ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦਰਮਿਆਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਹੈ ਕਿ ਗਾਂਧੀ ਪਰਿਵਾਰ ’ਚ ਦਰਾਰ ਪੈ ਚੁੱਕੀ ਹੈ। ਇਸ ਦਾ ਅਸਰ ਕਾਂਗਰਸ ਦੀ ਸੀਟ ਵੰਡ ਤੋਂ ਲੈ ਕੇ ਚੋਣ ਪ੍ਰਚਾਰ ’ਚ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਅਮੇਠੀ ਅਤੇ ਰਾਏਬਰੇਲੀ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਤਸਵੀਰ ਸਾਹਮਣੇ ਆਈ ਹੈ। ਉਸ ਤੋਂ ਇਹੀ ਸਮਝਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਿਚਾਲੇ ਨਾਰਾਜ਼ਗੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇ ਪੋਸਟਰ ਵੱਖ-ਵੱਖ ਨਜ਼ਰ ਆ ਰਹੇ ਹਨ। ਦੋਵਾਂ ਦੇ ਚੋਣ ਲੜਨ ਦੀ ਚਰਚਾ ਸੀ ਪਰ ਸਿਰਫ ਰਾਹੁਲ ਨੇ ਹੀ ਨਾਮਜ਼ਦਗੀ ਦਾਖਲ ਕੀਤੀ। ਰਾਬਰਟ ਵਾਡਰਾ ਵੀ ਚੋਣ ਲੜਨਾ ਚਾਹੁੰਦੇ ਸਨ। ਉਨ੍ਹਾਂ ਨੇ ਖੁਦ ਇਸ ਗੱਲ ਦਾ ਸੰਕੇਤ ਦਿੱਤਾ ਸੀ ਪਰ ਉਨ੍ਹਾਂ ਨੂੰ ਵੀ ਟਿਕਟ ਨਹੀਂ ਮਿਲੀ।
ਮੋਹਨ ਯਾਦਵ ਨੇ ਹਿੰਦੂਤਵ ਦਾ ਨਵਾਂ ਚਿਹਰਾ ਕਹੇ ਜਾਣ ’ਤੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਜੇਕਰ ਉਨ੍ਹਾਂ ਦੀ ਪਾਰਟੀ ਅਤੇ ਸਾਥੀ ਆਗੂ ਕਿਸੇ ਭਗਵਾਨ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਗੱਲ ਕਰਦੇ ਹਨ ਤਾਂ ਇਸ ’ਚ ਇਤਰਾਜ਼ ਕੀ ਹੈ। ਆਪਣੇ ਯਾਦਵ ਹੋਣ ’ਤੇ ਉਨ੍ਹਾਂ ਕਿਹਾ ਕਿ ਉਹ ਤੈਰਾਕੀ, ਪੜ੍ਹਨਾ, ਲਿਖਣਾ ਅਤੇ ਕੁਸ਼ਤੀ ਕਰਨਾ ਜਾਣਦੇ ਹਨ। ਯਾਦਵ ਹੋਣ ਦਾ ਸਹੀ ਅਰਥ ਉਦੋਂ ਹੀ ਹੈ, ਜਦੋਂ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ।
ਅਮੇਠੀ ਤੋਂ ਚੋਣ ਨਾ ਲੜਨ ’ਤੇ ਮੋਹਨ ਯਾਦਵ ਨੇ ਰਾਹੁਲ ਗਾਂਧੀ ਨੂੰ ਰਣਛੋਰ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਉਹ ਅਮੇਠੀ ’ਚ ਸਮ੍ਰਿਤੀ ਇਰਾਨੀ ਲਈ ਚੋਣ ਪ੍ਰਚਾਰ ਕਰਨ ਗਏ ਸਨ ਤਾਂ ਸਮ੍ਰਿਤੀ ਨੇ ਉਨ੍ਹਾਂ ਨੂੰ ਕਿਹਾ ਸੀ,‘‘ਮੈਂ ਤਾਂ ਮੰਨ ਕੇ ਚੱਲ ਰਹੀ ਸੀ ਕਿ ਰਾਹੁਲ ਗਾਂਧੀ ਨਹੀਂ ਆਉਣਗੇ ਪਰ ਤੁਸੀਂ ਪ੍ਰਚਾਰ ਕਰਨ ਲਈ ਆ ਗਏ, ਹੁਣ ਤਾਂ ਉਹ ਕਿਸੇ ਹਾਲਾਤ ’ਚ ਨਹੀਂ ਆਉਣਗੇ। ਇਹ ਅਜਿਹੇ ਰਣਛੋਰ ਹਨ, ਜੋ ਲੜਾਈ ਦੇ ਮੈਦਾਨ ’ਚ ਨਹੀਂ ਆਉਂਦੇ ਅਤੇ ਪਿੱਛੋਂ ਹਮਲਾ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮੇਠੀ ’ਚ ਪਿਛਲੇ 5 ਸਾਲਾਂ ’ਚ ਲਗਾਤਾਰ ਕੰਮ ਹੋਇਆ ਹੈ।
ਯਾਦਵ ਵੋਟ ਬੈਂਕ ਦਾ ਟੀਚਾ ਨਹੀਂ
ਮੋਹਨ ਯਾਦਵ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਯਾਦਵਾਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦਾ ਦਿੱਤਾ ਹੋਇਆ ਬਿਆਨ ਹੈ। ਪੀ. ਐੱਮ. ਮੋਦੀ ਦੀ ਅਗਵਾਈ ’ਚ ਭਾਜਪਾ ਦਾ ਟੀਚਾ ‘ਸਬਕਾ ਸਾਥ ਸਬਕਾ ਵਿਕਾਸ’ ਹੈ ਅਤੇ ਕਰ ਕੇ ਵੀ ਦਿਖਾਇਆ ਹੈ। ਉਹ ਕਿਸੇ ਇਕ ਸਮਾਜ, ਰਾਜ ਜਾਂ ਖੇਤਰ ਨਾਲ ਨਹੀਂ ਜੁੜੇ ਹੋਏ ਹਨ। ਉਹ ਸਾਰਿਆਂ ਲਈ ਹੀ ਕੰਮ ਕਰਨਾ ਚਾਹੁੰਦੇ ਹਨ।
ਚੋਣਾਂ ਦਰਮਿਆਨ ਭਾਜਪਾ ਨੂੰ ਲੱਗਾ ਝਟਕਾ, 3 ਆਜ਼ਾਦ ਵਿਧਾਇਕਾਂ ਨੇ ਨਾਇਬ ਸੈਣੀ ਸਰਕਾਰ ਤੋਂ ਸਮਰਥਨ ਲਿਆ ਵਾਪਸ
NEXT STORY