ਪੁਣੇ- ਕੋਰੋਨਾ ਵਾਇਰਸ ਮਹਾਮਾਰੀ 'ਚ ਜਿੱਥੇ ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਉੱਥੇ ਹੀ ਪੁਣੇ 'ਚ 60 ਸਾਲਾ ਇਕ ਰਿਕਸ਼ਾ ਚਾਲਕ ਨੇ 7 ਲੱਖ ਰੁਪਏ ਨਾਲ ਭਰਿਆ ਇਕ ਬੈਗ ਉਸ ਦੇ ਮਾਲਕ ਨੂੰ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਕੇਸ਼ਵ ਨਗਰ ਇਲਾਕੇ 'ਚ ਬਿਠੱਲ ਮਪਾਰੇ ਦੇ ਰਿਕਸ਼ੇ 'ਚ ਬੈਠ ਕੇ ਇਕ ਜੋੜਾ ਹੜਪਸਰ ਬੱਸ ਅੱਡੇ ਜਾ ਰਿਹਾ ਸੀ। ਮਪਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਸ ਅੱਡੇ 'ਤੇ ਛੱਡ ਕੇ ਉਹ ਅੱਗੇ ਵੱਧ ਗਿਆ ਤਾਂ ਉਸ ਨੂੰ ਆਪਣੇ ਰਿਕਸ਼ੇ 'ਚ ਬੈਗ ਪਿਆ ਹੋਇਆ ਮਿਲਿਆ। ਉਸ ਨੇ ਬੈਗ ਖੋਲ੍ਹਿਆ ਨਹੀਂ ਸਗੋਂ ਕੋਲ ਦੇ ਘੋੜਾਪਾੜੀ ਚੌਕੀ ਦੇ ਸਬ ਇੰਸਪੈਕਟਰ ਵਿਜੇ ਕਦਮ ਨੂੰ ਸੌਂਪ ਦਿੱਤਾ। ਕਦਮ ਨੇ ਦੱਸਿਆ,''ਬੈਗ ਖੋਲ੍ਹਣ 'ਤੇ ਸਾਨੂੰ 11 ਤੋਲੇ ਸੋਨੇ ਦੇ ਗਹਿਣੇ, 20,000 ਰੁਪਏ ਨਗਦੀ ਸਮੇਤ ਕੁੱਲ 7 ਲੱਖ ਰੁਪਏ ਦੀ ਕੀਮਤ ਦਾ ਸਮਾਨ ਅਤੇ ਕੱਪੜੇ ਮਿਲੇ। ਅਸੀਂ ਹੜਪਸਰ ਪੁਲਸ ਨਾਲ ਸੰਪਰਕ ਕੀਤਾ। ਜੋੜਾ ਉੱਥੇ ਪਹਿਲਾਂ ਹੀ ਪਹੁੰਚ ਗਿਆ ਸੀ।''
ਕਦਮ ਨੇ ਕਿਹਾ ਕਿ ਹੜਪਸਰ ਪੁਲਸ ਨੇ ਦੱਸਿਆ ਕਿ ਮਹਿਬੂਬ ਅਤੇ ਸ਼ਨਾਜ ਸ਼ੇਖ ਪਹਿਲਾਂ ਤੋਂ ਹੀ ਇਕ ਲਾਪਤਾ ਬੈਗ ਦੀ ਸ਼ਿਕਾਇਤ ਦਰਜ ਕਰਵਾ ਚੁਕੇ ਸਨ। ਮੁੰਧਵਾ ਪੁਲਸ ਥਾਣੇ 'ਚ ਉਨ੍ਹਾਂ ਨੂੰ ਬੈਗ ਸੌਂਪ ਦਿੱਤਾ ਗਿਆ ਸੀ ਅਤੇ ਮਪਾਰੇ ਨੂੰ ਪੁਲਸ ਡਿਪਟੀ ਕਮਿਸ਼ਨਰ ਸਾਹਸ ਬਾਚੇ ਨੇ ਸਨਮਾਨਤ ਕੀਤਾ। ਮਪਾਰੇ ਕਈ ਸਾਲਾਂ ਤੋਂ ਰਿਕਸ਼ਾ ਚਾਲਕ ਹੈ ਅਤੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਨ੍ਹਾਂ ਦਾ ਬੇਟਾ ਇਕ ਨਿੱਜੀ ਫਰਮ 'ਚ ਕੰਮ ਕਰਦਾ ਹੈ। ਮਪਾਰੇ ਨੇ ਕਿਹਾ ਕਿ ਉਹ ਪਿਛਲੇ 2 ਦਿਨਾਂ ਤੋਂ ਹੋ ਰਹੀ ਪ੍ਰਸ਼ੰਸਾ ਤੋਂ ਖੁਸ਼ ਹੈ ਅਤੇ ਇਸ ਨੂੰ ਜੀਵਨ ਦਾ ਸਭ ਤੋਂ ਵੱਡਾ ਇਨਾਮ ਮੰਨਦਾ ਹੈ।
ਕੋਰੋਨਾ ਆਫ਼ਤ ਦੌਰਾਨ ਇਹ ਬੈਂਕ ਦੇਵੇਗਾ ਰੁਜ਼ਗਾਰ, ਵੱਡੇ ਪੱਧਰ 'ਤੇ ਕਾਮਿਆਂ ਨੂੰ ਕਰੇਗਾ ਭਰਤੀ
NEXT STORY