ਨਵੀਂ ਦਿੱਲੀ— ਦਿੱਲੀ ਦੇ ਜ਼ਾਫਰਾਬਾਦ 'ਚ ਧਰਨੇ 'ਤੇ ਬੈਠੀਆਂ ਔਰਤਾਂ ਨੂੰ ਮੌਕੇ 'ਤੋਂ ਹਟਾ ਦਿੱਤਾ ਗਿਆ ਹੈ। ਜਿਹੜੀਆਂ ਔਰਤਾਂ ਧਰਨੇ 'ਤੇ ਬੈਠੀਆਂ ਸੀ, ਉਨ੍ਹਾਂ ਨੂੰ ਪੁਲਸ ਨੇ ਹਟਾ ਕੇ ਰਾਸਤਾ ਖਾਲੀ ਕਰਵਾ ਦਿੱਤਾ ਹੈ। ਦਿੱਲੀ ਪੁਲਸ ਮੁਤਾਬਕ ਔਰਤਾਂ ਨਾਗਰਿਕਤਾ ਕਾਨੂੰਨ ਖਿਲਾਫ ਧਰਨੇ 'ਤੇ ਬੈਠੀਆਂ ਸਨ, ਜੋ ਕਿ ਗੱਲਬਾਤ ਕਰਨ ਤੋਂ ਬਾਅਦ ਉੱਠਣ ਲਈ ਤਿਆਰ ਹੋ ਗਈਆਂ।
ਜ਼ਾਫਰਾਬਾਦ 'ਚ ਪ੍ਰਦਰਸ਼ਨ ਥਾਵਾਂ ਤੇ ਹੋਰ ਥਾਵਾਂ 'ਤੇ ਭਾਰੀ ਗਿਣਤੀ 'ਚ ਪੁਲਸ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਨੂੰ ਦੇਖਦਿਆਂ ਆਈ.ਟੀ.ਬੀ.ਪੀ. ਤੇ ਐੱਸ.ਐੱਸ.ਬੀ. ਦੇ ਜਵਾਨਾਂ 'ਤੇ ਕਾਫੀ ਪੱਥਰਬਾਜ਼ੀ ਵੀ ਹੋਈ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਹੈ।
ਜ਼ਾਫਰਾਬਾਦ 'ਚ ਵੀ ਸ਼ਾਹੀਨਬਾਗ ਦੀ ਤਰਜ 'ਤੇ ਔਰਤਾਂ ਧਰਨੇ 'ਤੇ ਬੈਠੀਆਂ ਸਨ। ਔਰਤਾਂ ਨੇ ਸੀਲਮਪੁਰ ਤੇ ਮੌਜਪੁਰ ਰੋਡ ਨੰਬਰ 66 ਦਾ ਰਾਸਤਾ ਬੰਦ ਕਰ ਦਿੱਤਾ ਸੀ। ਜ਼ਾਫਰਾਬਾਦ ਧਰਨੇ 'ਤੇ ਬੈਠੀਆਂ ਔਰਤਾਂ ਮੰਗ ਕਰ ਰਹੀਆਂ ਸਨ ਕਿ ਕੇਂਦਰ ਸਰਕਾਰ ਹਰ ਹਾਲ 'ਚ ਨਾਗਰਿਕਤਾ ਕਾਨੂੰਨ ਵਾਪਸ ਲੈਣ। ਔਰਤਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਸਰਕਾਰ ਕਾਨੂੰਨ ਵਾਪਸ ਨਹੀਂ ਲਵੇਗੀ ਉਦੋਂ ਤਕ ਉਹ ਪ੍ਰਦਰਸ਼ਨ ਜਾਰੀ ਰਖਣਗੇ।
ਔਰਤਾਂ ਦੇ ਅੰਡਰ ਗਾਰਮੈਂਟਸ ਚੋਰੀ ਕਰਨ ਵਾਲਾ ਆਇਆ ਕਾਬੂ
NEXT STORY