ਨਵੀਂ ਦਿੱਲੀ, (ਅਨਸ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਲੋਕ ਸਭਾ ’ਚ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਪ੍ਰਸ਼ਨ ਕਾਲ ਦੌਰਾਨ ਭਾਜਪਾ ਦੇ ਗੋਦਮ ਨਾਗੇਸ਼ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵੈਸ਼ਨਵ ਨੇ ਕਿਹਾ ਕਿ ਪੂਰੇ ਦੇਸ਼ ’ਚ ਲਗਭਗ 7000 ਰੇਲਵੇ ਸਟੇਸ਼ਨ ਹਨ। ਕਿਸੇ ਸਟੇਸ਼ਨ ਦਾ ਗ੍ਰੇਡ ਮੁਸਾਫਰਾਂ ਦੀ ਆਵਾਜਾਈ ’ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁੜ ਉਸਾਰੀ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਹੈ। 160 ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਪਹਿਲਾਂ ਸਟੇਸ਼ਨਾਂ ਨੂੰ ਸਿਰਫ਼ ਪੇਂਟ ਆਦਿ ਹੀ ਕੀਤਾ ਜਾਂਦਾ ਸੀ ਪਰ ਹੁਣ ਅਗਲੇ 50 ਸਾਲਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਇਹ ਇਕ ਨਵੀਂ ਪਹਿਲ ਹੈ। ਸਟੇਸ਼ਨਾਂ ਦੀ ਪਾਰਕਿੰਗ ਨੂੰ ਵੀ ਵਿਕਸਤ ਕੀਤਾ ਗਿਆ ਹੈ। ਪਿਛਲੇ 11 ਸਾਲਾਂ ’ਚ ਦੇਸ਼ ’ਚ ਸਫਾਈ ’ਚ ਅਹਿਮ ਤਬਦੀਲੀਆਂ ਆਈਆਂ ਹਨ।
IndiGo Crisis: 'ਸਾਡੇ ਕੋਲੋਂ ਗਲਤੀ ਹੋਈ...ਅਸੀਂ ਤੁਹਾਨੂੰ ਨਿਰਾਸ਼ ਕੀਤਾ'- ਚੇਅਰਮੈਨ ਵਿਕਰਮ ਮਹਿਤਾ ਦਾ ਵੱਡਾ ਬਿਆਨ
NEXT STORY