ਰੇਵਾੜੀ— ਰੇਵਾੜੀ ਗੈਂਗਰੇਪ ਮਾਮਲੇ 'ਚ ਇਕ ਹੋਰ ਦੋਸ਼ੀ ਨਵੀਨ ਉਰਫ ਨਿੱਕੂ ਫੌਜੀ ਨੂੰ ਉੜੀਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਨਿੱਕੂ 'ਤੇ ਲੱਗੀਆਂ ਧਾਰਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਦੋਸ਼ੀ ਨਿੱਕੂ 'ਤੇ ਅਪਰਾਧ ਦੀ ਸੂਚਨਾ ਬਾਰੇ ਪੁਲਸ 'ਤੇ ਜਾਣਕਾਰੀ ਨਾ ਦੇਣ ਦੇ ਦੋਸ਼ ਲੱਗੇ ਹਨ। ਘਟਨਾ ਸਥਾਨ 'ਤੇ ਨਿੱਕੂ ਵੀ ਪੁੱਜਾ ਸੀ ਪਰ ਉਹ ਤੁਰੰਤ ਹੀ ਉਥੋਂ ਵਾਪਸ ਆ ਗਿਆ। ਪੁਲਸ ਨੇ ਨਿੱਕੂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ।
ਰੇਵਾੜੀ ਗੈਂਗਰੇਪ 'ਚ ਗ੍ਰਿਫਤ 'ਚ ਆਇਆ 6ਵਾਂ ਦੋਸ਼ੀ ਨਿੱਕੂ ਵੀ ਪੀੜਤਾ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ। ਐਸ.ਆਈ.ਟੀ. ਨੇ ਨਿੱਕੂ ਉਰਫ ਨਵੀਨ ਵਾਸੀ ਨਵਾਂਗਾਓ ਨੂੰ ਆਰਮੀ ਸੈਂਟਰ ਗੋਪਾਲਪੁਰ ਉੜੀਸਾ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਦੋਸ਼ੀ ਨੂੰ 10 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਨਿੱਕੂ 6 ਮਹੀਨੇ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ਜੋ ਟ੍ਰੇਨਿੰਗ ਦੌਰਾਨ 28 ਦਿਨਾਂ ਦੀ ਛੁੱਟੀ 'ਤੇ ਆਇਆ ਸੀ।
23 ਸਾਲ ਬਾਅਦ ਫਿਰ ਭਿਆਨਕ ਰੂਪ ਧਾਰ ਰਹੀ ਹੈ ਰਾਵੀ ਨਦੀ, ਚਮੇਰਾ ਬੰਨ੍ਹ ਦੇ ਖੋਲ੍ਹੇ ਗਏ ਚਾਰੋ ਗੇਟ(ਵੀਡੀਓ)
NEXT STORY