ਨੈਸ਼ਨਲ ਡੈਸਕ - ਚੇਨਈ ਏਅਰਪੋਰਟ 'ਤੇ ਵੱਡਾ ਹਾਦਸਾ ਟਲ ਗਿਆ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ, ਜਦੋਂ ਇੰਡੀਗੋ ਏਅਰਬੱਸ ਏ321 (VT-IBI) ਦਾ ਟੇਲ ਸੈਕਸ਼ਨ ਚੇਨਈ ਹਵਾਈ ਅੱਡੇ 'ਤੇ ਉਤਰਦੇ ਸਮੇਂ ਨੁਕਸਾਨਿਆ ਗਿਆ। ਇਸ ਤੋਂ ਬਾਅਦ ਹਵਾਈ ਅੱਡੇ 'ਤੇ ਹੀ ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ। ਇਹ ਜਹਾਜ਼ ਮੁੰਬਈ ਤੋਂ ਚੇਨਈ ਜਾ ਰਿਹਾ ਸੀ।
ਇਸ ਘਟਨਾ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਹੁਣ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (ਏ.ਏ.ਆਈ.ਬੀ.) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੰਡੀਗੋ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 8 ਮਾਰਚ, 2025 ਨੂੰ ਚੇਨਈ ਹਵਾਈ ਅੱਡੇ 'ਤੇ ਉਤਰਦੇ ਸਮੇਂ, ਇੰਡੀਗੋ ਏਅਰਬੱਸ ਏ321 ਜਹਾਜ਼ ਦਾ ਪਿਛਲਾ ਹਿੱਸਾ ਰਨਵੇ ਨੂੰ ਛੂਹ ਗਿਆ ਸੀ। ਜਹਾਜ਼ ਨੂੰ ਲੈਂਡ ਕਰ ਲਿਆ ਗਿਆ ਹੈ ਅਤੇ ਉਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਇਹ ਉੱਡੇਗਾ।
ਇੰਡੀਗੋ ਨੇ ਅੱਗੇ ਕਿਹਾ ਕਿ ਸਾਡੇ ਗਾਹਕਾਂ, ਚਾਲਕ ਦਲ ਅਤੇ ਜਹਾਜ਼ਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਅਸੀਂ ਸਾਰੇ ਸੁਰੱਖਿਆ ਮਿਆਰਾਂ ਨਾਲ ਕੰਮ ਕਰਦੇ ਹਾਂ। ਫਲਾਈਟਾਂ ਕਾਰਨ ਸਾਡੇ ਗਾਹਕਾਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਸਾਨੂੰ ਅਫਸੋਸ ਹੈ।
ਲਾਊਡ ਸਪੀਕਰ 'ਤੇ ਫਿਰ ਹੋਇਆ ਅਜ਼ਾਨ, ਕਈ ਇਮਾਮਾਂ ਖਿਲਾਫ ਕੇਸ ਦਰਜ
NEXT STORY