ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਆਪਣੇ ਜੂਨ ਬੁਲੇਟਿਨ ’ਚ ਕਿਹਾ ਕਿ ਗਲੋਬਲ ਬੇਭਰੋਸਗੀਆਂ ਦੇ ਬਾਵਜੂਦ ਭਾਰਤ ਦੇ ਉਦਯੋਗਕ ਅਤੇ ਸੇਵਾ ਖੇਤਰਾਂ ’ਚ ਆਰਥਿਕ ਗਤੀਵਿਧੀਆਂ ਮਜ਼ਬੂਤ ਬਣੀਆਂ ਹੋਈਆਂ ਹਨ। ਬੁਲੇਟਿਨ ’ਚ ਪ੍ਰਕਾਸ਼ਿਤ ‘ਅਰਥਵਿਵਸਥਾ ਦੀ ਸਥਿਤੀ’ ਸਿਰਲੇਖ ਵਾਲੇ ਲੇਖ ’ਚ ਦੱਸਿਆ ਗਿਆ ਕਿ ਵਪਾਰ ਨੀਤੀ ਦੀ ਬੇਭਰੋਸਗੀ ਅਤੇ ਭੂ-ਸਿਆਸੀ ਤਣਾਵਾਂ ਦੇ ਵਧਣ ਨਾਲ ਗਲੋਬਲ ਅਰਥਵਿਵਸਥਾ ’ਚ ਅਸਥਿਰਤਾ ਦਾ ਮਾਹੌਲ ਹੈ। ਆਰ. ਬੀ. ਆਈ. ਦੇ ਜੂਨ ਬੁਲੇਟਿਨ ’ਚ ਪ੍ਰਕਾਸ਼ਿਤ ‘ਅਰਥਵਿਵਸਥਾ ਦੀ ਸਥਿਤੀ’ ਸਿਰਲੇਖ ਵਾਲੇ ਲੇਖ ’ਚ ਕਿਹਾ ਗਿਆ ਕਿ ਵਪਾਰ ਨੀਤੀ ਬੇਭਰੋਸਗੀਆਂ ਅਤੇ ਭੂ-ਸਿਆਸੀ ਤਣਾਅ ’ਚ ਵਾਧੇ ਦੇ ਦੋਹਰੇ ਝਟਕੇ ਕਾਰਨ ਗਲੋਬਲ ਅਰਥਵਿਵਸਥਾ ਉਥਲ-ਪੁਥਲ ਦੀ ਸਥਿਤੀ ’ਚ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸੋਨੇ-ਚਾਂਦੀ ਨੇ ਮਾਰਿਆ U-Turn ! ਜਾਣੋ ਕੀ ਹੈ ਤਾਜ਼ਾ ਕੀਮਤ
ਇਸ ’ਚ ਕਿਹਾ ਗਿਆ, ‘‘ਵਧੀ ਹੋਈ ਗਲੋਬਲ ਬੇਭਰੋਸਗੀ ਦੀ ਇਸ ਸਥਿਤੀ ’ਚ ਮਈ, 2025 ਲਈ ਵੱਖ-ਵੱਖ ਉੱਚ ਫ੍ਰੀਕੁਐਂਸੀ ਇੰਡੈਕਸ ਭਾਰਤ ’ਚ ਉਦਯੋਗਕ ਅਤੇ ਸੇਵਾ ਖੇਤਰਾਂ ’ਚ ਮਜ਼ਬੂਤ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਹਨ।’’ ਲੇਖ ’ਚ ਕਿਹਾ ਗਿਆ ਕਿ 2024-25 ਦੌਰਾਨ ਖੇਤੀਬਾੜੀ ’ਚ ਜ਼ਿਆਦਾਤਰ ਪ੍ਰਮੁੱਖ ਫਸਲਾਂ ਦੇ ਉਤਪਾਦਨ ’ਚ ਵਿਆਪਕ ਵਾਧਾ ਵੇਖਿਆ ਗਿਆ ਹੈ। ਨਾਲ ਹੀ, ਘਰੇਲੂ ਮੁੱਲ ਸਥਿਤੀਆਂ ਵੀ ਅਨੁਕੂਲ ਬਣੀਆਂ ਹੋਈਆਂ ਹਨ। ਮਈ ’ਚ ਲਗਾਤਾਰ ਚੌਥੇ ਮਹੀਨੇ ਕੁੱਲ ਮਹਿੰਗਾਈ ਟੀਚੇ ਤੋਂ ਹੇਠਾਂ ਰਹੀ। ‘ਕੁੱਲ ਮਹਿੰਗਾਈ’ ’ਚ ਊਰਜਾ ਅਤੇ ਖੁਰਾਕੀ ਵਸਤਾਂ ਦਾ ਮੁੱਲ ਪ੍ਰਭਾਵ ਸ਼ਾਮਲ ਹੁੰਦਾ ਹੈ। ਇਸ ’ਚ ਕਿਹਾ ਗਿਆ ਕਿ ਵਿੱਤੀ ਹਾਲਾਤ ਵੀ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਕਰਜ਼ਾ ਬਾਜ਼ਾਰ ਤੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾਣ ਲਈ ਅਨੁਕੂਲ ਬਣੇ ਹੋਏ ਹਨ। ਕੇਂਦਰੀ ਬੈਂਕ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਬੁਲੇਟਿਨ ’ਚ ਪ੍ਰਕਾਸ਼ਿਤ ਲੇਖ ’ਚ ਪ੍ਰਗਟਾਏ ਵਿਚਾਰ ਲੇਖਕਾਂ ਦੇ ਹਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸੇ ਪਿੱਛੇ ਬੰਦੇ ਨੇ ਦੋਸਤ ਨੂੰ ਵੇਚ'ਤੀ ਘਰਵਾਲੀ ! ਫਿਰ ਜੋ ਹੋਇਆ, ਦੇਖ ਪੁਲਸ ਵੀ ਰਹਿ ਗਈ ਹੈਰਾਨ
NEXT STORY