ਮੁੰਬਈ— ਭਾਰ ਘਟਾਉਣ ਆਈ ਦੁਨੀਆਂ ਦੀ ਸਭ ਤੋਂ ਭਾਰੀ ਔਰਤ ਐਮਾਨ ਅਹਿਮਦ ਅਬਦੁਲਾਤੀ ਦਾ ਭਾਰ 5 ਦਿਨ 'ਚ 30 ਕਿਲੋ ਘੱਟ ਗਿਆ ਹੈ। ਦੱਸਣਯੋਗ ਹੈ ਕਿ ਐਮਾਨ ਦਾ ਮੁੰਬਈ ਦੇ ਸੈਫੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਾ ਭਾਰ 500 ਕਿਲੋ ਸੀ। ਫਿਲਹਾਲ ਡਾਕਟਰ ਐਮਾਨ ਦਾ 100 ਕਿਲੋ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਪਹਿਲੀ ਸਰਜਰੀ ਕੀਤੀ ਜਾਵੇਗੀ। ਡਾਕਟਰਾਂ ਦੀ ਇਕ ਟੀਮ ਸ਼ੂਗਰ, ਗੁਰਦੇ ਦੀ ਸਮੱਸਿਆ, ਹਾਈਪੋਥਾਈਰਾਈਡ ਆਦਿ ਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ। 3 ਹਫਤਿਆਂ ਬਾਅਦ ਐਮਾਨ ਦੀ ਪਹਿਲੀ ਸਰਜਰੀ ਕੀਤੀ ਜਾਵੇਗੀ। ਆਪਰੇਸ਼ਨ ਥਿਏਟਰ ਤੱਕ ਲਿਜਾਣ ਲਈ ਉਨ੍ਹਾਂ ਦੇ ਸਰੀਰ ਦਾ ਸਾਈਜ ਘੱਟ ਕਰਨ ਦੀ ਜ਼ਰੂਰਤ ਹੈ। ਡਾਕਟਰਾਂ ਦਾ ਕਹਿਣਾ ਹੈ ਕਿ, 'ਆਪਰੇਸ਼ਨ ਟੇਬਲ 450 ਕਿਲੋ ਦਾ ਭਾਰ ਲਿਜਾ ਸਕਦਾ ਹੈ ਅਤੇ ਚੌੜਾਈ ਸਿਰਫ 141 ਸੈਂਟੀਮੀਟਰ ਹੈ। ਐਮਾਨ ਨੂੰ ਨੀਂਦ ਨਾ ਆਉਣ ਦੀ ਬੀਮਾਰੀ ਹੈ, ਜਿਸ ਕਾਰਨ ਉਸ ਨੂੰ ਸਿਰਫ 1200 ਕੇਲੋਰੀ ਦੀ ਡਾਈਟ ਦਿੱਤੀ ਜਾ ਰਹੀ ਹੈ।
2 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਵੱਖਰਾ ਵਾਰਡ
ਸੈਫੀ ਹਸਪਤਾਲ ਨੇ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਇਕ ਵੱਖਰਾ ਵਾਰਡ ਬਣਾਇਆ ਹੈ। ਐਮਾਨ ਦਾ ਇਲਾਜ ਬੇਰਿਏਟ੍ਰਿਕ ਸਰਜਨ ਮੁੱਫਾਜਲ ਲਕੜਵਾਲਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ 'ਚ ਕੀਤਾ ਜਾ ਰਿਹਾ ਹੈ। ਇਸ ਵਾਰਡ 'ਚ ਵੱਖਰਾ ਦਰਵਾਜ਼ਾ, ਆਪਰੇਸ਼ਨ ਥਿਏਟਰ, ਰਿਕਵਰੀ ਰੂਮ ਅਤੇ ਹੋਰ ਡਿਪਾਰਟਮੈਂਟ ਬਣਾਏ ਗਏ ਹਨ। ਇਸ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ 'ਚ ਕੁਝ ਹੱਦ ਤੱਕ ਸੁਧਾਰ ਵੀ ਹੋਇਆ ਹੈ।
11 ਸਾਲ ਦੀ ਉਮਰ 'ਚ ਹੀ ਫੜ ਲਿਆ ਸੀ ਬਿਸਤਰਾ
ਐਮਾਨ ਦੀ ਉਮਰ 36 ਸਾਲ ਹੈ ਅਤੇ ਉਹ 25 ਸਾਲ ਤੋਂ ਐਲੇਕਜ਼ਾਨਡਰੀਆ ਸਥਿਤ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਸੀ। ਡਾ. ਲਕੜਵਾਲਾ ਮੁਤਾਬਕ ਐਮਾਨ ਨੇ ਸਿਰਫ 11 ਸਾਲ ਦੀ ਉਮਰ 'ਚ ਹੀ ਬੀਮਾਰੀਆਂ ਕਾਰਨ ਬਿਸਤਰਾ ਫੜ ਲਿਆ ਸੀ। ਉਨ੍ਹਾਂ ਨੂੰ ਜੋੜਾਂ ਦੀ ਇਸ ਤਰ੍ਹਾਂ ਬੀਮਾਰੀ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਹੱੱਥਾਂ ਅਤੇ ਪੈਰਾਂ 'ਚ ਤਰਲ ਪਦਾਰਥ ਜੰਮ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ੂਗਰ ਅਤੇ ਫੇਫੜਿਆਂ ਦੀ ਬੀਮਾਰੀ ਹੋ ਗਈ ਸੀ। ਉਥੇ ਹੀ ਸਟਰੋਕ ਕਾਰਨ ਐਮਾਨ ਦਾ ਸੱਜਾ ਹੱਥ ਅਤੇ ਖੱਬਾ ਪੈਰ ਪੈਰਾਲਾਈਜ਼ ਹੋ ਗਏ ਸਨ। ਇਸ ਕਰਨ ਉਹ ਸਾਫ ਗੱਲਬਾਤ ਨਹੀਂ ਕਰ ਸਕਦੀ।
ਚੋਰ ਨੇ ਘਰ ਨੂੰ ਬਣਾਇਆ ਨਿਸ਼ਾਨਾ, 3 ਲੱਖ ਦੇ ਗਹਿਣੇ ਸਮੇਤ ਕੀਮਤੀ ਸਾਮਾਨ ਦੀ ਕੀਤੀ ਚੋਰੀ
NEXT STORY