ਟਿਹਰੀ/ਦੇਹਰਾਦੂਨ - ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲੇ ’ਚ ਆਪਣੀ ਚਚੇਰੀ ਭੈਣ ਨਾਲ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਪੁਲਸ ਨੇ ਕੁਝ ਹੀ ਘੰਟਿਆਂ ’ਚ ਬੁੱਧਵਾਰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ।
ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਆਯੂਸ਼ ਅੱਗਰਵਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਥਾਣਾ ਚੰਬਾ ਅਧੀਨ ਪੈਂਦੇ ਇਕ ਪਿੰਡ ਦੀ ਇਕ ਔਰਤ ਨੇ ਲਿਖਤੀ ਸ਼ਿਕਾਇਤ ਦਿੱਤੀ। ਜਿਸ ’ਚ ਲਿਖਿਆ ਸੀ ਕਿ ਮੰਗਲਵਾਰ (10 ਸਤੰਬਰ) ਨੂੰ ਦਿਨ ਵੇਲੇ ਉਹ ਕਿਸੇ ਕੰਮ ਦੇ ਸਬੰਧ ’ਚ ਨਵੀਂ ਟਿਹਰੀ ਗਈ ਸੀ ਅਤੇ ਉਸ ਦੇ ਹੋਰ ਬੱਚੇ ਸਕੂਲ ਗਏ ਸਨ ਤਾਂ ਗੁਆਂਢ ’ਚ ਰਹਿਣ ਵਾਲੇ ਉਨ੍ਹਾਂ ਦੇ ਜੇਠ ਦੇ ਮੁੰਡੇ ਬਲਵੰਤ ਪ੍ਰਕਾਸ਼ (27) ਨੇ ਉਸ ਦੀ 13 ਸਾਲਾ ਧੀ ਨਾਲ ਜਬਰ-ਜ਼ਨਾਹ ਕੀਤਾ। ਸ਼ਾਮ ਨੂੰ ਘਰ ਆਉਣ ’ਤੇ ਲੜਕੀ ਚੁੱਪ ਸੀ ਤਾਂ ਉਨ੍ਹਾਂ ਵੱਲੋਂ ਕਾਫ਼ੀ ਪੁੱਛਣ ’ਤੇ ਉਸ ਨੇ ਆਪਣੇ ਨਾਲ ਹੋਈ ਉਕਤ ਘਟਨਾ ਬਾਰੇ ਦੱਸਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਥਾਣਾ ਚੰਬਾ ’ਚ ਤੁਰੰਤ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਟੀਮ ਵੱਲੋਂ 12 ਘੰਟਿਆਂ ਅੰਦਰ ਦੂਜੇ ਸੂਬੇ ’ਚ ਭੱਜਣ ਦੀ ਫਿਰਾਕ ’ਚ ਲੁਕ ਰਹੇ ਮੁਲਜ਼ਮ ਨੂੰ ਚੰਬਾ ਤੋਂ ਰਿਸ਼ੀਕੇਸ਼ ਮੋਟਰ ਰੋਡ ’ਤੇ ਨਾਗੜੀ ਦੇ ਕੋਲੋਂ ਬੁੱਧਵਾਰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ।
ਕਿੰਨੀ ਜਾਇਦਾਦ ਛੱਡ ਗਏ ਹਨ ਸੀਤਾਰਾਮ ਯੇਚੁਰੀ, ਜਾਣੋ ਉਨ੍ਹਾਂ ਦੀ ਦੌਲਤ ਦਾ ਵੇਰਵਾ
NEXT STORY