ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇੰਸਪੈਟਰ, ਸਬ ਇੰਸਪੈਕਟਰ, ਅਸਿਸਟੈਂਟ ਸਬ ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇੰਸਪੈਕਟਰ- 43 ਅਹੁਦੇ
ਸਬ ਇੰਸਪੈਕਟਰ- 51 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ- 13 ਅਹੁਦੇ
ਹੈੱਡ ਕਾਂਸਟੇਬਲ- 12 ਅਹੁਦੇ
ਇਸ ਭਰਤੀ ਮੁਹਿੰਮ ਰਾਹੀਂ ਕੁੱਲ 119 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਇੰਸਪੈਕਟਰ ਅਤੇ ਸਬ ਇੰਸਪੈਕਟਰ- ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਅਸਿਸਟੈਂਟ ਸਬ ਇੰਸਪੈਰਕਟਰ- ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ 5 ਸਾਲਾਂ ਦਾ ਰੈਗੂਲਰ ਸਰਵਿਸ ਹੋਣਾ ਚਾਹੀਦਾ।
ਹੈੱਡ ਕਾਂਸਟੇਬਲ- ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ।
ਆਖ਼ਰੀ ਤਾਰੀਖ਼
ਉਮੀਦਵਾਰ 22 ਫਰਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Budget 2024: ਅੰਤਰਿਮ ਬਜਟ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ, ਸੰਸਦ ਪੁੱਜੀ ਸੀਤਾਰਮਨ
NEXT STORY