ਨਵੀਂ ਦਿੱਲੀ— ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ 2017 ਦਾ ਫਾਈਨਲ ਰਿਜ਼ਲਟ ਸ਼ੁੱਕਰਵਾਰ ਦੀ ਸ਼ਾਮ ਆਪਣੀ ਅਧਿਕਾਰਕ ਵੈੱਬਸਾਈਟ upsc.gov.in 'ਤੇ ਜਾਰੀ ਕਰ ਦਿੱਤਾ। ਨਤੀਜਿਆਂ ਦਾ ਦੌਰ ਸ਼ੁਰੂ ਹੀ ਹੋਇਆ ਹੈ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਯੁਵਾ ਆਪਣੀ ਕਾਮਯਾਬੀ ਦਾ ਝੰਡਾ ਫਹਿਰਾਉਣ ਲੱਗੇ ਹਨ।
1. ਇਸ ਸਾਲ ਦੀ ਪ੍ਰੀਖਿਆ 'ਚ ਹੈਦਰਾਬਾਦ ਦੇ ਅਨੁਦੀਪ ਡੁਰੀਸ਼ੇੱਟੀ ਨੂੰ ਆਲ ਇੰਡੀਆ ਰੈਂਕ 'ਤੇ ਟਾਪ ਕਰਨ ਦਾ ਮਾਣ ਹਾਸਲ ਹੋਇਆ। ਅਨੁਦੀਪ ਓ. ਬੀ. ਸੀ. ਕੈਟਾਗਰੀ 'ਚ ਆਉਂਦਾ ਹੈ। ਪਿਛਲੇ ਸਾਲ ਇਸ ਪ੍ਰੀਖਿਆ 'ਚ ਨੰਦਨੀ ਕੇਯਾਰ ਨੇ ਟਾਪ ਕੀਤਾ ਸੀ, ਉਹ ਵੀ ਓ. ਬੀ. ਸੀ. ਕੈਟਾਗਰੀ 'ਚ ਸੀ। ਅਨੁਦੀਪ ਤੇਲੰਗਾਨਾ ਦੇ ਜਗਤਿਆਲ ਜ਼ਿਲੇ ਦੇ ਮੇਟਪੱਲੀ ਕਸਬੇ ਦਾ ਰਹਿਣ ਵਾਲਾ ਹੈ।
ਅਨੁਦੀਪ ਡੁਰੀਸ਼ੇੱਟੀ ਨੇ ਬਿੜਲਾ ਇੰਸਟੀਚਿਊਟ ਆਫ ਤਕਨਾਲੋਜੀ ਐਂਡ ਸਾਇੰਸ, ਪਿਲਾਨੀ ਤੋਂ ਇਲੈਟ੍ਰਾਨਿਕਸ ਐਂਡ ਇੰਸਟੁਮੈਂਟਸ਼ਨ 'ਚ ਗ੍ਰੈਜੂਏਸ਼ਨ ਕੀਤਾ ਹੈ। ਫਿਲਹਾਲ ਉਹ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) 'ਚ ਅਸਿਸਟੈਂਟ ਕਮਿਸ਼ਨਰ ਅਹੁਦੇ 'ਤੇ ਤਾਇਨਾਤ ਹੈ।
2. ਹਰਿਆਣਾ ਦੇ ਸੋਨੀਪਤ ਜ਼ਿਲੇ ਦੀ 31 ਸਾਲਾ ਅਨੂ ਕੁਮਾਰੀ ਨੇ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਸਿਵਲ ਸਰਵਿਸਜ਼ ਪ੍ਰੀਖਿਆ 2017 'ਚ ਦੂਜਾ ਰੈਂਕ ਹਾਸਲ ਕੀਤਾ ਹੈ। ਅਨੂ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਫਿਜ਼ਿਕਸ ਆਨਰ ਗ੍ਰੈਜੁਏਟ ਕੀਤਾ ਹੈ ਤੇ ਨਾਗਪੁਰ ਦੇ ਆਈ.ਐੱਮ.ਟੀ. ਤੋਂ ਐੱਮ.ਬੀ.ਏ. ਦੀ ਪੜ੍ਹਾਈ ਕੀਤੀ ਹੈ। ਉਸ ਨੇ 2016 'ਚ ਪਹਿਲੀ ਪ੍ਰੀਖਿਆ ਦਿੱਤੀ ਸੀ ਪਰ ਸਿਰਫ 1 ਨੰਬਰ ਤੋਂ ਉਹ ਪਾਸ ਹੋਣ ਤੋਂ ਖੁੰਝ ਗਈ ਪਰ ਉਸ ਨੇ ਹਾਰ ਨਹੀਂ ਮੰਨੀ ਤੇ 2017 'ਚ ਮੁੜ ਪ੍ਰੀਖਿਆ ਦੇਣ ਦੀ ਤਿਆਰੀ ਕੀਤੀ ਤੇ ਦੂਜੀ ਕੋਸ਼ਿਸ਼ 'ਚ ਉਸ ਨੇ ਦੂਜਾ ਸਥਾਨ ਹਾਸਲ ਕੀਤਾ। ਤੁਹਾਨੂੰ ਦੱਸ ਦਈਏ ਕਿ ਅਨੂ ਇਕ ਵਿਆਹੀ ਲੜਕੀ ਹੈ ਤੇ ਉਸ ਦਾ ਇਕ 4 ਸਾਲਾਂ ਬੇਟਾ ਵੀ ਹੈ।
