ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਅਗਨੀਵੀਰ ਐਮਆਰ ਸੰਗੀਤਕਾਰ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਖਾਸ ਤੌਰ 'ਤੇ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਸੰਗੀਤ ਦੇ ਖੇਤਰ ਵਿੱਚ ਹੁਨਰਮੰਦ ਹਨ ਅਤੇ ਭਾਰਤੀ ਜਲ ਸੈਨਾ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
MR Musician
ਆਖ਼ਰੀ ਤਾਰੀਖ਼
ਉਮੀਦਵਾਰ 13 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ । ਸਿਰਫ਼ ਅਣਵਿਆਹੀਆਂ ਔਰਤਾਂ ਅਤੇ ਮਰਦ ਉਮੀਦਵਾਰ ਹੀ ਅਰਜ਼ੀ ਦੇ ਸਕਦੇ ਹਨ। ਭਰਤੀ ਸਮੇਂ ਤੇ ਕਾਰਜਕਾਲ ਦੌਰਾਨ ਵਿਆਹ ਇਜਾਜ਼ਤ ਨਹੀਂ ਹੋਵੇਗੀ।
ਤਨਖਾਹ
ਅਗਨੀਵੀਰਾਂ ਨੂੰ ₹30,000 ਪ੍ਰਤੀ ਮਹੀਨਾ ਦਾ ਪੈਕੇਜ ਦਿੱਤਾ ਜਾਵੇਗਾ - ਇੱਕ ਨਿਸ਼ਚਿਤ ਸਾਲਾਨਾ ਵਾਧੇ ਦੇ ਨਾਲ। ਇਸ ਤੋਂ ਇਲਾਵਾ, ਜੋਖਮ ਅਤੇ ਕਠਿਨਾਈ, ਪਹਿਰਾਵਾ ਅਤੇ ਯਾਤਰਾ ਭੱਤੇ ਦਾ ਭੁਗਤਾਨ ਕੀਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਵਿਆਹ ਤੋਂ ਐਨ ਪਹਿਲਾਂ ਲਾੜੇ ਦਾ ਕਤਲ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY