Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    9:06:44 PM

  • murder in bathinda

    ਵੱਡੀ ਖ਼ਬਰ: ਬਠਿੰਡਾ 'ਚ ਸ਼ਰਾਬ ਦੇ ਠੇਕੇ ਦੇ ਕਰਿੰਦੇ...

  • murder in bathinda

    ਬਠਿੰਡਾ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ...

  • lovely professional university controversy

    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ....

  • sp major statement following the meeting

    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?

BLOG News Punjabi(ਬਲਾਗ)

ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?

  • Edited By Harpreet Singh,
  • Updated: 27 Sep, 2026 05:37 PM
Blog
bhagat singh
  • Share
    • Facebook
    • Tumblr
    • Linkedin
    • Twitter
  • Comment

ਸ਼ਹਾਦਤ ਦੇ ਰੰਗ ਵਿਚ ਆਜ਼ਾਦੀ ਨੂੰ ਦੇਖਣ ਦਾ ਇਕ ਨਜ਼ਰੀਆ ਮਾਤਰ ਬਣ ਗਏ ਹਨ ਭਗਤ ਸਿੰਘ ਅਤੇ ਆਧੁਨਿਕ ਤੌਰ ’ਤੇ ਦੇਖਿਆ ਜਾਵੇ ਤਾਂ ਭਗਤ ਸਿੰਘ ਦੀ ਤਸਵੀਰ ਵਿਚ ਸਿਰ ’ਤੇ ਪੱਗੜੀ ਜਾਂ ਟੋਪੀ, ਚਿਹਰੇ ’ਤੇ ਹਲਕੀ ਗੰਭੀਰ ਸਹਿਜਤਾ, ਅੱਖਾਂ ਵਿਚ ਦ੍ਰਿੜ੍ਹਤਾ ਅਤੇ ਉਮਰ ਮਹਿਜ਼ 23 ਸਾਲ। ਅਸੀਂ ਉਨ੍ਹਾਂ ਨੂੰ ਦੇਖਦੇ ਹਾਂ, ਯਾਦ ਕਰਦੇ ਹਾਂ, ਉਨ੍ਹਾਂ ਦੇ ਨਾਂ ਦੇ ਨਾਅਰੇ ਲਗਾਉਂਦੇ ਹਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਪਰ ਭਗਤ ਸਿੰਘ ਦੀ ਕਹਾਣੀ ਉਨ੍ਹਾਂ ਦੀ ਤਸਵੀਰ ਤੋਂ ਕਾਫ਼ੀ ਵੱਡੀ ਹੈ। ਤਸਵੀਰ ਉਨ੍ਹਾਂ ਨੂੰ ਯਾਦ ਰੱਖਣ ਦਾ ਜ਼ਰੀਆ ਹੈ, ਉਨ੍ਹਾਂ ਦੇ ਵਿਚਾਰ ਸਾਨੂੰ ਉਨ੍ਹਾਂ ਨੂੰ ਸਮਝਣ ਦੀ ਜ਼ਿੰਮੇਵਾਰੀ ਦਿੰਦੇ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਭਗਤ ਸਿੰਘ ਨੂੰ ਯਾਦ ਕਰਨਾ ਆਸਾਨ ਹੈ ਪਰ ਉਨ੍ਹਾਂ ਨੂੰ ਪੜ੍ਹਨਾ ਥੋੜ੍ਹਾ ਅਸਹਿਜ ਕਰਨ ਵਾਲਾ ਕੰਮ ਹੈ।

