ਹੈ। ਹਰ ਸਾਲ ਬਾਰਿਸ਼ ਦਾ ਪਾਣੀ ਪਹਾੜ ਤੋਂ ਮਾਤਾ ਦੇ ਸਥਾਨ ਨੂੰ ਛੂੰਹਦਾ ਹੋਇਆ ਮੋਕਰੀ ਪਿੰਡ 'ਚ ਡਿੱਗਦਾ ਹੈ। ਉਸ ਪਾਣੀ ਤੋਂ ਹੀ ਪੂਰੇ ਪਿੰਡ ਅਤੇ ਨੇੜੇ ਦੇ ਕੁਝ ਪਿੰਡਾਂ ਦੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ। ਇਸ ਕਾਰਨ ਮੋਕਰੀ 'ਚ ਪੈਦਾ ਹੋਣ ਵਾਲੇ ਚੌਲ ਜ਼ਿਆਦਾ ਖੁਸ਼ਬੂਦਾਰ ਹੁੰਦੇ ਹਨ। ਕੈਮੂਰ ਇਲਾਕੇ 'ਚ ਕਤਰਨੀ ਚੌਲ ਵੀ ਮਸ਼ਹੂਰ ਹੈ। ਕਹਿੰਦੇ ਹਨ ਕਿ ਕੈਮੂਰ ਦੇ ਗੋਵਿੰਦ ਭੋਗ ਅਤੇ ਕਤਰਨੀ ਚੌਲ ਕਦੀ ਈਸਟ ਇੰਡੀਆ ਕੰਪਨੀ ਨਾਲ ਜੁੜੇ ਵਪਾਰੀ ਲੰਡਨ ਭੇਜਦੇ ਸਨ। ਕਈ ਦੇਸ਼ਾਂ 'ਚ ਇਸ ਚੌਲ ਦੀ ਕਾਫੀ ਮੰਗ ਸੀ।
ਰਾਮਲੱਲਾ ਦੇ ਮੁੱਖ ਪੁਜਾਰੀ ਨੇ ਦਿੱਤੀ ਸਹਿਮਤੀ:ਕੁਣਾਲ
ਆਚਾਰੀਆ ਕਿਸ਼ੋਰ ਨੇ ਦੱਸਿਆ ਹੈ ਕਿ ਰਾਮ ਜਨਮ ਭੂਮੀ 'ਚ ਰਾਮਲੱਲਾ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਜੀ ਨਾਲ ਭਗਵਾਨ ਨੂੰ ਭੋਗ ਲਗਾਉਣ ਦੀ ਗੱਲ ਹੋ ਚੁੱਕੀ ਹੈ। ਪਹਿਲਾਂ ਉਹ ਸਰਕਾਰੀ ਪੈਸਿਆਂ ਨਾਲ ਚੌਲ ਖਰੀਦ ਕੇ ਭੋਗ ਲਗਾਉਂਦੇ ਸੀ। ਅਸੀਂ ਉਨ੍ਹਾਂ ਨੂੰ ਇਹ ਪ੍ਰਸਤਾਵ ਦਿੱਤਾ ਸੀ ਕਿ ਜੇਕਰ ਅਸੀਂ ਬਿਹਾਰ ਦਾ ਗੋਵਿੰਦ ਭੋਗ ਉਨ੍ਹਾਂ ਨੂੰ ਉਪਲੱਬਧ ਕਰਵਾਈਏ ਤਾਂ ਕੀ ਉਹ ਭੋਗ ਲਗਾਉਣਗੇ। ਉਨ੍ਹਾਂ ਨੇ ਸਹਿਮਤੀ ਜਤਾਈ ਹੈ। ਰਾਮ ਜਨਮ ਭੂਮੀ ਦੇ ਨਜ਼ਦੀਕ ਸਥਿਤ ਅਮਾਲਾ ਮੰਦਰ ਨੇ ਇਸ ਦੇ ਲਈ ਕਿਚਨ ਬਣਾਇਆ ਹੋਇਆ ਹੈ।
ਗੋਲੀਆਂ ਦੀ ਵਾਛੜ, ਗਰੀਬੀ ਦਾ ਡੇਰਾ, ਉਹੀ ਪਿੰਡ ਹੈ ਮੇਰਾ
NEXT STORY