ਪਟਨਾ - ਰਾਸ਼ਟਰਵਾਦੀ ਜਨਤਾ ਪਾਰਟੀ (ਰਾਜਪਾ) ਨੇ ਇਸ ਸਾਲ ਹੋਣ ਵਾਲੀਆਂ ਬਿਹਾਰ ਵਿਧਾਨਸਭਾ ਚੋਣਾਂ ਨੂੰ ਟਾਲਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ। ਪਟੀਸ਼ਨ 'ਚ ਸੁਪਰੀਮ ਕੋਰਟ ਵਲੋਂ ਚੋਣ ਕਮਿਸ਼ਨ ਨੂੰ ਬਿਹਾਰ ਚੋਣਾਂ ਟਾਲਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਾਰਟੀ ਨੇ ਇਸਦੇ ਪਿੱਛੇ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਹੜ੍ਹ ਦੀ ਗੰਭੀਰ ਸਥਿਤੀ ਦਾ ਹਵਾਲਾ ਦਿੱਤਾ ਹੈ।
ਰਾਜਪਾ ਨੇ ਪਟੀਸ਼ਨ 'ਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਚੋਣ ਕਮਿਸ਼ਨ ਨੂੰ ਬਿਹਾਰ ਚੋਣਾਂ ਅਗਲੇ ਸਾਲ ਮਾਰਚ 'ਚ ਕਰਾਏ ਜਾਣ ਦਾ ਨਿਰਦੇਸ਼ ਦੇਵੇ। ਦੱਸ ਦਈਏ ਕਿ ਬਿਹਾਰ 'ਚ ਵਿਧਾਨਸਭਾ ਚੋਣਾਂ ਇਸ ਸਾਲ ਅਕਤੂਬਰ-ਨਵੰਬਰ ਦੇ ਮਹੀਨੇ 'ਚ ਹੋ ਸਕਦੀਆਂ ਹਨ। ਰਾਸ਼ਟਰਵਾਦੀ ਜਨਤਾ ਪਾਰਟੀ ਨੇ ਇਹ ਮੰਗ ਆਪਣੇ ਪ੍ਰਧਾਨ ਅਨਿਲ ਭਾਰਤੀ ਦੇ ਜ਼ਰੀਏ ਦਰਜ ਕੀਤੀ ਹੈ।
ਪਟੀਸ਼ਨ 'ਚ ਚੋਣ ਕਮਿਸ਼ਨ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲਾ, ਸੂਬਾ ਸਰਕਾਰ ਅਤੇ ਸੂਬਾ ਚੋਣ ਕਮਿਸ਼ਨ ਨੂੰ ਮੁਦਾਲਾ ਬਣਾਇਆ ਗਿਆ ਹੈ। ਪਟੀਸ਼ਨ ਅਨੁਸਾਰ ਬਿਹਾਰ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਬਾਰੇ ਚੋਣ ਕਮਿਸ਼ਨ ਨੂੰ 30 ਜੂਨ ਨੂੰ ਇੱਕ ਰਿਪੋਰਟ ਦਿੱਤੀ ਗਈ ਸੀ ਪਰ ਅਜੇ ਤੱਕ ਇਸ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਸੁਪਰੀਮ ਕੋਰਟ ਇਸ ਤੋਂ ਪਹਿਲਾਂ 28 ਅਗਸਤ ਨੂੰ ਇਸੇ ਤਰ੍ਹਾਂ ਚੋਣਾਂ ਪਿੱਛੇ ਪਾਉਣਾ ਦੀ ਮੰਗ ਕਰਨ ਵਾਲੀ ਇੱਕ ਹੋਰ ਜਨਹਿਤ ਪਟੀਸ਼ਨ ਨੂੰ ਖਾਰਿਜ ਕਰ ਚੁੱਕਾ ਹੈ। ਇਸ ਪਟੀਸ਼ਨ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੋਣਾਂ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਚੋਣ ਕਮਿਸ਼ਨ ਸਾਰੇ ਹਾਲਾਤਾਂ 'ਤੇ ਵਿਚਾਰ ਕਰੇਗਾ।
ਕੋਰੋਨਾ ਤੋਂ ਬਚਾਅ ਲਈ ਡਿਸਇੰਫੈਕਸ਼ਨ ਸੁਰੰਗ ਦੇ ਇਸਤੇਮਾਲ ਨੂੰ ਸਰਕਾਰ ਨੇ ਦੱਸਿਆ ਖ਼ਤਰਨਾਕ
NEXT STORY