ਲਾਹੌਰ ਜੇਲ ਵਿਚ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਵੀ ਭਗਤ ਸਿੰਘ ਦਾ ਰਿਸ਼ਤਾ ਕਿਤਾਬਾਂ ਅਤੇ ਵਿਚਾਰਾਂ ਨਾਲ ਬਣਿਆ ਰਿਹਾ। ਉਨ੍ਹਾਂ ਦੇ ਲੇਖਾਂ, ਪੱਤਰਾਂ ਅਤੇ ਸਾਥੀਆਂ ਦੇ ਦਸਤਾਵੇਜ਼ਾਂ ਵਿਚ ਇਕ ਅਜਿਹਾ ਨੌਜਵਾਨ ਦਿਖਾਈ ਦਿੰਦਾ ਹੈ, ਜਿਹੜਾ ਜਾਣਦਾ ਸੀ ਕਿ ਉਸ ਦੇ ਜੀਵਨ ਦੇ ਦਿਨ ਗਿਣੇ ਜਾ ਚੁੱਕੇ ਹਨ, ਫਿਰ ਵੀ ਉਸ ਦੇ ਸਵਾਲ ਖ਼ਤਮ ਨਹੀਂ ਹੋਏ ਸਨ। ਉਹ ਆਪਣੇ ਫ਼ੈਸਲਿਆਂ ’ਤੇ ਸੋਚ ਰਿਹਾ ਸੀ, ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਹ ਵੀ ਸੋਚ ਰਿਹਾ ਸੀ ਕਿ ਜਿਸ ਆਜ਼ਾਦੀ ਲਈ ਉਸ ਨੇ ਆਪਣਾ ਜੀਵਨ ਦਿੱਤਾ, ਉਸ ਦਾ ਮਤਲਬ ਆਖ਼ਰ ਕੀ ਹੈ।

ਜੇ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ਨੂੰ ਹੀ ਦੇਖੀਏ ਤਾਂ ਇਸ ਦੇ ਤਰੀਕੇ ਤੋਂ ਇਹ ਸਾਫ਼ ਹੈ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਲਈ ਇਹ ਸਿਰਫ਼ ਧਮਾਕਾ ਨਹੀਂ ਸੀ, ਸਗੋਂ ਉਹ ਇਸ ਨੂੰ ਇਕ ਸਿਆਸੀ ਸੁਨੇਹੇ ਵਜੋਂ ਦੇਖਦੇ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਗੱਲ ਅਦਾਲਤ ਅਤੇ ਜਨਤਕ ਬਹਿਸ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚੇ ਅਤੇ ਇੱਥੋਂ ਹੀ ਤਸਵੀਰ ਵਾਲੇ ਭਗਤ ਸਿੰਘ ਅਤੇ ਵਿਚਾਰ ਵਾਲੇ ਭਗਤ ਸਿੰਘ ਵੱਖੋ-ਵੱਖਰੇ ਦਿਖਾਈ ਦੇਣ ਲੱਗਦੇ ਹਨ। ਤਸਵੀਰ ਵਿਚ ਉਹ ਹਿੰਮਤੀ ਹਨ ਅਤੇ ਦਸਤਾਵੇਜ਼ਾਂ ਵਿਚ ਉਹ ਸਵਾਲ ਕਰਨ ਵਾਲੇ ਨੌਜਵਾਨ ਹਨ ਅਤੇ ਅੱਜ ਉਨ੍ਹਾਂ ਨੂੰ ਸਮਝਣ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਉਨ੍ਹਾਂ ਦੇ ਵਿਚਾਰਾਂ ਤੋਂ ਵੱਖ ਕਰ ਕੇ ਨਾ ਦੇਖਿਆ ਜਾਵੇ।

