ਪਾਲਘਰ- ਮੰਗਲਵਾਰ ਨੂੰ ਇਕ ਨਦੀ 'ਚ ਬੋਰਾ ਤੈਰਦਾ ਹੋਇਆ ਮਿਲਿਆ, ਜਿਸ ਨੂੰ ਖੋਲ੍ਹਦੇ ਹੀ ਪੁਲਸ ਦੇ ਹੋਸ਼ ਉੱਡ ਗਏ। ਇਸ ਬੋਰੇ 'ਚ ਇਕ ਅਣਜਾਣ ਔਰਤ ਦੀ ਲਾਸ਼ ਸੀ। ਇਹ ਬੋਰਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਇਕ ਨਦੀ 'ਚ ਮਿਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਨਾਸਿਕ-ਮੋਖਾਡਾ-ਜਵਹਾਰ ਰੋਡ 'ਤੇ ਘਾਟਕਰਪਾੜਾ 'ਚ ਵਾਘ ਨਦੀ 'ਚ ਇਕ ਬੋਰਾ ਤੈਰਦਾ ਹੋਇਆ ਦੇਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੂੰ ਬੋਰੇ 'ਚ ਇਕ ਔਰਤ ਦੀ ਸੜੀ-ਗਲੀ ਲਾਸ਼ ਮਿਲੀ। ਉਸ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੈ।
ਇਹ ਵੀ ਪੜ੍ਹੋ : ਸੌਰਭ ਕਤਲਕਾਂਡ ਦਾ ਅਸਲੀ ਸੱਚ ਆਇਆ ਸਾਹਮਣੇ, ਮੁਸਕਾਨ ਨੇ ਚਾਰਜਸ਼ੀਟ 'ਚ ਦੱਸੀ ਸੱਚਾਈ
ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸੰਬੰਧ 'ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) (ਕਤਲ) ਅਤੇ 238 (ਸਬੂਤ ਮਿਟਾਉਣਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਔਰਤ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਬੋਰੇ 'ਚ ਭਰ ਕੇ ਨਦੀ 'ਚ ਸੁੱਟ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Free ਬਣਾਓ Ghibli image, ਇਹ ਹੈ ਸਭ ਤੋਂ ਆਸਾਨ ਤਰੀਕਾ
NEXT STORY