ਨਵੀਂ ਦਿੱਲੀ : ਕੋਰੋਨਾ ਦੇ ਸਾਏ ਵਿਚ ਮਨਾਏ ਗਏ 72ਵੇਂ ਗਣਤੰਤਰ ਦਿਵਸ ਮੌਕੇ ਰਾਜਪਥ ’ਤੇ ਕੱਢੀ ਗਈ ਉੱਤਰ ਪ੍ਰਦੇਸ਼ ਦੀ ਝਾਕੀ ਨੂੰ ਪਹਿਲਾ ਸਥਾਨ ਮਿਲਿਆ ਹੈ। ਇਸ ਵਾਰ ਪਰੇਡ ਵਿਚ ਯੂ.ਪੀ. ਵੱਲੋਂ ਰਾਮ ਮੰਦਰ ਮਾਡਲ ਦੀ ਝਾਕੀ ਪੇਸ਼ ਕੀਤੀ ਗਈ ਸੀ। ਇਸ ਝਾਕੀ ਨੂੰ ਦੇਸ਼ ਦੀਆਂ ਹੋਰ ਝਾਕੀਆਂ ਵਿਚੋਂ ਸਭ ਤੋਂ ਵਧੀਆ ਮੰਨਿਆ ਗਿਆ ਹੈ। ਕੇਂਦਰੀ ਮੰਤਰੀ ਕਿਰਨ ਰੀਜਿਜੂ ਨੇ ਗਣਤੰਤਰ ਦਿਵਸ ਦੀ ਪਰੇਡ ਵਿਚ ਦਿਖਾਈ ਗਈ ਉੱਤਰ ਪ੍ਰਦੇਸ਼ ਦੀ ਝਾਕੀ ਨੂੰ ਪਹਿਲੇ, ਤ੍ਰਿਪੁਰਾ ਦੀ ਝਾਕੀ ਨੂੰ ਦੂਜੇ ਅਤੇ ਉਤਰਾਖੰਡ ਦੀ ਝਾਕੀ ਨੂੰ ਤੀਜੇ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
ਯੂ.ਪੀ. ਦੀ ਝਾਕੀ ਦੇ ਪਹਿਲੇ ਹਿੱਸੇ ਵਿਚ ਮਹਾਰਿਸ਼ੀ ਵਾਲਮਿਕੀ ਨੂੰ ਰਮਾਇਣ ਦੀ ਰਚਣਾ ਕਰਦੇ ਹੋਏ ਦਿਖਾਇਆ ਗਿਆ, ਜਦੋਂਕਿ ਵਿਚਕਾਰਲੇ ਹਿੱਸੇ ਵਿਚ ਰਾਮ ਮੰਦਰ ਦਾ ਮਾਡਲ ਰੱਖਿਆ ਗਿਆ ਸੀ। ਪਹਿਲੀ ਵਾਰ ਰਾਜਪਥ ’ਤੇ ਭਗਵਾਨ ਰਾਮ ਦੀ ਝਾਂਕੀ ਨਿਕਲੀ ਹੈ।
ਇਹ ਵੀ ਪੜ੍ਹੋ: ਬਜਟ 2021: ਕੀ ਵਿੱਤ ਮੰਤਰੀ ਦੇ ਪਿਟਾਰੇ ’ਚੋਂ ਔਰਤਾਂ ਨੂੰ ਮਿਲੇਗੀ ਰਾਹਤ!
ਪਿਛਲੇ ਸਾਲ ਰਾਜਪਥ ’ਤੇ ਆਯੋਜਿਤ ਗਣਤੰਤਰ ਦਿਵਸ ਪਰੇਡ ’ਚ 16 ਸੂਬਿਆਂ ਅਤੇ ਕੇਂਦਰ ਸ਼ਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਵਿਚੋਂ ਅਸਾਮ ਦੀ ਝਾਂਕੀ ਨੂੰ ਸਰਵਸ੍ਰੇਸ਼ਠ ਝਾਕੀ ਘੋਸ਼ਿਤ ਕੀਤਾ ਗਿਆ ਸੀ। ਰਾਸ਼ਟਰੀ ਰਾਜਧਾਨੀ ’ਚ ਚੱਪੇ-ਚੱਪੇ ’ਤੇ ਸੁਰੱਖਿਆ ਕਰਮੀ ਤਾਇਨਾਤ ਸਨ। ਨਾਲ ਹੀ ਦਿੱਲੀ ਪੁਲਸ ਸੀ.ਸੀ.ਟੀ.ਵੀ. ਜ਼ਰੀਏ ਸ਼ਹਿਰ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੀ ਸੀ।
ਇਹ ਵੀ ਪੜ੍ਹੋ: IND vs ENG: ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਕ੍ਰਿਕਟਰ ਪੁੱਜੇ ਚੇਨਈ
ਦੱਸਣਯੋਗ ਹੈ ਕਿ ਹਰ ਸਾਲ ਗਣਤੰਤਰ ਦਿਵਸ ਸਮਾਰੋਹ ਵਿਚ ਕਿਸੇ ਨਾਲ ਕਿਸੇ ਵਿਦੇਸ਼ੀ ਰਾਸ਼ਟਰੀ ਪ੍ਰਧਾਨ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਿਆ ਜਾਂਦਾ ਹੈ ਪਰ ਇਸ ਵਾਰ ਕੋਵਿਡ ਮਹਾਮਾਰੀ ਕਾਰਣ ਸਮਾਰੋਹ ਵਿਚ ਕੋਈ ਵਿਦੇਸ਼ੀ ਹਸਤੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਨਹੀਂ ਹੋਈ। ਸਰਕਾਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਵਾਰ ਮੁੱਖ ਮਹਿਮਾਨ ਦੇ ਰੂਪ ਵਿਚ ਸੱਦਾ ਦਿੱਤਾ ਸੀ ਪਰ ਬ੍ਰਿਟੇਨ ਵਿਚ ਕੋਵਿਡ ਕਾਰਣ ਪੈਦਾ ਭਿਆਨਕ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਦੇ ਆਉਣ ਵਿਚ ਅਸਮਰਥਤਾ ਜਤਾ ਦਿੱਤੀ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਹਿੰਸਾ: ਪੁਲਸ ਨੇ ਰਾਕੇਸ਼ ਟਿਕੈਤ ਦੇ ਟੈਂਟ ਦੇ ਬਾਹਰ ਚਿਪਕਾਇਆ ਨੋਟਿਸ
NEXT STORY