ਭਗਤ ਸਿੰਘ ਲਈ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਜ਼ਰੂਰੀ ਸੀ ਪਰ ਸਵਾਲ ਇੱਥੇ ਹੀ ਖ਼ਤਮ ਨਹੀਂ ਹੁੰਦਾ ਸੀ। ਉਹ ਇਹ ਵੀ ਸੋਚ ਰਹੇ ਸਨ ਕਿ ਸੱਤਾ ਬਦਲਣ ਤੋਂ ਬਾਅਦ ਸਮਾਜ ਕਿਹੋ ਜਿਹਾ ਹੋਵੇਗਾ? ਕੀ ਸਿਰਫ਼ ਅੰਗਰੇਜ਼ਾਂ ਦੇ ਚਲੇ ਜਾਣ ਨਾਲ ਗ਼ਰੀਬ ਅਤੇ ਅਮੀਰ ਵਿਚਕਾਰ ਦਾ ਅੰਤਰ ਖ਼ਤਮ ਹੋ ਜਾਵੇਗਾ? ਕੀ ਰਾਜਨੀਤਿਕ ਆਜ਼ਾਦੀ ਆਪਣੇ ਆਪ ਸਮਾਜਿਕ ਬਰਾਬਰੀ ਲੈ ਕੇ ਆਵੇਗੀ? ਕੀ ਮਜ਼ਦੂਰ ਅਤੇ ਕਿਸਾਨ ਦੀ ਜ਼ਿੰਦਗੀ ਬਦਲ ਜਾਵੇਗੀ? ਕੀ ਆਮ ਆਦਮੀ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਮਿਲੇਗੀ? ਇਨ੍ਹਾਂ ਸਵਾਲਾਂ ਨੂੰ ਅੱਜ ਦੇ ਭਾਰਤ ਵਿਚ ਹੂਬਹੂ ਲਾਗੂ ਕਰਨਾ ਸਹੀ ਨਹੀਂ ਹੋਵੇਗਾ। 1930 ਦਾ ਭਾਰਤ ਅਤੇ 2026 ਦਾ ਭਾਰਤ ਇਕੋ ਜਿਹੇ ਨਹੀਂ ਹਨ, ਪਰ ਸਵਾਲਾਂ ਦੀ ਪ੍ਰਕਿਰਤੀ ਵਿਚ ਕੁਝ ਸਮਾਨਤਾਵਾਂ ਜ਼ਰੂਰ ਦਿਖਾਈ ਦਿੰਦੀਆਂ ਹਨ।

ਅੱਜ ਭਾਰਤ ਤੇਜ਼ੀ ਨਾਲ ਬਦਲਦੀ ਅਰਥਵਿਵਸਥਾ ਹੈ। ਵਿਕਾਸ, ਬੁਨਿਆਦੀ ਢਾਂਚੇ ਅਤੇ ਨਵੇਂ ਮੌਕਿਆਂ ਦੀ ਚਰਚਾ ਹੁੰਦੀ ਹੈ। ਨਾਲ ਹੀ ਰੋਜ਼ਗਾਰ ਅਤੇ ਚੰਗੀ ਨੌਕਰੀ ਦਾ ਸਵਾਲ ਲੱਖਾਂ ਨੌਜਵਾਨਾਂ ਦੇ ਸਾਹਮਣੇ ਹੈ। ਅਗਸਤ 2026 ਦੇ ਸਰਕਾਰੀ PLFS ਅੰਕੜਿਆਂ ਵਿਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਲਈ ਬੇਰੋਜ਼ਗਾਰੀ ਦਰ 5 ਫੀਸਦੀ ਰਹੀ ਪਰ 15-29 ਸਾਲ ਦੇ ਨੌਜਵਾਨਾਂ ਲਈ ਬੇਰੋਜ਼ਗਾਰੀ ਦੀ ਸਥਿਤੀ ਇਸ ਤੋਂ ਵੱਖਰੀ ਹੈ। 2025 ਦੀ ਸਾਲਾਨਾ PLFS ਰਿਪੋਰਟ ਵਿਚ ਇਸ ਉਮਰ ਵਰਗ ਲਈ ਰਾਸ਼ਟਰੀ ਪੱਧਰ ’ਤੇ ਬੇਰੋਜ਼ਗਾਰੀ ਦਰ 10 ਫੀਸਦੀ ਤੋਂ ਉੱਪਰ ਸੀ।

