ਨਵੀਂ ਦਿੱਲੀ- ਰਾਸ਼ਟਰਪਤੀ ਭਵਨ 'ਚ ਐਤਵਾਰ ਨੂੰ ਇਕ ਇੰਡੋਨੇਸ਼ੀਆਈ ਵਫ਼ਦ ਨੇ ਹਿੱਟ ਗੀਤ 'ਕਿਆ ਕਰੁਣ ਹੈ, ਕੁਛ ਕੁਛ ਹੋਤਾ ਹੈ...' ਗਾਇਆ, ਜਿਸ ਨਾਲ ਇਹ ਸਾਬਿਤ ਹੋ ਗਿਆ ਕਿ ਉਸ ਦੇਸ਼ 'ਚ ਵੀ ਬਾਲੀਵੁੱਡ ਦਾ ਪ੍ਰਭਾਵ ਹੈ ਅਤੇ ਹਿੰਦੀ ਫਿਲਮਾਂ ਉੱਥੇ ਹੀ ਲੋਕਪ੍ਰਿਯ ਹਨ। ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਅਭਿਨੀਤ 'ਕੁਛ ਕੁਛ ਹੋਤਾ ਹੈ', ਭਾਰਤ 'ਚ ਰਿਲੀਜ਼ ਹੋਣ ਤੋਂ ਤਿੰਨ ਸਾਲ ਬਾਅਦ 2001 'ਚ ਇੰਡੋਨੇਸ਼ੀਆਈ ਸਿਨੇਮਾਘਰਾਂ 'ਚ ਦਿਖਾਈ ਗਈ ਸੀ। ਸਾਲ 1998 'ਚ ਰਿਲੀਜ਼ ਹੋਈ ਇਸ ਹਿੰਦੀ ਫਿਲਮ ਨੇ ਉਸ ਸਮੇਂ ਇੰਡੋਨੇਸ਼ੀਆਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਦੀ ਪ੍ਰਸਿੱਧੀ ਅੱਜ ਵੀ ਬਰਕਰਾਰ ਹੈ। ਇੰਡੋਨੇਸ਼ੀਆਈ ਵਫ਼ਦ ਨੇ 76ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ, ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਦੇ ਸਨਮਾਨ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਆਯੋਜਿਤ ਭੋਜਨ 'ਚ 'ਕੁਛ ਕੁਛ ਹੋਤਾ ਹੈ' ਗਾ ਕੇ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ।
ਰਾਸ਼ਟਰਪਤੀ ਭਵਨ 'ਚ ਮੌਜੂਦ ਮਹਿਮਾਨਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਾਜੋਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਉਸ ਦਾ ਵੀਡੀਓ ਸਾਂਝਾ ਕਰ ਕਿਹਾ ਕਿ ਉਹ ਖੁਦ 'ਤੇ ਮਾਣ ਮਹਿਸੂਸ ਕਰ ਰਹੀ ਹੈ। ਫਿਲਮ 'ਕੁਛ-ਕੁਛ ਹੋਤਾ ਹੈ' ਤੋਂ ਪਹਿਲੀ ਵਾਰ ਨਿਰਦੇਸ਼ਕ ਬਣੇ ਕਰਨ ਜੌਹਰ ਨੇ ਵੀ 'ਇੰਸਟਾਗ੍ਰਾਮ' 'ਤੇ ਉਹ ਵੀਡੀਓ ਸਾਂਝਾ ਕੀਤਾ। ਇੰਡੋਨੇਸ਼ੀਆਈ ਮੀਡੀਆ ਸੰਸਥਾ 'ਵੀਕੈਂਡ ਲੀਡਰ' ਨੇ 'ਦਿ ਮੈਜਿਕ ਆਫ਼ ਬਾਲੀਵੁੱਡ : ਐਟ ਹੋਮ ਐਂਡ ਅਬ੍ਰਾਡ' ਕਿਤਾਬ ਦੇ ਹਵਾਲੇ ਤੋਂ ਕਿਹਾ ਕਿ 'ਕੁਛ-ਕੁਛ ਹੋਤਾ ਹੈ' ਫਿਲਮ ਦੀ ਸਫ਼ਲਤਾ ਤੋਂ ਬਾਅਦ ਇੰਡੋਨੇਸ਼ੀਆ 'ਚ ਭਾਰਤੀ ਫਿਲਮਾਂ ਦੀ ਲੋਕਪ੍ਰਿਯਤਾ ਵਧੀ। ਇਸ ਫਿਲਮ ਦੀ ਕਾਮਯਾਬੀ ਨਾਲ ਇੰਡੋਨੇਸ਼ੀਆ 'ਚ 'ਸਾਫ਼-ਸੁਥਰੀ ਪਰਿਵਾਰਕ ਫਿਲਮਾਂ' ਦੀ ਸ਼ੁਰੂਆਤ ਹੋਈ, ਜਿੱਥੇ ਪਹਿਲੇ 'ਐਕਸ਼ਨ' ਫਿਲਮਾਂ ਦਾ ਜ਼ੋਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TikTok ਦੀ ਹੋਵੇਗੀ ਭਾਰਤ 'ਚ ਵਾਪਸੀ!
NEXT STORY