ਨਵੀਂ ਦਿੱਲੀ– ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਤਹਿਤ ਦੇਸ਼ ਭਰ ’ਚ ਆਜ਼ਾਦੀ ਦਾ ਮਹਾਉਤਸਵ ਮਨਾਇਆ ਜਾ ਰਿਹਾ ਹੈ। 1950 ਨੂੰ ਅੱਜ ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ। ਇਥੇ ਪੀ.ਐੱਮ. ਮੋਦੀ ਨੇ ਦੇਸ਼ ਲਈ ਵੱਖ-ਵੱਖ ਜੰਗਾਂ ਅਤੇ ਆਪਰੇਸ਼ਨਾਂ ’ਚ ਸ਼ਹੀਦ ਹੋਏ ਕਰੀਬ 26,000 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸਤੋਂ ਬਾਅਦ ਪੀ.ਐੱਮ. ਮੋਦੀ ਨੇ ਵਿਜ਼ੀਟਰ ਬੁੱਕ ’ਚ ਸਾਈਨ ਕੀਤਾ। ਇਥੋਂ ਪੀ.ਐੱਮ. ਮੋਦੀ ਰਾਜਪਥ ਜਾਣਗੇ। ਇਸ ਦੇ ਨਾਲ ਗਣਤੰਤਰ ਦਿਵਸ ਦੀ ਪਰੇਡ ਦੀ ਅਧਿਕਾਰਤ ਸ਼ੁਰੂਆਤ ਵੀ ਹੋ ਗਈ।
ਅੱਜ 26 ਜਨਵਰੀ ਹੈ। ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪਹਾੜਾਂ ਤੋਂ ਲੈ ਕੇ ਮੈਦਾਨ ਤਕ ਦੇਸ਼ ਵਾਸੀਆਂ ਦਾ ਜੋਸ਼ ਨਜ਼ਰ ਆ ਰਿਹਾ ਹੈ। ਇਸ ਮੌਕੇ ਦਿੱਲੀ ਦੇ ਰਾਜਪੱਥ ’ਤੇ ਖਾਸ ਜਸ਼ਨ ਦੀ ਤਿਆਰੀ ਹੈ। ਕੋਵਿਡ ਪ੍ਰੋਟੋਕੋਲ ਦਾ ਧਿਆਨ ਰੱਖਦੇ ਹੋਏ ਅੱਜ ਇਥੇ ਭਾਰਤ ਦੀ ਆਨ-ਬਾਨ ਅਤੇ ਸ਼ਾਨ ਦੀ ਝਲਕ ਦਿਸੇਗੀ।
ਗਣਤੰਤਰ ਦਿਵਸ ਦੇ ਉਹ ਅਣਸੁਣੇ ਕਿੱਸੇ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ
NEXT STORY