ਅਯੁੱਧਿਆ- ਅਯੁੱਧਿਆ ਕੋਤਵਾਲੀ ਖੇਤਰ ਦੇ ਰਾਮਘਾਟ ਸਥਿਤ ਰਾਵਤ ਮੰਦਰ ਦੇ ਇਕ ਮਹੰਤ ਰਾਮ ਮਿਲਨ ਦਾਸ ਦੀ ਸ਼ਨੀਵਾਰ ਰਾਤ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਇਸ ਸਬੰਧੀ ਇਕ ਸੱਵਾਦਾਰ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੁਲਸ ਅਤੇ ਮੰਦਰ ਦੇ ਸੂਤਰਾਂ ਅਨੁਸਾਰ ਮਹੰਤ ਨੇ ਸ਼ਾਮ ਲੱਗਭਗ 7:30 ਵਜੇ ਰਾਤ ਦਾ ਖਾਣਾ ਖਾਧਾ। ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਮੂੰਹ ’ਚੋਂ ਝੱਗ ਨਿਕਲਣ ਲੱਗੀ। ਉਨ੍ਹਾਂ ਨੂੰ ਤੁਰੰਤ ਸ਼੍ਰੀ ਰਾਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮਹੰਤ ਨੇ ਕੁਝ ਦਿਨ ਪਹਿਲਾਂ ਮੰਦਰ ਦੀ ਜ਼ਮੀਨ ਲਗਭਗ 8 ਕਰੋੜ ਰੁਪਏ ’ਚ ਵੇਚੀ ਸੀ। ਉਨ੍ਹਾਂ ਦੇ ਖਾਤੇ ’ਚ ਪਹਿਲਾਂ ਹੀ ਡੇਢ ਕਰੋੜ ਰੁਪਏ ਸਨ। ਹੁਣ ਇਹ ਜਮ੍ਹਾ ਰਕਮ ਲੱਗਭਗ 9 ਕਰੋੜ ਰੁਪਏ ਸੀ। ਇਹ ਪਤਾ ਲਾਉਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਵਿੱਤੀ ਲੈਣ-ਦੇਣ ਉਨ੍ਹਾਂ ਦੀ ਮੌਤ ਨਾਲ ਤਾਂ ਨਹੀਂ ਜੁੜਿਆ ਹੋਇਆ?
ਘਟਨਾ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਨਿਖਿਲ ਟੀਕਾਰਾਮ ਤੇ ਐੱਸ. ਐੱਸ. ਪੀ. ਡਾ. ਗੌਰਵ ਗਰੋਵਰ ਮੌਕੇ ’ਤੇ ਪਹੁੰਚੇ। ਪੁਲਸ ਇੰਸਪੈਕਟਰ ਮਨੋਜ ਸ਼ਰਮਾ ਨੇ ਕਿਹਾ ਕਿ ਮੌਤ ਦਾ ਕਾਰਨ ਅਜੇ ਅਸਪਸ਼ਟ ਹੈ। ਜਾਂਚ ਜਾਰੀ ਹੈ। ਮਹੰਤ ਰਾਮ ਮਿਲਨ ਦਾਸ ਪਿਛਲੇ 15 ਸਾਲਾਂ ਤੋਂ ਰਾਵਤ ਮੰਦਰ ਦੇ ਮੁਖੀ ਸਨ। ਉਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਕਰੀਬੀ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਈ ਸੰਤ, ਧਾਰਮਿਕ ਆਗੂ ਤੇ ਸ਼ਰਧਾਲੂ ਹਸਪਤਾਲ ਪਹੁੰਚੇ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੋਸਟਮਾਰਟਮ ਕੀਤਾ ਜਾਏਗਾ।
ਹਰਿਆਣਾ ਦੇ ADGP ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ ਤੇ ਪੰਜਾਬ 'ਚ ਵੱਡਾ ਐਨਕਾਊਂਟਰ, ਪੜ੍ਹੋ TOP-10 ਖ਼ਬਰਾਂ
NEXT STORY