ਡਿਗਰੀ ਲੈਣ ਵਾਲਾ ਨੌਜਵਾਨ ਰੋਜ਼ਗਾਰ ਦੀ ਤਲਾਸ਼ ਵਿਚ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਲੰਬੀ ਕਤਾਰ ਵਿਚ ਖੜ੍ਹਾ ਹੈ, ਕੋਈ ਸ਼ਹਿਰ ਬਦਲ ਰਿਹਾ ਹੈ, ਕੋਈ ਅਸਥਾਈ ਕੰਮ ਕਰ ਰਿਹਾ ਹੈ ਅਤੇ ਕੋਈ ਬਿਹਤਰ ਮੌਕੇ ਲਈ ਦੂਜੇ ਦੇਸ਼ ਵੱਲ ਦੇਖ ਰਿਹਾ ਹੈ। ਸਵਾਲ ਇੰਨਾ ਹੀ ਹੈ ਕਿ ਜਿਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨੌਜਵਾਨ ਆਬਾਦੀ ਹੈ, ਕੀ ਉਸ ਨੌਜਵਾਨ ਨੂੰ ਸਿਰਫ਼ ਰੋਜ਼ਗਾਰ ਚਾਹੀਦਾ ਹੈ ਜਾਂ ਉਸ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਵੀ ਚਾਹੀਦੇ ਹਨ? ਅਤੇ ਆਰਥਿਕ ਸਵਾਲ ਇੱਥੇ ਹੀ ਖ਼ਤਮ ਨਹੀਂ ਹੁੰਦਾ।

ਭਗਤ ਸਿੰਘ ਦੀ ਚਿੰਤਾ ਦਾ ਇਕ ਵੱਡਾ ਹਿੱਸਾ ਆਰਥਿਕ ਅਤੇ ਸਮਾਜਿਕ ਅਸਮਾਨਤਾ ਨਾਲ ਜੁੜਿਆ ਸੀ। ਇਕ ਪਰਿਵਾਰ ਲਈ ਵਿਕਾਸ ਦਾ ਮਤਲਬ ਨਵਾਂ ਹਾਈਵੇਅ ਜਾਂ ਡਿਜੀਟਲ ਸਹੂਲਤ ਹੋ ਸਕਦਾ ਹੈ, ਤਾਂ ਦੂਜੇ ਪਰਿਵਾਰ ਲਈ ਇਸ ਦਾ ਅਰਥ ਬੱਚਿਆਂ ਦੀ ਚੰਗੀ ਪੜ੍ਹਾਈ, ਸਥਾਈ ਰੋਜ਼ਗਾਰ ਅਤੇ ਇਲਾਜ ਦਾ ਖ਼ਰਚਾ ਚੁੱਕਣ ਦੀ ਸਮਰੱਥਾ ਹੋ ਸਕਦਾ ਹੈ। ਅੱਜ ਵੀ ਕਿਸੇ ਬੱਚੇ ਦਾ ਭਵਿੱਖ ਸਿਰਫ਼ ਉਸ ਦੀ ਮਿਹਨਤ ਨਾਲ ਤੈਅ ਨਹੀਂ ਹੁੰਦਾ। ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ, ਪਿੰਡ ਜਾਂ ਸ਼ਹਿਰ ਵਿਚ ਰਹਿਣਾ, ਸਕੂਲ ਦੀ ਗੁਣਵੱਤਾ, ਡਿਜੀਟਲ ਪਹੁੰਚ ਅਤੇ ਸਮਾਜਿਕ ਹਾਲਾਤ ਉਸ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਵਿਚ ਕੁਝ ਬਦਲਿਆ ਨਹੀਂ ਹੈ। ਬਦਲਿਆ ਹੈ ਅਤੇ ਬਹੁਤ ਕੁਝ ਬਦਲਿਆ ਹੈ ਪਰ ਸਵਾਲ ਇਹ ਹੈ ਕਿ ਕੀ ਮੌਕੇ ਵੀ ਓਨੀ ਹੀ ਤੇਜ਼ੀ ਨਾਲ ਬਰਾਬਰ ਹੋਏ ਹਨ? ਭਗਤ ਸਿੰਘ ਨੂੰ ਇਸੇ ਜਗ੍ਹਾ ਪੜ੍ਹਨਾ ਦਿਲਚਸਪ ਹੋ ਜਾਂਦਾ ਹੈ। ਉਨ੍ਹਾਂ ਲਈ ਆਜ਼ਾਦੀ ਸਿਰਫ਼ ਸੱਤਾ ਦੇ ਤਬਦੀਲੀ ਦਾ ਨਾਮ ਨਹੀਂ ਸੀ। ਉਸ ਵਿਚ ਸਮਾਜ ਨੂੰ ਬਦਲਣ ਦਾ ਵਿਚਾਰ ਵੀ ਸ਼ਾਮਲ ਸੀ। ਅੱਜ ਸਾਡੇ ਸਾਹਮਣੇ ਇਹ ਸਵਾਲ ਇਕ ਵੱਖਰੇ ਰੂਪ ਵਿਚ ਹੈ ਕਿ ਕੀ ਲੋਕਤੰਤਰ ਦਾ ਮਤਲਬ ਸਿਰਫ਼ ਵੋਟ ਦੇਣ ਦਾ ਅਧਿਕਾਰ ਹੈ ਜਾਂ ਇਹ ਵੀ ਕਿ ਹਰ ਨਾਗਰਿਕ ਨੂੰ ਸਨਮਾਨ, ਮੌਕਾ ਅਤੇ ਆਪਣੀ ਗੱਲ ਕਹਿਣ ਦੀ ਜਗ੍ਹਾ ਮਿਲੇ?

