ਸਿੰਘੂ ਤੇ ਟਿਕਰੀ ਸਰਹੱਦ 'ਤੇ ਲੋਕ ਘੜ੍ਹ ਰਹੇ ਹਨ ਰਾਸ਼ਟਰਵਾਦ ਦੀ ਅਸਲ ਪਰਿਭਾਸ਼ਾ
ਅੱਜ ਕੱਲ੍ਹ ਸਿੰਘੂ ਸਰਹੱਦ ਅਤੇ ਟਿਕਰੀ ਸਰਹੱਦ ਦਿੱਲੀ ਕਿਸਾਨੀ ਸੰਘਰਸ਼ ਦੀ ਲਾ-ਮਿਸਾਲ ਇਤਿਹਾਸਕ ਤਸਵੀਰਕਸ਼ੀ ਕਰ ਰਹੇ ਹਨ।ਇਹ ਅਜੋਕੀ ਮੋਦੀ ਸਰਕਾਰ ਦੀ ਦਮਨਕਾਰੀ ਰਾਜਨੀਤੀ ਵਿਰੁੱਧ ਮਨੁੱਖੀ ਹੱਕ - ਹਕੂਕ ਦੀ ਰਾਖੀ ਲਈ ਲੜੀ ਜਾਣ ਵਾਲੀ ਬੇਮਿਸਾਲ ਇਤਿਹਾਸਕ ਐਜੀਟੇਸ਼ਨ ਬਣਨ ਜਾ ਰਹੀ ਹੈ। ਅੱਜ ਦਸੰਬਰ ਮਹੀਨੇ ਦੀ 15 ਤਾਰੀਖ਼ ਦੀ ਹੱਡ ਚੀਰਵੀਂ ਠੰਡ ਵਿਚ ਮੈਨੂੰ ਆਪਣੇ ਸਾਥੀਆਂ ਸਰਵਸ੍ਰੀ ਸੀਤਲ ਸਿੰਘ ਸੰਘਾ, ਸਵੈਮਾਨ ਸਿੰਘ ਸੰਘਾ ਅਤੇ ਜੀਵਨ ਕੁਮਾਰ ਨਾਲ ਇਨ੍ਹਾਂ ਦੋ ਥਾਵਾਂ 'ਤੇ ਚਲ ਰਹੇ ਕਿਸਾਨੀ ਸੰਘਰਸ਼ ਦੀ ਜ਼ਿਆਰਤ ਕਰਨ ਦਾ ਮੌਕਾ ਮਿਲਿਆ।
ਖੇਤੀ ਕਾਨੂੰਨ ਕਿਸਾਨਾਂ ਨਾਲੋਂ ਵੱਧ ਆਮ ਲੋਕਾਂ ਨੂੰ ਕਰਨਗੇ ਪ੍ਰਭਾਵਿਤ, ਜਾਣੋ ਕਿਵੇਂ
ਇਕ ਪਾਸੇ ਸਰਕਾਰ ਲਗਾਤਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾ ਰਹੀ ਹੈ, ਦੂਜੇ ਪਾਸੇ ਸਰਕਾਰ ਨੇ ਦੇਸ਼ ਭਰ ਵਿਚ ਖੇਤੀਬਾੜੀ ਕਾਨੂੰਨਾਂ ਦੇ ਸਮਰਥਨ ਵਿਚ ਇਕ ਮੁਹਿੰਮ ਚਲਾਈ ਹੈ। ਇਥੋਂ ਤਕ ਕਿ ਕਿਸਾਨ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਦਿੱਲੀ ਸਰਹੱਦ 'ਤੇ ਕਿਸਾਨਾਂ ਦਾ ਇਕੱਠ ਵਧ ਰਿਹਾ ਹੈ। ਪੰਜਾਬ ਤੋਂ ਰੋਜ਼ਾਨਾ ਕਿਸਾਨਾਂ ਦੇ ਜਥੇ ਜਾ ਰਹੇ ਹਨ।ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਦੇਸ਼ ਵਿਚ ਏਕਾਅਧਿਕਾਰ ਪੂੰਜੀਵਾਦ ਬਾਰੇ ਬਹਿਸ ਸ਼ੁਰੂ ਹੋ ਗਈ ਹੈ।
ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਕੋਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਨੇ ਬੜੀ ਜਲਦੀ 'ਚ ਖੇਤੀ ਨਾਲ ਸਬੰਧਿਤ ਬਿੱਲ ਲਿਆਂਦੇ।ਸੂਝਵਾਨ ਕਿਸਾਨ ਆਗੂਆਂ ਵਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਉਦੋਂ ਹੀ ਸ਼ੁਰੂ ਹੋ ਗਿਆ ਸੀ।ਫਿਰ ਵਿਰੋਧ ਦੇ ਬਾਵਜੂਦ ਲੋਕ ਸਭਾ ਅਤੇ ਰਾਜ ਸਭਾ 'ਚ ਇਹ ਬਿੱਲ ਪਾਸ ਵੀ ਹੋ ਗਏ।
ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ
ਕਿਸਾਨ ਨੇਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਠੋਸ ਹੱਲ ਪੇਸ਼ ਕਰਦੀ ਹੈ ਤਾਂ ਉਹ ਹਮੇਸ਼ਾ ਗੱਲਬਾਤ ਲਈ ਤਿਆਰ ਹਨ ਪਰ ਦਾਅਵਾ ਕੀਤਾ ਕਿ ਗੱਲਬਾਤ ਲਈ ਅਗਲੀ ਤਾਰੀਖ਼ ਦੇ ਸੰਬੰਧ 'ਚ ਕੇਂਦਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਭਾਕਿਊ) ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਆਪਣੀ ਚਿੱਠੀ ਦਾ ਜ਼ਿਕਰ ਕੀਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਦੇ ਪਹਿਲੇ ਪ੍ਰਸਤਾਵ 'ਤੇ ਗੱਲ ਕਰਨਾ ਚਾਹੁੰਦੀ ਹੈ।
ਕੇਂਦਰ ਵਲੋਂ ਭੇਜੇ ਸੱਦੇ ’ਤੇ ਕੱਲ੍ਹ ਸਵੇਰੇ 10 ਵਜੇ ਹੋਵੇਗੀ ਕਿਸਾਨ ਜੱਥੇਬੰਦੀਆਂ ਦੀ ਬੈਠਕ
ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਚਿੱਠੀ ਲਿਖ ਕੇ ਗੱਲਬਾਤ ਲਈ ਸੱਦਾ ਦਿੱਤਾ ਹੈ। ਇਸ ਚਿੱਠੀ ’ਚ ਕਿਹਾ ਗਿਆ ਹੈ ਕਿ ਕਿਸਾਨ ਤੈਅ ਕਰਨ ਕਿ ਉਨ੍ਹਾਂ ਨੇ ਸਰਕਾਰ ਨਾਲ ਇਸ ਮੁੱਦੇ ’ਤੇ ਕਦੋਂ ਗੱਲ ਕਰਨੀ ਹੈ। ਸਰਕਾਰ ਦੇ ਇਸ ਸੱਦੇ ’ਤੇ ਕਿਸਾਨ ਜੱਥੇਬੰਦੀਆਂ ਕੱਲ੍ਹ ਸਵੇਰੇ 10 ਵਜੇ ਮੀਟਿੰਗ ਕਰਕੇ ਚਰਚਾ ਕਰਨਗੀਆਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤ-ਜਾਪਾਨ ਸੰਵਾਦ ਸੰਮੇਲਨ- PM ਮੋਦੀ ਨੇ ਦਿੱਤਾ ਬੁੱਧ ਲਾਇਬ੍ਰੇਰੀ ਦਾ ਸੁਝਾਅ
NEXT STORY