ਅਹਿਮਦਾਬਾਦ- ਭਾਰਤ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ 2000 ਦੇ ਨੋਟ 'ਤੇ ਪਾਬੰਦੀ ਲਾ ਦਿੱਤੀ ਹੈ। ਜਿਨ੍ਹਾਂ ਕੋਲ 2000 ਦੇ ਨੋਟ ਹਨ, ਉਹ ਆਉਣ ਵਾਲੀ 30 ਸਤੰਬਰ ਤੱਕ ਬੈਂਕਾਂ 'ਚ ਜਮ੍ਹਾ ਕਰਵਾ ਸਕਦੇ ਹਨ। RBI ਨੇ ਨਵੰਬਰ 2016 'ਚ ਨੋਟਬੰਦੀ ਮਗਰੋਂ ਸ਼ੁਰੂ ਕੀਤੀ ਗਈ 2000 ਰੁਪਏ ਦੀ ਕਰੰਸੀ ਨੂੰ ਹੁਣ ਵਾਪਸ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਨੋਟ ਹੁਣ ਬਾਜ਼ਾਰ ਤੋਂ ਪੂਰੀ ਤਰ੍ਹਾਂ ਗਾਇਬ ਹੋ ਜਾਵੇਗਾ।
ਇਹ ਵੀ ਪੜ੍ਹੋ- ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ
ਇਸ ਦਰਮਿਆਨ 2000 ਨੋਟ ਬੰਦੀ ਨਾਲ ਜਿਊਲਰੀ ਕਾਰੋਬਾਰ ਤੋਂ ਲੈ ਕੇ ਕਰਿਆਨਾ ਸਟੋਰ ਤੱਕ ਲੋਕ 2000 ਦੇ ਨੋਟ ਲੈ ਕੇ ਪਹੁੰਚ ਰਹੇ ਹਨ। ਹਾਲਾਂਕਿ ਕੁਝ ਕਾਰੋਬਾਰੀ ਇਨ੍ਹਾਂ ਨੋਟਾਂ ਨੂੰ ਲੈਣ ਤੋਂ ਕਤਰਾ ਵੀ ਰਹੇ ਹਨ। ਉੱਥੇ ਹੀ ਕੁਝ ਲੋਕਾਂ ਨੇ ਇਸ ਵਿਚ ਵੀ ਨਵੇਂ ਮੌਕੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਗੁਜਰਾਤ ਦੇ ਸੂਰਤ 'ਚ ਦੁਕਾਨਦਾਰਾਂ ਨੇ ਦੋ ਟੁੱਕ ਕਿਹਾ ਕਿ 100-500 ਦੇ ਸਾਮਾਨ ਲਈ 2000 ਦਾ ਨੋਟ ਨਹੀਂ ਤੋੜਨਗੇ। ਇੱਥੇ ਪੈਟਰੋਲ ਪੰਪ 'ਤੇ ਵੀ ਵੱਡੀ ਗਿਣਤੀ ਵਿਚ 2000 ਦੇ ਨੋਟ ਪਹੁੰਚੇ ਹਨ। ਸੂਰਤ ਦੇ ਇਕ ਪੈਟਰੋਲ ਪੰਪ ਮਾਲਿਕ ਸੁਰੇਸ਼ ਦੇਸਾਈ ਨੇ ਦੱਸਿਆ ਕਿ ਪਹਿਲਾਂ 2000 ਦਾ ਨੋਟ ਮੁਸ਼ਕਲ ਨਾਲ ਆਉਂਦਾ ਸੀ ਪਰ RBI ਦੇ ਐਲਾਨ ਮਗਰੋਂ ਇਕ ਦਿਨ ਵਿਚ ਕਈ ਨੋਟ ਆ ਰਹੇ ਹਨ।
ਇਹ ਵੀ ਪੜ੍ਹੋ- ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!
ਦੂਜੇ ਪਾਸੇ ਗੁਜਰਾਤ ਦੇ ਸਰਾਫ਼ਾ ਮਾਰਕੀਟ 'ਚ ਵੀ ਚਮਕ ਵੇਖੀ ਗਈ। ਦੱਸ ਦੇਈਏ ਕਿ ਸਾਲ 2016 ਦੀ ਨੋਟਬੰਦੀ ਦੇ ਸ਼ੁਰੂਆਤੀ ਦਿਨਾਂ ਵਿਚ ਸੋਨਾ-ਚਾਂਦੀ ਖੂਬ ਵਿਕਿਆ ਸੀ। ਜਾਂਚ-ਨਿਗਰਾਨੀ ਤੋਂ ਬਚਣ ਲਈ ਜਿਊਲਰਜ਼ ਨੇ 2 ਲੱਖ ਰੁਪਏ ਦੇ ਘੱਟ ਹੀ ਬਿੱਲ ਬਣਾਏ ਸਨ, ਤਾਂ ਕਿ ਖਰੀਦਦਾਰ ਨੂੰ ਪੈਨ ਕਾਰਡ ਨਾ ਦੇਣਾ ਪਵੇ। ਹੁਣ ਫਿਰ ਅਜਿਹਾ ਹੀ ਖ਼ਦਸ਼ਾ ਹੈ।
ਹਰਿਆਣਾ : ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ, ਖੂਹ 'ਚ ਮੋਟਰ ਫਿੱਟ ਕਰਨ ਉਤਰੇ ਸਨ ਤਿੰਨੋਂ
NEXT STORY