ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਵਟਸਐਪ ਦੇ ਰਿਐਕਸ਼ਨ ਫੀਚਰ ਦੀ ਟੈਸਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਹੁਣ ਆਖਿਰਕਾਰ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ‘ਵਟਸਐਪ ਰਿਐਕਸ਼ਨ’ ਦੀ ਅਪਡੇਟ ਅੱਜ ਯਾਨੀ 5 ਮਈ ਤੋਂ ਸ਼ੁਰੂ ਹੋ ਰਹੀ ਹੈ। ਨਵੀਂ ਅਪਡੇਟ ਦੇ ਆਉਣ ਤੋਂ ਬਾਅਦ ਵਟਸਐਪ ਦੇ ਯੂਜ਼ਰਸ ਵੀ ਫੇਸਬੁੱਕ ਮੈਸੰਜਰ ਅਤੇ ਇੰਸਟਾਗ੍ਰਾਮ ਮੈਸੇਜ ਦੀ ਤਰ੍ਹਾਂ ਕਿਸੇ ਮੈਸੇਜ ’ਤੇ ਇਮੋਜੀ ਰਿਐਕਸ਼ਨ ਦੇ ਸਕਣਗੇ। ਜ਼ੁਕਰਬਰਗ ਨੇ ਨਵੀਂ ਅਪਡੇਟ ਦੀ ਜਾਣਕਾਰੀ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।
ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
ਇਹ ਵੀ ਪੜ੍ਹੋ– ਫੇਸਬੁੱਕ ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਇਕ ਸਾਲ ਪਹਿਲਾਂ ਹੋਈ ਸੀ ਲਾਂਚ
ਬੀਟਾ ਵਰਜ਼ਨ ’ਤੇ ਵੇਖਣ ਨੂੰ ਮਿਲੀ ਸੀ ਪਹਿਲੀ ਝਲਕ
ਵਟਸਐਪ ਦੇ ਇਮੋਜੀ ਰਿਐਕਸ਼ਨ ਦੀ ਪਹਿਲੀ ਝਲਕ ਬੀਟਾ ਵਰਜ਼ਨ ’ਤੇ ਪਿਛਲੇ ਮਹੀਨੇ ਵੇਖਣ ਨੂੰ ਮਿਲੀ ਸੀ। ਇਮੋਜੀ ਰਿਐਕਸ਼ਨ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.22.8.3 ’ਤੇ ਸਭ ਤੋਂ ਪਹਿਲਾਂ ਵੇਖਿਆ ਗਿਆਸੀ। ਹੁਣ ਨਵੀਂ ਅਪਡੇਟ ਤੋਂ ਬਾਅਦ ਵਟਸਐਪ ’ਚ ਯੂਜ਼ਰਸ ਨੂੰ Like, Love, Laugh, Surprised, Sad ਅਤੇ Thanks ਕੁੱਲ 6 ਇਮੋਜੀ ਰਿਐਕਸ਼ਨ ਮਿਲਣਗੇ, ਹਾਲਾਂਕਿ, ਯੂਜ਼ਰਸ ਨੂੰ ਇਸ ਵਿਚ ਕਸਟਮਾਈਜ਼ ਕਰਨ ਦੀ ਸੁਵਿਧਾ ਮਿਲੇਗੀ ਜਾਂ ਨਹੀਂ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਕਿਸੇ ਮੈਸੇਜ ’ਤੇ ਇੰਝ ਦੇ ਸਕੋਗੇ ਰਿਐਕਸ਼ਨ
- ਪਹਿਲਾ ਕੰਮ ਤਾਂ ਇਹੀ ਹੈ ਕਿ ਆਪਣੇ ਵਟਸਐਪ ਐਪ ਨੂੰ ਅਪਡੇਟ ਕਰੋ।
- ਹੁਣ ਐਪ ਨੂੰ ਓਪਨ ਕਰੋ ਅਤੇ ਉਸ ਮੈਸੇਜ ਨੂੰ ਚੁਣੋ ਜਿਸ ’ਤੇ ਤੁਸੀਂ ਰਿਐਕਸ਼ਨ ਦੇਣਾ ਚਾਹੁੰਦੇ ਹੋ।
- ਹੁਣ ਉਸ ਮੈਸੇਜ ਨੂੰ ਕੁਝ ਸਕਿੰਟਾਂ ਤਕ ਦਬਾਅ ਕੇ ਰੱਖੋ।
- ਹੁਣ ਤੁਹਾਡੇ ਸਾਹਮਣੇ 6 ਇਮੋਜੀ ਆਉਣਗੇ, ਉਨ੍ਹਾਂ ’ਚੋਂ ਕਿਸੇ ਇਕ ’ਤੇ ਟੈਪ ਕਰ ਦਿਓ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
ਇਕ ਔਰਤ ਨੇ ਤਿੰਨ ਮਾਸੂਮਾਂ ਨੂੰ ਫਾਹਾ ਲਗਾਉਣ ਤੋਂ ਬਾਅਦ ਕੀਤੀ ਖ਼ੁਦਕੁਸ਼ੀ
NEXT STORY