ਨਵੀਂ ਦਿੱਲੀ— 26 ਜਨਵਰੀ ਨੂੰ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਦੋਸ਼ੀਆਂ ਵਿਚੋਂ ਇਕ ਦਾ ਨਾਂ ਮਨਿੰਦਰਜੀਤ ਸਿੰਘ ਅਤੇ ਦੂਜੇ ਦਾ ਨਾਂ ਖੇਮਪ੍ਰੀਤ ਸਿੰਘ ਹੈ। ਮਨਿੰਦਰਜੀਤ ਸਿੰਘ, ਬਿ੍ਰਟੇਨ ਦਾ ਰਹਿਣ ਵਾਲਾ ਹੈ, ਜੋ ਫਰਜ਼ੀ ਦਸਤਾਵੇਜ਼ਾਂ ਰਾਹੀਂ ਦੇਸ਼ ਛੱਡ ਕੇ ਦੌੜਨ ਦੀ ਫਿਰਾਕ ਵਿਚ ਸੀ। ਉਸ ਨੂੰ ਦਿੱਲੀ ਹਵਾਈ ਅੱਡੇ ’ਤੇ ਦਬੋਚ ਲਿਆ ਗਿਆ। ਉਸ ਖ਼ਿਲਾਫ਼ ਲੁਕ ਆਊਟ ਨੋਟਿਸ ਵੀ ਜਾਰੀ ਸੀ। ਉਹ ਪਹਿਲਾਂ ਵੀ ਦੋ ਅਪਰਾਧਕ ਮਾਮਲਿਆਂ ’ਚ ਵਾਂਟੇਡ ਸੀ।
ਦਿੱਲੀ ਪੁਲਸ ਮੁਤਾਬਕ ਦੋਸ਼ੀ ਮਨਿੰਦਰਜੀਤ ਸਿੰਘ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਸ਼ਾਮਲ ਸੀ। ਉਹ ਭਾਲਾ ਲੈ ਕੇ ਲਾਲ ਕਿਲ੍ਹਾ ਪਹੁੰਚਿਆ ਸੀ ਅਤੇ ਲੋਕਾਂ ਨੂੰ ਭੜਕਾ ਰਿਹਾ ਸੀ। ਮਨਿੰਦਰਜੀਤ ਸਿੰਘ ਦੀ ਭਾਲ ’ਚ ਦਿੱਲੀ ਪੁਲਸ ਨੇ ਪੰਜਾਬ ਦੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ ਪਰ ਉਹ ਅੰਡਰਗਰਾਊਂਡ ਹੋ ਗਿਆ ਸੀ। ਮਨਿੰਦਰਜੀਤ ਸਿੰਘ ਦਾ ਜੱਦੀ ਘਰ ਗੁਰਦਾਸਪੁਰ ਵਿਚ ਹੈ। ਉੱਥੇ ਹੀ ਖੇਮਪ੍ਰੀਤ ਸਿੰਘ ’ਤੇ ਲਾਲ ਕਿਲ੍ਹਾ ਕੰਪਲੈਕਸ ’ਚ ਪੁਲਸ ’ਤੇ ਹਮਲਾ ਕਰਨ ਦਾ ਦੋਸ਼ ਹੈ। ਖੇਮਪ੍ਰੀਤ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ। ਖੇਮਪ੍ਰੀਤ ਦੀ ਗ੍ਰਿਫ਼ਤਾਰੀ ਲਈ ਵੀ ਦਿੱਲੀ ਪੁਲਸ ਨੇ ਕਈ ਥਾਈਂ ਛਾਪੇਮਾਰੀ ਕਰ ਰਹੀ ਸੀ ਪਰ ਉਹ ਫਰਾਰ ਸੀ। ਉਹ 26 ਜਨਵਰੀ ਨੂੰ ਟਰੈਕਟਰ ਪਰੇਡ ’ਚ ਸ਼ਾਮਲ ਹੋਇਆ ਸੀ ਅਤੇ ਕਈ ਬੈਰੀਕੇਡਜ਼ ਤੋੜੇ ਸਨ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ ਸਨ। ਜਿਸ ’ਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਇਸ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਆਪਣੇ ਟਰੈਕਟਰਾਂ ਨਾਲ ਦਾਖ਼ਲ ਹੋ ਗਏ। ਜਿਸ ਲਾਲ ਕਿਲ੍ਹਾ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਲਾਲ ਕਿਲ੍ਹਾ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਪਰੀਮ ਕੋਰਟ ਔਰਤਾਂ ਦਾ ਸਭ ਤੋਂ ਵੱਧ ਕਰਦੀ ਹੈ ਸਤਿਕਾਰ : ਬੈਂਚ
NEXT STORY