ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਅਗਸਤ ਕਰੰਸੀ ਨੀਤੀ ਸਮੀਖਿਆ ’ਚ ਰੈਪੋ ਦਰ ਨੂੰ ਫਿਲਹਾਲ ਜਿਉਂ ਦਾ ਤਿਉਂ ਰੱਖਣ ਦੀ ਸੰਭਾਵਨਾ ਹੈ। ਦੇਸ਼ ਦੇ 10 ਅਰਥਸ਼ਾਸਤਰੀਆਂ ਅਤੇ ਟ੍ਰੈਜ਼ਰੀ ਪ੍ਰਮੁੱਖਾਂ ਦੇ ਸਰਵੇਖਣ ’ਚ ਜ਼ਿਆਦਾਤਰ ਮਾਹਿਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਕੇਂਦਰੀ ਬੈਂਕ ਮਹਿੰਗਾਈ ਦੇ ਵਧਦੇ ਜੋਖਮਾਂ ਨੂੰ ਦੇਖਦੇ ਹੋਏ ਫਿਲਹਾਲ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕਰੇਗਾ।
ਇਹ ਵੀ ਪੜ੍ਹੋ : 15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...
ਮਾਹਿਰਾਂ ਦਾ ਮੰਨਣਾ ਹੈ ਕਿ ਭੂ-ਸਿਆਸੀ ਤਣਾਅ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਅਸਮਾਨ ਮਾਨਸੂਨ ਕਾਰਨ ਮਹਿੰਗਾਈ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਅਜਿਹੇ ’ਚ ਆਰ. ਬੀ. ਆਈ. ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਨੀਤੀ ਅਪਣਾਉਂਦੇ ਹੋਏ ਆਰਥਿਕ ਹਾਲਾਤ ਦਾ ਮੁਲਾਂਕਣ ਕਰੇਗਾ।
ਇਹ ਵੀ ਪੜ੍ਹੋ : ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਫਿਲਹਾਲ ਮਹਿੰਗਾਈ ਕੰਟਰੋਲ ’ਚ ਹੈ, ਇਸ ਲਈ ਮੌਜੂਦਾ ਸਥਿਤੀ ਬਣਾਏ ਰੱਖਣਾ ਹੀ ਸਭ ਤੋਂ ਢੁੱਕਵਾਂ ਬਦਲ ਹੈ। ਉੱਥੇ ਹੀ ਜਨ ਸਮਾਲ ਫਾਈਨਾਂਸ ਬੈਂਕ ਦੇ ਟ੍ਰੈਜ਼ਰੀ ਪ੍ਰਮੁੱਖ ਗੋਪਾਲ ਤ੍ਰਿਪਾਠੀ ਦਾ ਕਹਿਣਾ ਹੈ ਕਿ ਆਰ. ਬੀ. ਆਈ. ਮਾਨਸੂਨ ਦੀ ਸਥਿਤੀ ਅਤੇ ਐੱਫ. ਸੀ. ਐੱਨ. ਆਰ. (ਬੀ) ਜਮ੍ਹਾ ਯੋਜਨਾ ਦੇ ਨਤੀਜਿਆਂ ਦਾ ਵੀ ਇੰਤਜ਼ਾਰ ਕਰੇਗਾ।
ਇਹ ਵੀ ਪੜ੍ਹੋ : RBI ਨੇ ਬਦਲੇ ਬਲਕ ਡਿਪਾਜ਼ਿਟ ਦੇ ਨਿਯਮ, ਹੁਣ ਰਕਮ ਦੇ ਹਿਸਾਬ ਨਾਲ ਤੈਅ ਹੋਣਗੀਆਂ ਵਿਆਜ ਦਰਾਂ
ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ 3 ਤੋਂ 5 ਅਗਸਤ ਵਿਚਾਲੇ ਹੋਵੇਗੀ, ਜਿਸ ’ਚ ਰੈਪੋ ਦਰ ’ਤੇ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਵਾਰ ਦਰਾਂ ’ਚ ਬਦਲਾਅ ਦੀ ਸੰਭਾਵਨਾ ਘੱਟ ਹੈ ਪਰ ਜੇਕਰ ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਵਧਦੀ ਹੈ ਤਾਂ ਵਿੱਤੀ ਸਾਲ 2026-27 ਦੌਰਾਨ ਰੈਪੋ ਦਰ ’ਚ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅਚਾਨਕ ਕਿਉਂ ਡਿੱਗੀ ਕੀਮਤ? ਨਿਵੇਸ਼ਕਾਂ ਲਈ ਮਾਹਿਰਾਂ ਨੇ ਦਿੱਤੀ ਅਹਿਮ ਸਲਾਹ
ਇਹ ਵੀ ਪੜ੍ਹੋ : ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ : Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਗਾਹਕ ਦੇ ਖਾਤੇ 'ਚੋਂ ਕੱਟੇ ਗਏ 1.64 ਲੱਖ, ਖਪਤਕਾਰ ਅਦਾਲਤ ਨੇ SBI ਨੂੰ 1.89 ਲੱਖ ਦਾ ਭੁਗਤਾਨ ਕਰਨ ਦਾ ਦਿੱਤਾ ਹੁਕਮ
NEXT STORY