ਅੱਜ ਸੋਸ਼ਲ ਮੀਡੀਆ ਨੇ ਹਰ ਵਿਅਕਤੀ ਨੂੰ ਬੋਲਣ ਦਾ ਮੰਚ ਦਿੱਤਾ ਹੈ, ਪਰ ਉਸ ਦੇ ਨਾਲ ਇਕ ਸਮੱਸਿਆ ਵੀ ਪੈਦਾ ਹੋਈ ਹੈ। ਅਸੀਂ ਅਕਸਰ ਜਾਣਕਾਰੀ ਨਾਲੋਂ ਆਪਣੀ ਪਸੰਦ ਦੀ ਜਾਣਕਾਰੀ ਦੇਖਦੇ ਹਾਂ। ਜੋ ਗੱਲ ਸਾਡੀ ਰਾਏ ਨਾਲ ਮਿਲਦੀ ਹੈ, ਉਸ ਨੂੰ ਤੁਰੰਤ ਸੱਚ ਮੰਨ ਲੈਂਦੇ ਹਾਂ ਅਤੇ ਜੋ ਗੱਲ ਸਾਡੇ ਵਿਚਾਰ ਤੋਂ ਵੱਖਰੀ ਹੁੰਦੀ ਹੈ, ਉਸ ਨੂੰ ਖ਼ਾਰਜ ਕਰ ਦਿੰਦੇ ਹਾਂ। ਬਹਿਸ ਕਈ ਵਾਰ ਵਿਚਾਰਾਂ ਦੀ ਜਗ੍ਹਾ ਪਛਾਣ ਅਤੇ ਨਿਸ਼ਠਾ ਦੀ ਲੜਾਈ ਬਣ ਜਾਂਦੀ ਹੈ ਅਤੇ ਅਜਿਹੇ ਸਮੇਂ ਵਿਚ ਭਗਤ ਸਿੰਘ ਦਾ ਪੜ੍ਹਨ ਵਾਲਾ ਅਤੇ ਸਵਾਲ ਕਰਨ ਵਾਲਾ ਰੂਪ ਸ਼ਾਇਦ ਉਨ੍ਹਾਂ ਦੀ ਸਭ ਤੋਂ ਵੱਡੀ ਵਿਰਾਸਤ ਹੈ।

