ਬੈਂਗਲੁਰੂ (ਏਜੰਸੀ)– ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਇੱਥੇ ਜੈਨਗਰ ’ਚ ਰਾਘਵੇਂਦਰ ਸਵਾਮੀ ਮਠ ’ਚ ਪੂਜਾ ਕੀਤੀ। ਜੋੜੇ ਦੇ ਨਾਲ ਸੁਨਕ ਦੇ ਸਹੁਰਾ ਪਰਿਵਾਰ ਭਾਵ ਇੰਫੋਸਿਸ ਦੇ ਸਹਿ ਸੰਸਥਾਪਕ ਐੱਨ. ਆਰ. ਨਾਰਾਇਣ ਮੂਰਤੀ ਅਤੇ ਸੁਧਾ ਮੂਰਤੀ ਵੀ ਸਨ। ਸੁਧਾ ਮੂਰਤੀ ਰਾਜ ਸਭਾ ਦੀ ਮੈਂਬਰ ਹੈ।
ਇਹ ਵੀ ਪੜ੍ਹੋ: ਭਾਰਤੀ ਅਮਰੀਕੀਆਂ ਨੇ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ 'ਤੇ ਪ੍ਰਗਟਾਈ ਖੁਸ਼ੀ

ਗੁਰੂ ਰਾਘਵੇਂਦਰ ਸਵਾਮੀ ਦਾ ਆਸ਼ੀਰਵਾਦ ਲੈਂਦੇ ਸੁਨਕ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਮੰਚਾਂ ’ਤੇ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੀ ਯਾਤਰਾ ਦੌਰਾਨ ਮੰਦਰ ਦੇ ਰਵਾਇਤੀ ਪ੍ਰੋਗਰਾਮਾਂ ’ਚ ਵੀ ਹਿੱਸਾ ਲਿਆ।

ਇਹ ਵੀ ਪੜ੍ਹੋ: ਨੇਪਾਲ ਨੇ 1,270 ਪਰਬਤਾਰੋਹੀਆਂ ਨੂੰ 45 ਚੋਟੀਆਂ 'ਤੇ ਚੜ੍ਹਨ ਦੀ ਦਿੱਤੀ ਇਜਾਜ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਦਰਾਬਾਦ ਜਾਣ ਵਾਲੀ ਇਕ ਹੀ ਉਡਾਣ 2 ਵਾਰ ਰੱਦ, ਮੁਸਾਫਰਾਂ ਨੇ ਕੀਤਾ ਪ੍ਰਦਰਸ਼ਨ
NEXT STORY