3. ਯੂਨੀਅਨ ਪਬਲਿਕ ਸਰਵਿਸਜ਼ ਕਮਿਸ਼ਨ (ਯੂ.ਪੀ.ਐੱਸ.ਸੀ) ਵਲੋਂ ਐਲਾਨ ਕੀਤੇ ਗਏ ਸਿਵਲ ਸਰਵਿਸਜ਼ ਦੇ ਨਤੀਜਿਆਂ ਵਿਚ ਜਲੰਧਰ ਦੇ ਵਰਜੀਤ ਵਾਲੀਆ (28) ਨੇ ਆਲ ਇੰਡੀਆ 'ਚ 21ਵਾਂ ਰੈਂਕ ਹਾਸਲ ਕਰਦੇ ਹੋਏ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਜਲੰਧਰ ਵਾਸੀ ਵਰਿੰਦਰ ਵਾਲੀਆ ਦਾ ਬੇਟਾ ਵਰਜੀਤ ਵਾਲੀਆ ਫਿਲਹਾਲ ਭਾਰਤੀ ਰੇਲਵੇ ਟ੍ਰੈਫਿਕ ਸਰਵਿਸ ਦੇ ਤੌਰ 'ਤੇ ਟਰੇਨਿੰਗ ਲੈ ਰਿਹਾ ਹੈ। ਵਰਜੀਤ ਨੇ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਤੋਂ ਕੈਮੀਕਲ ਇੰਜੀਨੀਅਰਿੰਗ 'ਚ ਬੀ.ਟੈਕ ਕੀਤਾ ਹੈ। ਵਰਜੀਤ ਆਪਣੇ ਪਰਿਵਾਰ ਦਾ ਅਜਿਹਾ ਪਹਿਲਾਂ ਮੈਂਬਰ ਹੈ ਜਿਸ ਨੇ ਯੂ.ਪੀ.ਐੱਸ.ਸੀ. ਦਾ ਟੈਸਟ ਪਾਸ ਕੀਤਾ ਹੈ।
4. ਲੁਧਿਆਣਾ ਦੇ ਅੰਕਿਤ ਪਿਲਾਨੀ (28) ਨੇ ਆਲ ਇੰਡੀਆ ਵਿਚ 22 ਰੈਂਕ ਹਾਸਲ ਕਰਦੇ ਹੋਏ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਉਥੇ ਸ਼ਹਿਰ ਦੀ ਨੁੰਹ ਜੂਹੀ ਜਲੋਟਾ ਨੇ 122ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ ਸਫਲਤਾ ਹਾਸਲ ਕੀਤੀ। ਹਰ ਅਗਲੇ ਦੌਰ ਵਿਚ ਬੇਹਦ ਕਠਿਨ ਕਹੀ ਜਾਣ ਵਾਲੀ ਯੂ.ਪੀ.ਐੱਸ.ਸੀ ਪ੍ਰੀਖਿਆ ਨੂੰ ਕਲੀਅਰ ਕਰਨ ਵਾਲੇ ਅੰਕਿਤ ਅਤੇ ਜੂਹੀ ਨੇ ਹੌਂਸਲਾ ਨਾ ਹਾਰਨ ਦੀ ਮਿਸਾਲ ਵੀ ਕਾਇਮ ਕੀਤੀ ਹੈ। ਇਹੀ ਵਜ੍ਹਾ ਹੈ ਕਿ ਅੰਕਿਤ ਨੇ ਦੂਜੀ ਤਾਂ ਜੂਹੀ ਨੇ ਤੀਜੀ ਅਟੈਂਪਟ ਵਿਚ ਆਪਣਾ ਉਦੇਸ਼ ਪ੍ਰਾਪਤ ਕੀਤਾ।
ਇਹ ਪ੍ਰੀਖਿਆ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਸ ਸੇਵਾ ਅਤੇ ਕੇਂਦਰੀ ਸੇਵਾਵਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ 980 ਅਹੁਦਿਆਂ ਦੇ ਲਈ ਅਕਤੂਬਰ 'ਚ ਆਯੋਜਿਤ ਕੀਤੀ ਗਈ ਸੀ। ਮੈਰਿਟ ਲਿਸਟ ਵਿਚ ਕੁਲ 990 ਉਮੀਦਵਾਰਾਂ ਦੇ ਨਾਮ ਹਨ। ਜਿਸ ਵਿਚ 476 ਉਮੀਦਵਾਰ ਜਨਰਲ ਅਤੇ 275 ਉਮੀਦਵਾਰ ਓ.ਬੀ.ਸੀ, 165 ਉਮੀਦਵਾਰ ਐੱਸ.ਸੀ ਅਤੇ 74 ਉਮੀਦਵਾਰ ਐੱਸ.ਟੀ ਕੈਟਾਗਿਰੀ ਦੇ ਹਨ।
5. ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਧੀ ਮੇਘਾ ਅਰੋੜਾ ਨੇ ਸਿਵਲ ਸਰਵਿਲਜ਼ ਦੀ ਪ੍ਰੀਖਿਆ 'ਚ 108ਵਾਂ ਰੈਂਕ ਹਾਸਲ ਕੀਤਾ ਹੈ।
ਮਿਸੀਸਾਗਾ 'ਚ ਮਸਜਿਦ ਦੀ ਤੋੜ-ਭੰਨ੍ਹ ਦੇ ਮਾਮਲੇ 'ਚ 58 ਸਾਲਾਂ ਸ਼ੱਕੀ ਗ੍ਰਿਫਤਾਰ
NEXT STORY