ਭਗਤ ਸਿੰਘ ਨੂੰ ਸਿਰਫ਼ ਰਾਸ਼ਟਰਵਾਦੀ ਕਹਾਂਗੇ ਤਾਂ ਉਨ੍ਹਾਂ ਦੇ ਸਮਾਜਿਕ ਅਤੇ ਆਰਥਿਕ ਸਵਾਲ ਪਿੱਛੇ ਛੁਟ ਜਾਣਗੇ। ਸਿਰਫ਼ ਸਮਾਜਵਾਦੀ ਕਹਾਂਗੇ ਤਾਂ ਉਨ੍ਹਾਂ ਦੀ ਰਾਸ਼ਟਰੀ ਮੁਕਤੀ ਦੀ ਚਿੰਤਾ ਛੋਟੀ ਹੋ ਜਾਵੇਗੀ। ਸਿਰਫ਼ ਇਨਕਲਾਬੀ ਕਹਾਂਗੇ ਤਾਂ ਉਨ੍ਹਾਂ ਦੇ ਪੜ੍ਹਨ, ਸੋਚਣ ਅਤੇ ਲਗਾਤਾਰ ਆਪਣੇ ਵਿਚਾਰ ਬਦਲਣ-ਵਿਕਸਤ ਕਰਨ ਵਾਲੇ ਪੱਖ ਦੀ ਅਣਦੇਖੀ ਹੋਵੇਗੀ। ਇਸ ਲਈ ਬਿਹਤਰ ਸਵਾਲ ਇਹ ਹੈ ਕਿ ਉਨ੍ਹਾਂ ਦੇ ਵਿਚਾਰ ਅੱਜ ਸਾਨੂੰ ਕੀ ਪੁੱਛਦੇ ਹਨ? ਕੀ ਸਾਡੀ ਆਜ਼ਾਦੀ ਹਰ ਨਾਗਰਿਕ ਲਈ ਬਰਾਬਰ ਮੌਕੇ ਵਿਚ ਬਦਲ ਰਹੀ ਹੈ? ਕੀ ਆਰਥਿਕ ਵਿਕਾਸ ਦਾ ਫ਼ਾਇਦਾ ਸਮਾਜ ਦੇ ਕਮਜ਼ੋਰ ਹਿੱਸਿਆਂ ਤੱਕ ਲੋੜੀਂਦੇ ਰੂਪ ਵਿਚ ਪਹੁੰਚ ਰਿਹਾ ਹੈ? ਕੀ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਦੇ ਨਾਲ ਆਪਣੀ ਪਸੰਦ ਦਾ ਜੀਵਨ ਚੁਣਨ ਦੀ ਆਜ਼ਾਦੀ ਵੀ ਹੈ? ਕੀ ਸਿੱਖਿਆ ਸਿਰਫ਼ ਪ੍ਰੀਖਿਆ ਪਾਸ ਕਰਨ ਦਾ ਸਾਧਨ ਰਹਿ ਗਈ ਹੈ ਜਾਂ ਉਹ ਸਵਾਲ ਕਰਨ ਦੀ ਸਮਰੱਥਾ ਵੀ ਪੈਦਾ ਕਰ ਰਹੀ ਹੈ? ਕੀ ਅਸੀਂ ਆਪਣੇ ਵਿਰੋਧੀ ਵਿਚਾਰ ਨੂੰ ਸੁਣਨ ਲਈ ਤਿਆਰ ਹਾਂ? ਅਤੇ ਕੀ ਅਸੀਂ ਕਿਸੇ ਇਤਿਹਾਸਕ ਨਾਇਕ ਨੂੰ ਸਿਰਫ਼ ਤਦ ਤੱਕ ਯਾਦ ਕਰਦੇ ਹਾਂ ਜਦੋਂ ਤੱਕ ਉਹ ਸਾਡੀ ਸਹੂਲਤ ਮੁਤਾਬਕ ਬੋਲਦਾ ਹੈ?

