ਗੈਜੇਟ ਡੈਸਕ– ਆਡੀਓ ਸੋਸ਼ਲ ਮੀਡੀਆ ਐਪ ਕਲੱਬਹਾਊਸ ਦੀ ਲੋਕਪ੍ਰਸਿੱਧੀ ਤੋਂ ਬਾਅਦ ਫੇਸਬੁੱਕ ਤੋਂ ਲੈ ਕੇ ਟਵਿਟਰ ਤਕ ਨੇ ਆਪਣੇ ਪਲੇਟਫਾਰਮ ’ਤੇ ਪੋਡਕਾਸਟ ਦੀ ਸੁਵਿਧਾ ਦਿੱਤੀ। ਤਮਾਮ ਮੀਡੀਆ ਹਾਊਸ ਵੀ ਪੋਡਕਾਸਟ ਪਬਲਿਸ਼ ਕਰ ਰਹੇ ਹਨ ਪਰ ਇਸ ਵਿਚਕਾਰ ਖ਼ਬਰ ਹੈ ਕਿ ਫੇਸਬੁੱਕ ਆਪਣੀ ਪੋਡਕਾਸਟ ਸਰਵਿਸ ਨੂੰ ਅਗਲੇ ਮਹੀਨੇ ਬੰਦ ਕਰਨ ਜਾ ਰਹੀ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ, ਫੇਸਬੁੱਕ ਦੀ ਆਡੀਓ ਸਰਵਿਸ Soundbites ਅਤੇ Audio Hubs ਅਗਲੇ ਮਹੀਨੇ ਬੰਦ ਹੋ ਰਹੀ ਹੈ। ਕੰਪਨੀ ਦੇ ਇਸ ਫੈਸਲੇ ’ਤੇ ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਇਕ ਸਾਲ ਤਕ ਇਨ੍ਹਾਂ ਦੋਵਾਂ ਸੇਵਾਵਾਂ ਤੋਂ ਬਹੁਤ ਕੁਝ ਸਿੱਖਣ ਤੋਂ ਬਾਅਦ ਅਸੀਂ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਕ ਹੋਰ ਰਿਪੋਰਟ ਮੁਤਾਬਕ, ਫੇਸਬੁੱਕ ਫਿਲਹਾਲ ਮੇਟਾਵਰਸ ਅਤੇ ਈ-ਕਾਮਰਸ ’ਚ ਪੋਡਕਾਸਟ ਲਈ ਪਾਰਟਨਰ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ। ਇਸਤੋਂ ਇਲਾਵਾ ਮੇਟਾ ਦਾ ਪੂਰਾ ਧਿਆਨ ਫਿਲਹਾਲ ਸ਼ਾਰਟ ਵੀਡੀਓ ’ਤੇ ਹੈ। ਇਸ ਲਈ ਫੇਸਬੁੱਕ ਕ੍ਰਿਏਟਰਾਂ ਤੋਂ ਲਗਾਤਾਰ ਫੀਡਬੈਕ ਵੀ ਲੈ ਰਹੀ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੇਟਾ ਜਿੱਥੇ ਪੋਡਕਾਸਟ ਤੋਂ ਖੁਦ ਨੂੰ ਵੱਖ ਕਰ ਰਹੀ ਹੈ, ਉੱਥੇ ਹੀ ਸਪੋਟੀਫਾਈ ਅਤੇ ਯੂਟਿਊਬ ਵਰਗੀਆਂ ਕੰਪਨੀਆਂ ਇਸ ਵਿਚ ਨਿਵੇਸ਼ ਕਰ ਰਹੀਆਂ ਹਨ। ਹਾਲ ਹੀ ’ਚ ਸਪੋਟੀਫਾਈ ਨੇ ਕਿਹਾ ਹੈ ਕਿ ਉਹ ਜਲਦ ਹੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਬ੍ਰਿਟੇਨ ’ਚ ਵੀਡੀਓ ਪੋਡਕਾਸਟ ਸ਼ੁਰੂ ਕਰਨ ਵਾਲੀ ਹੈ।
ਟਵਿਟਰ ਦੀ ਵਰਤੋਂ ਕਰਨ ਲਈ ਹੁਣ ਦੇਣੇ ਪੈਣਗੇ ਪੈਸੇ, ਐਲਨ ਮਸਕ ਨੇ ਕੀਤਾ ਇਹ ਐਲਾਨ
NEXT STORY