ਨਵੀਂ ਦਿੱਲੀ (ਭਾਸ਼ਾ) - ‘ਕਵਾਡ’ ਸਮੂਹ ਨੇ ਪਿਛਲੇ ਮਹੀਨੇ ਦਿੱਲੀ ’ਚ ਲਾਲ ਕਿਲ੍ਹੇ ਦੇ ਕੋਲ ਹੋਈ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ, ਸਾਜ਼ਿਸ਼ਕਾਰਾਂ ਅਤੇ ਫੰਡ ਮੁਹੱਈਆ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦੀ ਮੰਗ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਇਸ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਸਮੂਹ ‘ਕਵਾਡ’ ਨੇ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਸਪੱਸ਼ਟ ਤੌਰ ’ਤੇ ਨਿੰਦਿਆ ਵੀ ਕੀਤੀ।
ਪੜ੍ਹੋ ਇਹ ਵੀ - ਨਵੇਂ ਸਾਲ ਤੋਂ ਪਹਿਲਾਂ ਦਿਖਾਈ ਦੇਣ ਇਹ ਸੰਕੇਤ ਤਾਂ ਸਮਝੋ ਸ਼ੁੱਭ ਤੇ ਚੰਗੀ ਕਿਸਮਤ ਵਾਲਾ ਹੋਵੇਗਾ ਸਾਲ 2026!
10 ਨਵੰਬਰ ਨੂੰ ਹੋਈ ਇਸ ਅੱਤਵਾਦੀ ਘਟਨਾ ’ਚ 15 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਇਸ ਹਫ਼ਤੇ ਨਵੀਂ ਦਿੱਲੀ ’ਚ ਆਯੋਜਿਤ 2 ਦਿਨਾਂ ‘ਕਵਾਡ’ ਅੱਤਵਾਦ ਵਿਰੋਧੀ ਕਾਰਜ ਸਮੂਹ ਦੀ ਬੈਠਕ ਦਾ ਮੁੱਖ ਵਿਸ਼ਾ ਸਮੂਹ ਦੇ ਢਾਂਚੇ ਤਹਿਤ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣਾ ਹੈ। ਬੈਠਕ ’ਚ, ‘ਕਵਾਡ’ ਮੈਂਬਰ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਘਟਨਾਚੱਕਰਾਂ ਸਮੇਤ ਅੱਤਵਾਦ ਦੇ ਖਤਰੇ ਦੇ ਸਿਨੇਰਿਓ ’ਤੇ ਆਪਣੇ ਮੁਲਾਂਕਣ ਸਾਂਝੇ ਕੀਤੇ। ਬਿਆਨ ’ਚ ਕਿਹਾ ਗਿਆ, “ਉਨ੍ਹਾਂ ਨੇ ਅੱਤਵਾਦ-ਵਿਰੋਧੀ ਸਹਿਯੋਗ ਦੇ ਸੰਪੂਰਣ ਆਯਾਮ ਅਤੇ ਮੌਜੂਦਾ ਤੇ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਪਣਾਏ ਜਾ ਸਕਣ ਵਾਲੇ ਉਪਰਾਲਿਆਂ ’ਤੇ ਚਰਚਾ ਕੀਤੀ। ‘ਕਵਾਡ’ ਨੇ ਇਹ ਯਕੀਨੀ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਕਿ ਹਿੰਦ-ਪ੍ਰਸ਼ਾਂਤ ਖੇਤਰ ਖੁੱਲ੍ਹਾ ਰਹੇ ਅਤੇ ਅੱਤਵਾਦ ਦੇ ਖਤਰਿਆਂ ਤੋਂ ਮੁਕਤ ਰਹੇ।’’
ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...
ਕਾਲੇ ਧਨ ਵਿਰੁੱਧ ਲੜਾਈ ਫਲਾਪ ਰਹੀ
NEXT STORY