ਨਵੀਂ ਦਿੱਲੀ — ਆਧਾਰ ਕਾਰਡ ਨਾ ਹੋਣ ਕਾਰਨ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਦੇ ਤਹਿਤ ਰਾਸ਼ਨ ਨਾ ਮਿਲਣ ਦੀਆਂ ਖਬਰਾਂ 'ਤੇ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 31 ਦਸੰਬਰ ਤਕ ਆਧਾਰ ਲਿੰਕ ਨਾ ਹੋਣ ਦੇ ਬਾਵਜੂਦ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲਦਾ ਰਹੇਗਾ।
ਖੁਰਾਕ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਬਾਰੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੀ. ਡੀ. ਐੱਸ. ਦੀ ਵੰਡ 'ਚ ਆਧਾਰ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਇਹ ਹੁਕਮ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਭੁੱਖ ਕਾਰਨ ਇਕ ਔਰਤ ਅਤੇ ਝਾਰਖੰਡ ਦੇ ਮਿਸਡੇਗਾ 'ਚ ਇਕ 11 ਸਾਲਾਂ ਦੀ ਲੜਕੀ ਦੀ ਮੌਤ ਦੀ ਖਬਰ ਮਗਰੋਂ ਮੰਤਰਾਲੇ ਨੇ ਇਹ ਹੁਕਮ ਦਿੱਤੇ ਹਨ।
ਟਾਇਲਟ ਬਣਾਉਣ ਦੇ ਵਿਰੋਧ 'ਚ ਕੀਤੀ ਹੱਤਿਆ
NEXT STORY