ਨਵੀਂ ਦਿੱਲੀ- ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੈਟੇਂਟ' 'ਤੇ ਮਚਿਆ ਹੰਗਾਮਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਸਦ ਦੇ ਬਜਟ ਸੈਸ਼ਨ ਦੌਰਾਨ ਰਣਵੀਰ ਇਲਾਹਾਬਾਦੀਆ ਦੇ ਵਿਵਾਦਿਤ ਬਿਆਨ ਦਾ ਮੁੱਦਾ ਉਠਿਆ। ਇਸ ਤੋਂ ਬਾਅਦ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਸੰਸਦੀ ਕਮੇਟੀ ਉਨ੍ਹਾਂ ਨੂੰ ਤਲਬ ਕਰ ਸਕਦੀ ਹੈ। ਇਸ ਮਾਮਲੇ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਯੂ-ਟਿਊਬ ਨੂੰ ਨੋਟਿਸ ਜਾਰੀ ਕੀਤਾ ਸੀ। ਵਿਵਾਦ ਨੂੰ ਵੱਧਦਾ ਵੇਖ ਕੇ ਵਿਵਾਦਪੂਰਨ ਐਪੀਸੋਡ ਨੂੰ ਹੁਣ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਰਣਵੀਰ ਦੇ ਬਿਆਨ 'ਤੇ ਹੰਗਾਮਾ, 'ਇੰਡੀਆਜ਼ ਗੌਟ ਲੈਟੇਂਟ' ਦਾ ਵਿਵਾਦਿਤ ਐਪੀਸੋਡ 'ਬਲਾਕ'
ਸੰਸਦ ਵਿਚ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਕਾਮੇਡੀ ਦੇ ਨਾਂ 'ਤੇ ਅਜਿਹੀ ਇਤਰਾਜ਼ਯੋਗ ਭਾਸ਼ਾ ਸਵੀਕਾਰ ਨਹੀਂ ਹੈ। ਰਣਵੀਰ ਇਲਾਹਾਬਾਦੀਆ ਦੇ ਲੱਖਾਂ ਸਬਸਕ੍ਰਾਈਬਰ ਹਨ, ਵੱਡੇ ਰਾਜਨੇਤਾ ਉਨ੍ਹਾਂ ਦੇ ਪੌਡਕਾਸਟ 'ਚ ਆ ਚੁੱਕੇ ਹਨ। ਉੱਥੇ ਹੀ ਇਸ ਮਾਮਲੇ ਵਿਚ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਸਮਿੱਤ ਪਾਤਰਾ ਨੇ ਕਿਹਾ ਕਿ ਬਿਆਨ ਬੇਹੱਦ ਸ਼ਰਮਨਾਕ ਹੈ। ਇਹ ਇਸ ਲਈ ਗੰਭੀਰ ਮੁੱਦਾ ਹੈ, ਕਿਉਂਕਿ ਕਈ ਨੌਜਵਾਨ ਸੰਵੇਦਨਸ਼ੀਲ ਦਿਮਾਗ ਅਜਿਹੇ ਯੂ-ਟਿਊਬਰਜ਼ ਨੂੰ ਫਾਲੋਅ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਨੂੰ ਮਾਡਲ ਸੂਬਾ ਬਣਾ ਦੇਸ਼ ਸਾਹਮਣੇ ਰੱਖਾਂਗੇ, ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਬੋਲੇ CM ਮਾਨ
ਕਿਉਂ ਉਠਿਆ ਸੀ ਵਿਵਾਦ?
ਦਰਅਸਲ ਕਾਮੇਡੀਅਨ ਕਲਾਕਾਰ ਸਮਯ ਰੈਨਾ ਨੇ ਯੂ-ਟਿਊਬ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਲੈਟੇਂਟ' 'ਚ ਮਾਤਾ-ਪਿਤਾ ਅਤੇ ਯੌਨ ਸਬੰਧਾਂ ਨੂੰ ਲੈ ਕੇ ਰਣਵੀਰ ਇਲਾਹਾਬਾਦੀਆ ਦੀ ਵਿਵਾਦਪੂਰਨ ਟਿੱਪਣੀ ਮਗਰੋਂ ਹਰ ਪਾਸੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਟਿੱਪਣੀ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀ ਗਈ ਸੀ। ਰਣਵੀਰ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ 'ਚ ਰਣਵੀਰ ਇਲਾਹਾਬਾਦੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਇੰਨਫਲਾਂਸਰ ਅਪੂਰਵਾ ਮਖੀਜਾ, ਕਾਮੇਡੀਅਨ ਸਮਯ ਰੈਨਾ ਅਤੇ ਇੰਡੀਆਜ਼ ਗੌਟ ਲੈਟੇਂਟ ਦੇ ਪ੍ਰਬੰਧਕਾਂ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਿਵਾਦ ਵੱਧਣ ਮਗਰੋਂ ਰਣਵੀਰ ਇਲਾਹਾਬਾਦੀਆ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਕੁਮੈਂਟ ਗਲਤ ਸੀ। ਕਾਮੇਡੀ ਮੇਰਾ ਸ਼ੌਕ ਨਹੀਂ ਹੈ, ਮੈਂ ਗਲਤੀ ਕੀਤੀ ਅਤੇ ਇਸ ਲਈ ਮੁਆਫ਼ੀ ਮੰਗਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਕੇਟ ਦੀ ਰਫ਼ਤਾਰ ਨਾਲ ਦੌੜੀਆਂ ਸੋਨੇ ਦੀਆਂ ਕੀਮਤਾਂ, ਜਲਦ ਹੀ ਕਰੇਗਾ 90 ਹਜ਼ਾਰ ਨੂੰ ਪਾਰ
NEXT STORY