ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਮੌਸਮ ਕਾਰਨ ਖਰਾਬ ਹੋਈ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਹੈ। ਸਰਕਾਰ ਨੇ ਕਿਸਾਨਾਂ ਨੂੰ 5 ਕਰੋੜ 54 ਲੱਖ ਅਤੇ 8 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 25 ਅਤੇ 26 ਜਨਵਰੀ 2017 ਨੂੰ ਭਿਵਾਨੀ ਅਤੇ ਹਿਸਾਰ ਜ਼ਿਲਿਆਂ 'ਚ ਮੌਸਮ ਦੇ ਬਦਲਦੇ ਤੇਵਰ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ।
ਸਰਕਾਰ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਕੈਪਟਨ ਅਭਿਮਨਿਊ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਹਿਸਾਰ ਜ਼ਿਲੇ ਦੇ ਲਈ 16 ਲੱਖ 33 ਹਜ਼ਾਰ ਅਤੇ ਭਿਵਾਨੀ ਜ਼ਿਲੇ ਲਈ 5 ਕਰੋੜ 37 ਲੱਖ 75 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ।
ਪੁਲਸ ਆਫਿਸਰ ਦੇ ਕਤਲ 'ਤੇ ਬੋਲੀ ਮਹਿਬੂਬਾ: ਬਹੁਤ ਨਿੰਦਣਯੋਗ ਕੰਮ ਹੈ
NEXT STORY