ਰਿਕਾਂਗਪੀਓ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹੇ ਕਿੰਨੌਰ ਦੇ ਪੂਹ ਨੇੜੇ ਵੀਰਵਾਰ ਸਵੇਰੇ ਇਕ ਪਿਕਅਪ ਜੀਪ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 3 ਔਰਤਾਂ ਦੀ ਮੌਤ ਹੋ ਗਈ। ਹਾਦਸੇ 'ਚ ਜੀਪ ਡਰਾਈਵਰ ਸਮੇਤ 3 ਹੋਰ ਔਰਤਾਂ ਗੰਭੀਰ ਰੂਪ ਨਾਲ ਜ਼ਖ਼ਮੀਆਂ ਹੋ ਗਈਆਂ। ਜਾਣਕਾਰੀ ਮੁਤਾਬਕ ਪਿਕਅਪ ਜੀਪ ਬਜਰੀ ਅਤੇ ਮਨਰੇਗਾ ਔਰਤਾਂ ਨੂੰ ਲੈ ਕੇ ਜਾ ਰਹੀ ਸੀ। ਜੀਪ ਅਚਾਨਕ ਬੇਕਾਬੂ ਹੋ ਕੇ 50 ਫੁੱਟ ਹੇਠਾਂ ਜਾ ਡਿੱਗੀ।
ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲੱਗਭਗ 7.30 ਵਜੇ ਡਰਾਈਵਰ ਦੀਪਕ ਵਾਸੀ ਨੇਪਾਲ ਪਿਕਅਪ ਜੀਪ ਵਿਚ ਮਨਰੇਗਾ ਦੇ ਕੰਮ ਵਿਚ ਬਜਰੀ ਲੋਡ ਕਰ ਕੇ ਗਾਂਧੀ ਮੁਹੱਲਾ ਗਰਾਊਂਡ ਵੱਲ ਜਾ ਰਿਹਾ ਸੀ। ਜੀਪ ਵਿਚ ਡਰਾਈਵਰ ਤੋਂ ਇਲਾਵਾ 6 ਔਰਤਾਂ ਵੀ ਸਵਾਰ ਸਨ। ਇਸ ਦੌਰਾਨ ਡਰਾਈਵਰ ਗੱਡੀ ਤੋਂ ਆਪਣਾ ਕੰਟਰੋਲ ਗੁਆ ਬੈਠਾ, ਜਿਸ ਨਾਲ ਗੱਡੀ ਸੜਕ ਮਾਰਗ ਤੋਂ ਲੱਗਭਗ 50 ਫੁੱਟ ਹੇਠਾਂ ਸੜਕ 'ਤੇ ਜਾ ਡਿੱਗੀ।
ਹਾਦਸੇ ਦੌਰਾਨ ਗੱਡੀ ਵਿਚ ਸਵਾਰ 3 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਡਰਾਈਵਰ ਅਤੇ ਹੋਰ ਤਿੰਨ ਔਰਤਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਸੂਚਨਾ ਉੱਪ ਪ੍ਰਧਾਨ ਪਹੂ ਨੇ ਪੁਲਸ ਨੂੰ ਦਿੱਤੀ। ਜ਼ਖਮੀ ਔਰਤਾਂ ਨੂੰ ਇਲਾਜ ਲਈ ਸੀ. ਐੱਚ. ਸੀ. ਪੂਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਖੇਤਰੀ ਹਸਪਤਾਲ ਰਿਕਾਂਗਪੀਓ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਥਾਣਾ ਪੂਹ ਤੋਂ ਟੀਮ ਮੌਕੇ 'ਕੇ ਪਹੁੰਚੀ ਅਤੇ ਮਾਮਲੇ ਦੀ ਛਾਣਬੀਣ ਕਰ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਿਟਾਇਰਡ ਫ਼ੌਜੀ ਦਾਦੇ ਨੇ ਪੈਨਸ਼ਨ ਦੇਣ ਤੋਂ ਕੀਤਾ ਇਨਕਾਰ, ਪੋਤੇ ਨੇ ਕੁੱਟ-ਕੁੱਟ ਕੀਤਾ ਕਤਲ
NEXT STORY