ਮੇਰਠ- ਆਮਦਨ ਦੇ ਜਾਣੇ-ਪਛਾਣੇ ਸਰੋਤ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਵਿਜੀਲੈਂਸ ਵਿਭਾਗ ਨੇ ਸੇਵਾਮੁਕਤ ਪੁਲਸ ਸਬ-ਇੰਸਪੈਕਟਰ ਮਹਿੰਦਰ ਸਿੰਘ ਸੈਣੀ ਦੇ ਘਰਾਂ 'ਤੇ ਛਾਪਾ ਮਾਰਿਆ ਅਤੇ 14.50 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਲਗਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਵਿਜੀਲੈਂਸ) ਇੰਦੂ ਸਿਧਾਰਥ ਨੇ ਵੀਰਵਾਰ ਨੂੰ ਕਿਹਾ ਕਿ ਛਾਪੇਮਾਰੀ ਦੌਰਾਨ ਵਿਭਾਗ ਦੀਆਂ ਤਿੰਨ ਟੀਮਾਂ ਨੇ ਸੱਤ ਘੰਟੇ ਜਾਂਚ ਕੀਤੀ। ਇਸ ਟੀਮ 'ਚ 22 ਕਰਮਚਾਰੀ ਹਨ। ਟੀਮ ਨੇ ਬੁੱਧਵਾਰ ਸਵੇਰੇ ਇੱਥੇ ਕੀਰਤੀ ਪੈਲੇਸ ਵਿਖੇ ਮਹਿੰਦਰ ਸੈਣੀ ਦੇ 2 ਘਰਾਂ ਅਤੇ ਜਾਗ੍ਰਿਤੀ ਵਿਹਾਰ ਵਿਖੇ ਉਨ੍ਹਾਂ ਦੇ 'ਨਵੀਂ ਦਿੱਲੀ ਪਬਲਿਕ ਸਕੂਲ' 'ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਇਸ ਸਕੂਲ ਸੋਸਾਇਟੀ ਦੀ ਪ੍ਰਧਾਨ ਸੈਣੀ ਦੀ ਪਤਨੀ ਸ਼ਕੁੰਤਲਾ ਦੇਵੀ ਹੈ ਅਤੇ ਮੈਨੇਜਰ/ਜਨਰਲ ਸਕੱਤਰ ਉਨ੍ਹਾਂ ਦਾ ਪੁੱਤਰ ਅਨੁਰਾਗ ਸੈਣੀ ਹੈ। ਸਿਧਾਰਥ ਦੇ ਅਨੁਸਾਰ, ਮਹਿੰਦਰ ਸਿੰਘ ਸੈਣੀ ਦੇ ਕੰਪਲੈਕਸ 'ਤੇ ਛਾਪਾ ਮਾਰਨ ਲਈ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ 11.5 ਕਰੋੜ ਰੁਪਏ ਦੇ ਸਕੂਲ ਅਤੇ 3 ਕਰੋੜ ਰੁਪਏ ਦੀਆਂ 2 ਰਿਹਾਇਸ਼ਾਂ ਦਾ ਪਤਾ ਲੱਗਾ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ 10 ਖਾਤੇ, 30 ਥਾਵਾਂ 'ਤੇ ਜ਼ਮੀਨਾਂ ਅਤੇ ਪਲਾਟਾਂ ਦੇ ਕਾਗਜ਼ਾਤ ਬਰਾਮਦ ਕੀਤੇ ਗਏ ਹਨ। ਇੰਨਾ ਹੀ ਨਹੀਂ, ਸੇਵਾਮੁਕਤ ਸਬ-ਇੰਸਪੈਕਟਰ ਦੇ ਘਰੋਂ ਕਰੋੜਾਂ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਸੂਚੀ ਬਣਾਉਣ ਤੋਂ ਬਾਅਦ ਟੀਮ ਨੇ ਸਾਰਾ ਸਾਮਾਨ ਅਤੇ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਲਏ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਧਾਰਥ ਨੇ ਕਿਹਾ ਕਿ ਇਸ ਤੋਂ ਇਲਾਵਾ ਸਕੂਲ ਦੇ ਰਿਹਾਇਸ਼ 'ਚ ਖੜੀ 'ਸਵਿਫਟ ਡਿਜ਼ਾਇਰ' ਕਾਰ ਅਤੇ ਤਿੰਨ ਸਕੂਟਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਕੂਲ 'ਚ ਲਗਾਏ ਗਏ ਸਾਰੇ ਉਪਕਰਣਾਂ ਅਤੇ ਫਰਨੀਚਰ ਦੀ ਸੂਚੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੈਣੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੀ ਸ਼ਿਕਾਇਤ ਮਿਲੀ ਸੀ। ਸਰਕਾਰ ਦੇ ਹੁਕਮਾਂ 'ਤੇ 2022 ਵਿੱਚ ਉੱਤਰ ਪ੍ਰਦੇਸ਼ ਵਿਜੀਲੈਂਸ ਸਥਾਪਨਾ (ਮੇਰਠ ਸੈਕਟਰ) ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਜਾਂਚ ਜਾਰੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਪਾਸਪੋਰਟ-ਵੀਜ਼ਾ ਭਾਰਤ 'ਚ ਦਾਖਲ ਹੋਣ 'ਤੇ ਹੋਵੇਗੀ 5 ਸਾਲ ਦੀ ਕੈਦ ਤੇ ਲੱਗੇਗਾ 5 ਲੱਖ ਦਾ ਜੁਰਮਾਨਾ!
NEXT STORY