ਬਾਲਾਘਾਟ (ਵਾਰਤਾ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ 'ਚ ਸ਼ੁੱਕਰਵਾਰ ਪੁਲਸ ਫ਼ੋਰਸ ਨੇ ਚਿਚਰੰਗਪੁਰ ਦੇ ਜੰਗਲ ਤੋਂ ਇਕ ਇਨਾਮੀ ਮਹਿਲਾ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮੁਖਬਿਰ ਤੋਂ ਮਿਲੀ ਸੂਚਨਾ 'ਤੇ ਜ਼ਿਲ੍ਹੇ ਦੇ ਬੈਹਰ ਥਾਣਾ ਖੇਤਰ ਦੇ ਕਾਹਨਾ ਨੈਸ਼ਨਲ ਪਾਰਕ ਦੇ ਪਰਸਾਟੋਲਾ, ਚਿਚਰੰਗਪੁਰ ਦੇ ਜੰਗਲ 'ਚ ਰਾਜ ਪੁਲਸ ਦੀ ਹਾਕ ਫੋਰਸ ਨੇ 2 ਸ਼ੱਕੀ ਲੋਕਾਂ ਨੂੰ ਰੋਕਿਆ।
ਇਸੇ ਦੌਰਾਨ ਇਕ ਵਿਅਕਤੀ ਮੌਕੇ 'ਤੇ ਦੌੜ ਗਿਆ, ਜਦੋਂ ਕਿ ਔਰਤ ਨੂੰ ਫੜ ਲਿਆ ਗਿਆ। ਔਰਤ ਦੀ ਪਛਾਣ 14 ਲੱਖ ਰੁਪਏ ਦੀ ਇਨਾਮੀ ਨਕਸਲੀ ਏਸੀਐੱਮ ਸਾਂਜਤੀ ਵਜੋਂ ਹੋਈ ਹੈ। ਉਸ ਕੋਲੋਂ ਇਕ ਪਿਸਤੌਲ, ਮੈਗਜ਼ੀਨ, ਕੁਹਾੜੀ ਅਤੇ ਹੋਰ ਨਕਸਲੀ ਸਮੱਗਰੀ ਮਿਲੀ ਹੈ। ਉਹ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਕੋਟਮੀ ਥਾਣਾ ਖੇਤਰ ਦੀ ਵਾਸੀ ਹੈ। ਉਸ 'ਤੇ ਕਈ ਥਾਣਿਆਂ 'ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟਖੋਹ ਆਦਿ ਦੇ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਨਾ 'ਚ ਹੋਵੇਗਾ ਅੱਖਾਂ ਦਾ ਇਲਾਜ, ਨੱਢਾ ਵੱਲੋਂ ਹਸਪਤਾਲ ਦਾ ਉਦਘਾਟਨ
NEXT STORY