ਨਵੀਂ ਦਿੱਲੀ— ਵਿਆਹ 'ਚ ਬਚਿਆ ਖਾਣਾ ਹੁਣ ਬਰਬਾਦ ਹੋਣ ਦੀ ਬਜਾਏ ਜ਼ਰੂਰਤਮੰਦਾਂ ਤਕ ਪਹੁੰਚਾਇਆ ਜਾਵੇਗਾ। ਸਰਕਾਰ ਵਿਦੇਸ਼ਾਂ ਦੀ ਤਰਜ 'ਤੇ ਪਹਿਲੀ ਵਾਰ ਫੂਡ ਬੈਂਕ ਬਣਾਉਣ ਦੀ ਤਿਆਰੀ ਕਰ ਰਹੀ ਹੈ। ਜਿਥੇ ਬਚਿਆ ਹੋਇਆ ਖਾਣਾ ਜਮਾਂ ਕਰਕੇ ਇਸ ਨੂੰ ਜ਼ਰੂਰਤਮੰਦਾਂ ਤਕ ਪਹੁੰਚਾਉਣ ਦੀ ਵਿਵਸਥਾ ਰਹੇਗੀ। ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ ਇਸ ਬੈਂਕ ਨੂੰ ਬਣਾਉਣ ਤੋਂ ਪਹਿਲਾਂ ਲੋਕਾਂ ਦੇ ਸੁਝਾਵਾਂ ਦੀ ਮੰਗ ਕਰੇਗੀ।
ਅਥਾਰਿਟੀ ਦੇ ਸੀ.ਈ.ਓ. ਪਵਨ ਅਗਰਵਾਲ ਨੇ ਦੱਸਿਆ ਕਿ ਵਿਆਹ, ਪਾਰਟੀ ਜਾਂ ਵੱਡੇ ਪ੍ਰੋਗਰਾਮਾਂ 'ਚ ਬਚਿਆ ਹੋਇਆ ਖਾਣਾ ਜ਼ਿਆਦਾਤਰ ਬਰਬਾਦ ਹੋ ਜਾਂਦਾ ਹੈ ਪਰ ਇਹ ਖਾਣਾ ਹੁਣ ਜ਼ਰੂਰਤਮੰਦਾਂ ਤਕ ਪਹੁੰਚਾ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ। ਇਸ ਕੰਮ 'ਚ ਐੱਨ.ਜੀ.ਓ. ਵੀ ਮਦਦ ਕਰਨਗੇ। ਫਿਲਹਾਲ ਦੇਸ਼ ਦੇ ਕਈ ਸ਼ਹਿਰਾਂ 'ਚ ਐੱਨ.ਜੀ.ਓ. ਆਪਣੇ ਪੱਧਰ 'ਤੇ ਜ਼ਰੂਰਤਮੰਦਾਂ ਨੂੰ ਪਾਰਟੀਆਂ ਦਾ ਬਚਿਆ ਹੋਇਆ ਖਾਣਾ ਮੁਹੱਈਆ ਕਰਵਾਉਂਦੇ ਹਨ ਪਰ ਇਸ ਖਾਣੇ ਦੀ ਜਾਂਚ ਨਹੀਂ ਹੁੰਦੀ ਹੈ ਕਿ ਇਹ ਕਿੰਨਾ ਸਹਿਤਮੰਦ ਹੈ। ਨਵੀਂ ਯੋਜਨਾ ਦੇ ਤਹਿਤ ਸਭ ਤੋਂ ਪਹਿਲਾਂ ਰੈਗੁਲੇਸ਼ਨ ਤਿਆਰ ਹੋਵੇਗਾ, ਜਿਸ 'ਚ ਪੂਰੀ ਗਾਇਡਲਾਈਨ ਬਣੇਗੀ। ਇਸ ਨੂੰ ਤਿਆਰ ਹੋਣ 'ਚ ਦੋ ਤੋਂ ਤਿੰਨ ਮਹੀਨੇ ਲੱਗਣਗੇ।
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਉੱਤਰਾਖੰਡ ਦਾ ਮੇਜਰ
NEXT STORY