ਇਹ ਪੂਰੇ ਸਮਾਜ ਦੇ ਸਵਾਲ ਹਨ। ਭਗਤ ਸਿੰਘ ਨੂੰ ਕਿਸੇ ਮੌਜੂਦਾ ਸਿਆਸੀ ਢਾਂਚੇ ਵਿਚ ਫਿੱਟ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਇਨ੍ਹਾਂ ਸਵਾਲਾਂ ਦੇ ਸਾਹਮਣੇ ਖੜ੍ਹਾ ਕਰਨਾ ਜ਼ਿਆਦਾ ਉਪਯੋਗੀ ਹੋਵੇਗਾ, ਕਿਉਂਕਿ ਉਨ੍ਹਾਂ ਦੀ ਸਭ ਤੋਂ ਵੱਡੀ ਵਿਰਾਸਤ ਸ਼ਾਇਦ ਕੋਈ ਤਿਆਰ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਸੋਚਣ ਅਤੇ ਸਵਾਲ ਕਰਨ ਦੀ ਆਦਤ ਹੈ।

ਅੱਜ ਉਨ੍ਹਾਂ ਦੀ ਤਸਵੀਰ ਦੀਵਾਰ ’ਤੇ ਲਗਾਉਣਾ ਆਸਾਨ ਹੈ। ਵਿਚਾਰ ਨੂੰ ਜੀਵਨ ਵਿਚ ਉਤਾਰਨਾ ਮੁਸ਼ਕਲ ਹੈ। ਸ਼ਹੀਦ ਭਗਤ ਸਿੰਘ ਨੂੰ ਫੁੱਲ ਚੜ੍ਹਾਉਣਾ ਸਨਮਾਨ ਹੈ ਪਰ ਉਨ੍ਹਾਂ ਨੂੰ ਪੜ੍ਹਨਾ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਨਾਂ ਦਾ ਨਾਅਰਾ ਲਗਾਉਣਾ ਯਾਦਗਾਰ ਹੈ ਪਰ ਉਨ੍ਹਾਂ ਦੇ ਸਵਾਲਾਂ ਨੂੰ ਆਪਣੇ ਉੱਪਰ ਲਾਗੂ ਕਰਨਾ ਆਪਾ-ਪੜਚੋਲ ਹੈ। ਉਨ੍ਹਾਂ ਦੇ ਵਿਚਾਰ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਆਜ਼ਾਦੀ ਨੂੰ ਸਿਰਫ਼ ਇਤਿਹਾਸ ਦੀ ਘਟਨਾ ਮੰਨ ਕੇ ਨਹੀਂ ਛੱਡਿਆ ਜਾ ਸਕਦਾ। ਆਜ਼ਾਦੀ ਹਰ ਪੀੜ੍ਹੀ ਤੋਂ ਆਪਣਾ ਅਰਥ ਪੁੱਛਦੀ ਹੈ ਅਤੇ ਸ਼ਾਇਦ ਇਸੇ ਵਜ੍ਹਾ ਤੋਂ ਭਗਤ ਸਿੰਘ ਦੀ ਤਸਵੀਰ ਜਿੰਨੀ ਪੁਰਾਣੀ ਹੈ, ਉਨ੍ਹਾਂ ਦਾ ਸਵਾਲ ਓਨਾ ਹੀ ਨਵਾਂ ਹੈ ਕਿ ਜਿਸ ਆਜ਼ਾਦੀ ਲਈ ਅਸੀਂ ਸ਼ਹਾਦਤ ਦੇਖੀ, ਉਹ ਆਮ ਆਦਮੀ ਦੇ ਜੀਵਨ ਵਿਚ ਕਿੰਨੀ ਦਿਖਾਈ ਦਿੰਦੀ ਹੈ? ਤਸਵੀਰ ਇਤਿਹਾਸ ਨੂੰ ਯਾਦ ਰੱਖਦੀ ਹੈ ਅਤੇ ਵਿਚਾਰ ਇਤਿਹਾਸ ਤੋਂ ਅੱਗੇ ਜਾ ਕੇ ਵਰਤਮਾਨ ਨਾਲ ਸਵਾਲ ਕਰਦੇ ਹਨ। ਭਗਤ ਸਿੰਘ ਦੀ ਅਸਲੀ ਪ੍ਰਾਸੰਗਿਕਤਾ ਸ਼ਾਇਦ ਇਸੇ ਸਵਾਲ ਵਿਚ ਹੈ ਕਿ ਕੀ ਅਸੀਂ ਉਨ੍ਹਾਂ ਸਵਾਲਾਂ ਲਈ ਤਿਆਰ ਹਾਂ?

