ਬੈਂਗਲੁਰੂ - ਵਿਵਾਦਿਤ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੇ ਕੇਂਦਰ ਸਰਕਾਰ ਦੇ ਐਲਾਨ ਤੋਂ ਖੁਸ਼ ਕਿਸਾਨ ਸੰਘ ਕਰਨਾਟਕ ਰਾਜ ਰੈਯਤ ਸੰਘ (ਕੇ.ਆਰ.ਐੱਸ.ਐੱਸ.) ਨੇ ਸ਼ੁੱਕਰਵਾਰ ਨੂੰ ਕਰਨਾਟਕ ਏ.ਪੀ.ਐੱਮ.ਸੀ. (ਸੋਧ) ਐਕਟ ਅਤੇ ਕਰਨਾਟਕ ਭੂਮੀ ਸੁਧਾਰ (ਸੋਧ) ਐਕਟ ਵਾਪਸ ਲੈਣ ਦੀ ਮੰਗ ਕੀਤੀ, ਜਿਨ੍ਹਾਂ ਨੂੰ ਪਿਛਲੇ ਸਾਲ ਲਿਆਇਆ ਗਿਆ ਸੀ। ਕਿਸਾਨ ਸੰਘ ਦੇ ਕਨਵੀਨਰ ਕੋਡੀਹੱਲੀ ਚੰਦਰਸ਼ੇਖਰ ਨੇ ਕਿਹਾ ਕਿ ਜੇਕਰ ਕਰਨਾਟਕ ਵਿੱਚ ਦੋਨਾਂ ਕਾਨੂੰਨ ਮੁਅੱਤਲ ਨਹੀਂ ਕੀਤਾ ਜਾਂਦਾ ਹੈ ਤਾਂ ਉਹ 26 ਨਵੰਬਰ ਤੋਂ ਰਾਜ-ਵਿਆਪੀ ਹਾਈਵੇਅ ਜਾਮ ਕਰ ਦੇਣਗੇ। ਵਿਰੋਧੀ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਪਿਛਲੇ ਸਾਲ ਇਹ ਦੋਨਾਂ ਬਿੱਲ ਪਾਸ ਕੀਤੇ ਗਏ ਸਨ।
ਇਹ ਵੀ ਪੜ੍ਹੋ - ਹੁਣ ਟਰੇਨਾਂ 'ਚ ਮਿਲੇਗਾ ਪਕਾਇਆ ਖਾਣਾ, IRCTC ਨੂੰ ਦਿੱਤਾ ਸੇਵਾ ਸ਼ੁਰੂ ਕਰਨ ਦਾ ਹੁਕਮ
ਜ਼ਿਕਰਯੋਗ ਹੈ ਕਿ ਏ.ਪੀ.ਐੱਮ.ਸੀ. ਐਕਟ ਕਿਸਾਨਾਂ ਨੂੰ ਆਪਣੀ ਉਪਜ ਖੇਤੀਬਾੜੀ ਉਤਪਾਦ ਵਿਪਣਨ ਕਮੇਟੀ (ਏ.ਪੀ.ਐੱਮ.ਸੀ.) ਦੇ ਬਾਹਰ ਆਪਣੀ ਉਪਜ ਵੇਚਣ ਦੀ ਮਨਜ਼ੂਰੀ ਦਿੰਦਾ ਹੈ। ਸੂਬੇ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਚੰਦਰਸ਼ੇਖਰ ਨੇ ਕਿਹਾ, ‘‘ਇਸ ਗੱਲ ਦਾ ਡਰ ਹੈ ਜੇਕਰ ਭੂਮੀ ਸੁਧਾਰ ਸੋਧ ਐਕਟ ਕਰਨਾਟਕ ਵਿੱਚ ਮੁਅੱਤਲ ਨਹੀਂ ਕੀਤਾ ਗਿਆ ਤਾਂ ਛੋਟੇ ਅਤੇ ਸੀਮਾਂਤ ਕਿਸਾਨ ਆਪਣੀ ਭੂਮੀ ਪੂੰਜੀਪਤੀਆਂ ਦੇ ਹੱਥੋਂ ਗੁਆ ਦੇਣਗੇ। ਇਹ ਐਕਟ ਕਿਸੇ ਨੂੰ ਵੀ ਜ਼ਮੀਨ ਖਰੀਦਣ ਦੀ ਮਨਜ਼ੂਰੀ ਦਿੰਦਾ ਹੈ, ਜੋ ਪਹਿਲਾਂ ਖੇਤੀਬਾੜੀ ਪਿਛੋਕੜ ਵਾਲੀਆਂ ਅਤੇ ਖੇਤੀ ਦੀ ਜ਼ਮੀਨ ਰੱਖਣ ਵਾਲਿਆਂ ਤੱਕ ਸੀਮਤ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੁਣ ਟਰੇਨਾਂ 'ਚ ਮਿਲੇਗਾ ਪਕਾਇਆ ਖਾਣਾ, IRCTC ਨੂੰ ਦਿੱਤਾ ਸੇਵਾ ਸ਼ੁਰੂ ਕਰਨ ਦਾ ਹੁਕਮ
NEXT STORY