ਨੈਸ਼ਨਲ ਡੈਸਕ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚ ਗਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਜਹਾਜ਼ ਦੁਪਹਿਰ ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਸੁਨਕ ਦਾ ਸਵਾਗਤ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕੀਤਾ। ਸੁਨਕ ਦੇ ਨਾਲ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਹਨ। ਭਾਰਤ ਪਹੁੰਚਣ ਤੋਂ ਬਾਅਦ ਸੁਨਕ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਇਹ ਸਾਲ ਭਾਰਤ ਲਈ ਸ਼ਾਨਦਾਰ ਬਣਦਾ ਜਾ ਰਿਹਾ ਹੈ।
ਕਿਹਾ, ਮੈਨੂੰ ਹਿੰਦੂ ਹੋਣ 'ਤੇ ਮਾਣ ਹੈ
ਸੁਨਕ ਨੇ ਕਿਹਾ ਕਿ ਮੈਨੂੰ ਹਿੰਦੂ ਹੋਣ 'ਤੇ ਮਾਣ ਹੈ ਅਤੇ ਮੈਂ ਇਸ ਗੱਲ 'ਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੇਰਾ ਪਾਲਣ-ਪੋਸ਼ਣ ਹਿੰਦੂ ਧਰਮ 'ਚ ਹੋਇਆ ਹੈ। ਅਗਲੇ ਕੁਝ ਦਿਨਾਂ ਲਈ ਇੱਥੇ ਰਹਿਣ ਦੌਰਾਨ, ਮੈਂ ਕਿਸੇ ਮੰਦਰ ਦੇ ਦਰਸ਼ਨ ਕਰਨ ਦੇ ਯੋਗ ਹੋਵਾਂਗਾ। ਅਸੀਂ ਹੁਣ ਰੱਖੜੀ ਦਾ ਤਿਉਹਾਰ ਵੀ ਮਨਾਇਆ। ਮੇਰੇ ਕੋਲ ਮੇਰੀਆਂ ਭੈਣਾਂ ਦੀਆਂ ਸਾਰੀਆਂ ਰੱਖੜੀਆਂ ਹਨ। ਦੂਜੇ ਦਿਨ ਮੇਰੇ ਕੋਲ ਜਨਮ ਅਸ਼ਟਮੀ ਨੂੰ ਸਹੀ ਢੰਗ ਨਾਲ ਮਨਾਉਣ ਦਾ ਸਮਾਂ ਨਹੀਂ ਸੀ। ਜੇ ਅਸੀਂ ਇਸ ਵਾਰ ਕਿਸੇ ਮੰਦਰ ਵਿਚ ਜਾਵਾਂਗੇ, ਤਾਂ ਮੈਂ ਇਸ ਦੀ ਭਰਪਾਈ ਕਰ ਸਕਦਾ ਹਾਂ। ਪਰ ਇਹ ਉਹ ਚੀਜ਼ ਹੈ ਜੋ ਮੇਰੇ ਲਈ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਵਿਸ਼ਵਾਸ ਇਕ ਅਜਿਹੀ ਚੀਜ਼ ਹੈ ਜੋ ਹਰ ਉਸ ਵਿਅਕਤੀ ਦੀ ਮਦਦ ਕਰਦੀ ਹੈ ਜੋ ਆਪਣੇ ਜੀਵਨ ਵਿਚ ਆਸਥਾ ਰੱਖਦਾ ਹੈ, ਖਾਸ ਕਰਕੇ ਜਦੋਂ ਤੁਹਾਡੇ ਕੋਲ ਮੇਰੇ ਵਰਗੀਆਂ ਤਣਾਅ ਵਾਲੀਆਂ ਨੌਕਰੀਆਂ ਹਨ। ਤੁਹਾਨੂੰ ਤਾਕਤ ਦੇਣ, ਤੁਹਾਨੂੰ ਲਚਕੀਲਾਪਣ ਦੇਣ ਲਈ ਵਿਸ਼ਵਾਸ ਹੋਣਾ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਜਪਾ IT ਸੈੱਲ ਦੇ ਮੁਖੀ ਖ਼ਿਲਾਫ਼ ਮਾਮਲਾ ਦਰਜ, ਪੜ੍ਹੋ ਕੀ ਹੈ ਪੂਰਾ ਮਾਮਲਾ
ਭਾਰਤ ਲਈ ਸ਼ਾਨਦਾਰ ਬਣਦਾ ਜਾ ਰਿਹੈ 2023
ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਏ.ਐੱਨ.ਆਈ. ਨੂੰ ਕਿਹਾ, "ਇਸ ਬਾਰੇ ਸੋਚੋ ਕਿ ਭਾਰਤ ਵਿਚ ਇਸ ਸਾਲ ਕੀ-ਕੀ ਹੋ ਰਿਹਾ ਹੈ। ਚੰਦਰਮਾ ਮਿਸ਼ਨ, ਕਿੰਨੀ ਅਸਾਧਾਰਨ ਸਫਲਤਾ ਹੈ। ਇਹ ਜੀ-20, ਜੋ ਇਕ ਵੱਡੀ ਸਫ਼ਲਤਾ ਹੋਣ ਜਾ ਰਹੀ ਹੈ। ਅਤੇ ਭਾਰਤ ਵਿਚ ਹੀ ਇਸ ਸਾਲ ਕ੍ਰਿਕਟ ਵਿਸ਼ਵ ਕੱਪ ਵੀ ਆਉਣ ਵਾਲਾ ਹੈ। ਇਸ ਲਈ ਇਹ ਭਾਰਤ ਲਈ ਇਕ ਸ਼ਾਨਦਾਰ ਸਾਲ ਬਣ ਰਿਹਾ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੇ ਸਥਾਨ, ਭੂ-ਰਾਜਨੀਤੀ ਲਈ ਇਸ ਦੀ ਮਹੱਤਤਾ ਦਰਸਾਉਂਦਾ ਹੈ। ਇਕ ਵਾਰ ਫਿਰ, ਮੈਨੂੰ ਇਸ ਸਭ 'ਤੇ ਬਹੁਤ ਮਾਣ ਹੈ। ਮੈਂ ਜਾਣਦਾ ਹਾਂ ਕਿ ਇੱਥੇ ਮੌਜੂਦ ਹਰ ਕੋਈ ਭਾਰਤ ਦੇ ਇਸ ਅਵਿਸ਼ਵਾਸ਼ਯੋਗ ਸਾਲ 'ਤੇ ਮਾਣ ਮਹਿਸੂਸ ਕਰੇਗਾ।"
ਇਸ ਤੋਂ ਪਹਿਲਾਂ ਸੁਨਕ ਨੇ 'ਐਕਸ' (ਟਵਿੱਟਰ) 'ਤੇ ਲਿਖਿਆ, ''ਮੈਂ ਜੀ-20 ਸੰਮੇਲਨ ਲਈ ਦਿੱਲੀ ਪਹੁੰਚ ਗਿਆ ਹਾਂ। ਮੈਂ ਕੁਝ ਚੁਣੌਤੀਆਂ ਨੂੰ ਹੱਲ ਕਰਨ ਲਈ ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕਰ ਰਿਹਾ ਹਾਂ ਜੋ ਸਾਡੇ ਵਿਚੋਂ ਹਰੇਕ ਨੂੰ ਪ੍ਰਭਾਵਤ ਕਰਦੀਆਂ ਹਨ। ਸਿਰਫ਼ ਮਿਲ ਕੇ ਹੀ ਅਸੀਂ ਇਸ ਕੰਮ ਨੂੰ ਪੂਰਾ ਕਰ ਸਕਦੇ ਹਾਂ।''
ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! 8 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ, Private Parts 'ਤੇ ਲੱਗੀਆਂ ਸੱਟਾਂ ਕਾਰਨ ਕਰਨੀ ਪਈ ਸਰਜਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਕ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਇਕ ਸਾਰਥਕ ਸੰਮੇਲਨ ਦੀ ਉਡੀਕ ਕਰ ਰਹੇ ਹਨ। ਮੋਦੀ ਨੇ 'ਐਕਸ' 'ਤੇ ਕਿਹਾ, ''ਰਿਸ਼ੀ ਸੁਨਕ ਦਾ ਸੁਆਗਤ ਹੈ। ਇਕ ਸਾਰਥਕ ਸਿਖਰ ਸੰਮੇਲਨ ਦੀ ਉਡੀਕ ਵਿਚ ਜਿੱਥੇ ਅਸੀਂ ਇਕ ਬਿਹਤਰ ਗ੍ਰਹਿ ਲਈ ਮਿਲ ਕੇ ਕੰਮ ਕਰ ਸਕਦੇ ਹਾਂ।”
ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ, ਸੁਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਹਫਤੇ ਦੇ ਸ਼ੁਰੂ ਵਿਚ ਪੀ.ਟੀ.ਆਈ. ਨੂੰ ਦਿੱਤੇ ਇਕ ਇੰਟਰਵਿਊ ਵਿਚ, ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਕਿਹਾ ਸੀ ਕਿ ਬ੍ਰਿਟੇਨ ਅਤੇ ਭਾਰਤ ਦੇ ਰਿਸ਼ਤੇ ਦੋਵਾਂ ਦੇਸ਼ਾਂ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਜੋਅ ਬਾਈਡੇਨ ਨਾਲ ਕੀਤੀ ਮੁਲਾਕਾਤ, US ਰਾਸ਼ਟਰਪਤੀ ਨੇ ਚੰਦਰਯਾਨ-3 ਲਈ ਦਿੱਤੀ ਵਧਾਈ
NEXT STORY