ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇੱਕ ਵਿਅਕਤੀ ਨੇ 50,000 ਰੁਪਏ ਦਾ ਕਰਜ਼ਾ ਚੁਕਾਉਣ ਲਈ ਆਪਣੀ ਪਤਨੀ ਨੂੰ ਇੱਕ ਦੋਸਤ ਨੂੰ "ਵੇਚ" ਦਿੱਤਾ। ਇਸ ਤੋਂ ਬਾਅਦ ਆਦਮੀ ਦੇ ਦੋਸਤ ਨੇ ਔਰਤ ਨਾਲ ਕਥਿਤ ਤੌਰ 'ਤੇ ਜਬਰ-ਜਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਇੰਦੌਰ ਦੇ ਮਹਿਲਾ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਇਸਨੂੰ 'ਜ਼ੀਰੋ' ਐਫਆਈਆਰ ਵਜੋਂ ਦਰਜ ਕੀਤਾ ਅਤੇ ਕਾਰਵਾਈ ਲਈ ਧਾਰ ਪੁਲਸ ਨੂੰ ਭੇਜ ਦਿੱਤਾ।
ਪੁਲਸ ਦੇ ਅਨੁਸਾਰ ਔਰਤ ਦਾ ਪਤੀ ਧਾਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਕਨਵਾਨ ਥਾਣਾ ਖੇਤਰ ਦਾ ਰਹਿਣ ਵਾਲਾ ਹੈ, ਜਦੋਂ ਕਿ ਉਸਦੀ ਪਤਨੀ ਇੰਦੌਰ ਵਿੱਚ ਰਹਿੰਦੀ ਸੀ। ਕਿਸੇ ਅਪਰਾਧ ਬਾਰੇ ਸ਼ਿਕਾਇਤ ਮਿਲਣ 'ਤੇ ਕਿਸੇ ਵੀ ਪੁਲਸ ਸਟੇਸ਼ਨ ਵਿੱਚ 'ਜ਼ੀਰੋ' ਐਫਆਈਆਰ ਦਰਜ ਕੀਤੀ ਜਾ ਸਕਦੀ ਹੈ, ਭਾਵੇਂ ਮਾਮਲਾ ਕਿਸੇ ਵੀ ਖੇਤਰ ਦਾ ਹੋਵੇ। ਕਾਨਵਾਂ ਪੁਲਸ ਸਟੇਸ਼ਨ ਦੇ ਇੰਚਾਰਜ ਅਭੈ ਨੀਮਾ ਨੇ ਦੱਸਿਆ ਕਿ ਔਰਤ ਨੇ ਦੋਸ਼ ਲਾਇਆ ਹੈ ਕਿ ਉਸਦਾ ਪਤੀ ਜੂਆ ਖੇਡਦਾ ਹੈ ਤੇ ਇਸ ਆਦਤ ਕਾਰਨ ਉਸਦਾ ਕਰਜ਼ਾ ਵਧਦਾ ਜਾ ਰਿਹਾ ਹੈ। ਔਰਤ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਸਦੇ ਕਰਜ਼ੇ ਵਿੱਚ ਡੁੱਬੇ ਪਤੀ ਨੇ ਉਸਨੂੰ ਆਪਣੇ ਇੱਕ ਦੋਸਤ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਿਸਨੇ ਉਸਨੂੰ ਪੈਸੇ ਉਧਾਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਦੋ ਫਰਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਕਾਇਤ ਦੇ ਅਨੁਸਾਰ, ਜਦੋਂ ਪਤੀ ਕਰਜ਼ਾ ਵਾਪਸ ਕਰਨ ਵਿੱਚ ਅਸਮਰੱਥ ਹੋ ਗਿਆ, ਤਾਂ ਉਸਨੇ ਇੱਕ ਦੋਸਤ ਨਾਲ ਸੌਦਾ ਕੀਤਾ ਅਤੇ ਕਰਜ਼ਾ ਵਾਪਸ ਕਰਨ ਲਈ ਆਪਣੀ ਪਤਨੀ ਨੂੰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਧਾਰ ਦੇ ਵਧੀਕ ਪੁਲਸ ਸੁਪਰਡੈਂਟ (ਏਐਸਪੀ) ਗੀਤੇਸ਼ ਕੁਮਾਰ ਗਰਗ ਨੇ ਕਿਹਾ, "ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦਾ ਬਿਆਨ ਇੰਦੌਰ ਵਿੱਚ ਦਰਜ ਕੀਤਾ ਜਾਵੇਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਅਹਿਮਦਾਬਾਦ 'ਚ ਕ੍ਰੈਸ਼ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਖੁੱਲ੍ਹ ਗਿਆ Black Box
NEXT STORY