ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੇ ਉਦਘਾਟਨ ਤੋਂ ਬਾਅਦ JNU ਦਾ ਨਾਮ ਬਦਲਨ ਦੀ ਮੰਗ ਉੱਠੀ ਹੈ। ਭਾਰਤੀ ਜਨਤਾ ਪਾਰਟੀ (BJP) ਜਨਰਲ ਸਕੱਤਰ ਸੀ.ਟੀ. ਰਵੀ ਨੇ ਕਿਹਾ ਹੈ ਕਿ ਜੇ.ਐੱਨ.ਯੂ. ਦਾ ਨਾਮ ਬਦਲ ਕੇ ਸਵਾਮੀ ਵਿਵੇਕਾਨੰਦ ਕਰ ਦਿੱਤਾ ਜਾਵੇ।
‘ਸੰਤ ਦਾ ਜੀਵਨ ਪ੍ਰੇਰਿਤ ਕਰੇਗਾ’
ਹਾਲ ਹੀ 'ਚ ਗੋਆ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਇੰਚਾਕਜ ਬਣਾਏ ਗਏ ਬੀਜੇਪੀ ਜਨਰਲ ਸਕੱਤਰ ਸੀ.ਟੀ. ਰਵੀ ਨੇ ਕਿਹਾ ਹੈ ਕਿ ਜੇ.ਐੱਨ.ਯੂ. ਦਾ ਨਾਮ ਬਦਲ ਕੇ ਸਵਾਮੀ ਵਿਵੇਕਾਨੰਦ ਦੇ ਨਾਮ 'ਤੇ ਰੱਖਿਆ ਜਾਵੇ। ਸੀ.ਟੀ. ਰਵੀ ਨੇ ਟਵੀਟ ਕੀਤਾ ਹੈ, ‘ਸਵਾਮੀ ਵਿਵੇਕਾਨੰਦ ਭਾਰਤ ਦੀ ਵਿਚਾਰਧਾਰਾ ਲਈ ਖੜ੍ਹੇ ਹੋਏ ਸਨ। ਉਨ੍ਹਾਂ ਦੇ ਦਰਸ਼ਨ ਅਤੇ ਮੁੱਲ ਭਾਰਤ ਦੀ ਤਾਕਤ ਨੂੰ ਦਰਸ਼ਾਉਂਦੇ ਹਨ। ਇਹ ਠੀਕ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਮ ਬਦਲ ਕੇ ਸਵਾਮੀ ਵਿਵੇਕਾਨੰਦ ਯੂਨੀਵਰਸਿਟੀ ਕਰ ਦਿੱਤਾ ਜਾਵੇ। ਭਾਰਤ ਦੇ ਦੇਸ਼ ਭਗਤ ਸੰਤ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।’
ਇਹ ਵੀ ਪੜ੍ਹੋ: ਮਦੁਰੈ 'ਚ ਸਨਸਨੀਖੇਜ ਵਾਰਦਾਤ, ਵਿਚਕਾਰ ਸੜਕ ਵੱਢਿਆ ਨੌਜਵਾਨ ਦਾ ਸਿਰ
ਇਸ ਤੋਂ ਪਹਿਲਾਂ ਵੀ ਉਠ ਚੁੱਕੀ ਹੈ ਮੰਗ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੇ.ਐੱਨ.ਯੂ. ਦਾ ਨਾਮ ਬਦਲਨ ਦੀ ਮੰਗ ਉਠ ਚੁੱਕੀ ਹੈ। ਨਾਰਥ ਵੈਸਟ ਦਿੱਲੀ ਤੋਂ ਬੀਜੇਪੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਅਗਸਤ 2019 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦਾ ਨਾਮ ਬਦਲਨ ਦੀ ਮੰਗ ਚੁੱਕੀ ਸੀ। ਉਨ੍ਹਾਂ ਕਿਹਾ ਸੀ, ਜੇ.ਐੱਨ.ਯੂ. ਦਾ ਨਾਮ ਬਦਲ ਕੇ ਪੀ.ਐੱਮ. ਨਰਿੰਦਰ ਮੋਦੀ ਦੇ ਨਾਮ 'ਤੇ ਰੱਖਦੇ ਹੋਏ ਐੱਮ.ਐੱਨ.ਯੂ. (MNU) ਕਰ ਦੇਣਾ ਚਾਹੀਦਾ ਹੈ। ਬੀਜੇਪੀ ਸੰਸਦ ਮੈਂਬਰ ਹੰਸਰਾਜ ਹੰਸ ਨੇ ਇਹ ਗੱਲਾਂ ਜੇ.ਐੱਨ.ਯੂ. 'ਚ ਹੋਏ ਆਯੋਜਿਤ ਇੱਕ ਪ੍ਰੋਗਰਾਮ 'ਚ ਕਹੀਆਂ ਸਨ।
ਜੇ.ਐੱਨ.ਯੂ. ਵਿਦਿਆਰਥੀ ਨੇ ਜਤਾਇਆ ਇਤਰਾਜ਼
ਬੀਜੇਪੀ ਜਨਰਲ ਸਕੱਤਰ ਦੇ ਬਿਆਨ 'ਤੇ ਜੇ.ਐੱਨ.ਯੂ. ਵਿਦਿਆਰਥੀਆਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਜੇ.ਐੱਨ.ਯੂ. ਦੇ ਵਿਦਿਆਰਥੀ ਸਾਨੀ ਧੀਮਾਨ ਨੇ ਕਿਹਾ ਹੈ, ਜੇ.ਐੱਨ.ਯੂ. ਸਿਰਫ ਨਾਮ ਨਹੀਂ ਹੈ ਇਹ 50 ਸਾਲਾਂ ਦਾ ਇਤਿਹਾਸ ਹੈ। ਇੱਥੇ ਸਮਾਜ ਦਾ ਹਰ ਵਰਗ ਸਿੱਖਿਆ ਹਾਸਲ ਕਰਦਾ ਹੈ। ਜੇਕਰ ਭਾਜਪਾ ਅਸਲ 'ਚ ਜੇ.ਐੱਨ.ਯੂ. 'ਚ ਰੁਚੀ ਰੱਖਦੀ ਹੈ ਤਾਂ ਭਾਰਤ ਦੇ ਹਰ ਸੂਬੇ ਅਤੇ ਜ਼ਿਲ੍ਹੇ 'ਚ ਜੇ.ਐੱਨ.ਯੂ. ਵਰਗੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕਰੇ।
ਗੋਆ ਦੇ ਮੁੱਖ ਮੰਤਰੀ ਨੂੰ ਧਮਕੀ ਭਰੇ ਮੈਸੇਜ ਭੇਜਣ ਵਾਲਾ ਗ੍ਰਿਫਤਾਰ
NEXT STORY