—ਰਾਜੀਵ ਸ਼ੁਕਲਾ

  • Bhagat Singh
  • Questions
  • Ready

‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!

NEXT STORY

Stories You May Like

  • tax article
    ਟੈਕਸ ਅਸੀਂ ਦਿੰਦੇ ਹਾਂ, ਹਿਸਾਬ ਕੌਣ ਦੇਵੇਗਾ?
  • pm modi  shaheed bhagat singh
    PM ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਭੇਟ ਕੀਤੀ ਸ਼ਰਧਾਂਜਲੀ
  • bhagat singh s birthplace
    ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਬਣੇਗਾ ਸਮਾਰਕ ! ਪਾਕਿ ਸਰਕਾਰ ਦਾ ਵੱਡਾ ਫ਼ੈਸਲਾ
  • mdr on upi payments is a positive step   bipin preet singh
    UPI ਭੁਗਤਾਨ ’ਤੇ MDR ਟਿਕਾਊ ਭੁਗਤਾਨ ਵਿਵਸਥਾ ਦੀ ਦਿਸ਼ਾ ’ਚ ਹਾਂ-ਪੱਖੀ ਕਦਮ : ਬਿਪਿਨ ਪ੍ਰੀਤ ਸਿੰਘ
  • majumdar said   we stand by the bcci  s decision
    ਮਜੂਮਦਾਰ ਨੇ ਨਕਵੀ ਤੋਂ ਟਰਾਫੀ ਨਾ ਲੈਣ 'ਤੇ ਕਿਹਾ, 'ਅਸੀਂ BCCI ਦੇ ਫੈਸਲੇ ਨਾਲ ਖੜ੍ਹੇ ਹਾਂ'
  • comprehensive plan prepared to prevent stubble burning in kapurthala district
    ਕਪੂਰਥਲਾ ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਵਿਆਪਕ ਯੋਜਨਾਬੰਧੀ ਤਿਆਰ
  • trump on china
    'ਅਸੀਂ ਵੀ ਕਰਦੇ ਹਾਂ ਚੀਨ ਦੀ ਜਾਸੂਸੀ..!' ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਦਿੱਤਾ ਵੱਡਾ ਬਿਆਨ
  • couple on a scooter mistreated again in samastipur
    'ਅਸੀਂ ਤੁਹਾਡੇ ਪੈਰੀਂ ਪੈਂਦੇ ਹਾਂ... ਛੱਡ ਦਿਓ': ਸਮਸਤੀਪੁਰ 'ਚ ਸਕੂਟੀ ਸਵਾਰ ਜੋੜੇ ਨਾਲ ਮੁੜ ਬਦਸਲੂਕੀ, VIDEO...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
  • a special on punjab s weather
    ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather
  • jalandhar s cp satinder singh in action strict orders issued
    ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • cec gyanesh kumar
      ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼
    • why does congress oppose vande mataram
      ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • devilal haryana
      ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
    • revised epf
      ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +